ਚੰਡੀਗੜ੍ਹ: ਸ਼ਾਇਰ ਕੁਮਾਰ ਵਿਸ਼ਵਾਸ ਵਲੋਂ ਲਾਏ ਗਏ ਦੋਸ਼ਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਹਿਲੀ ਵਾਰ ਤੇ ਚੁੱਪੀ ਤੋੜੀ ਹੈ। ਕੇਜਰੀਵਾਲ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਨੇ ਸ਼ਾਇਦ ਕੋਈ ਹਾਸਰਸ ਕਵੀ ਹਨ, ਉਹ ਕੁਝ ਵੀ ਕਹਿ ਦਿੰਦੇ ਹਨ ਤੇ ਜਿਸਨੂੰ ਮੋਦੀ ਤੇ ਰਾਹੁਲ ਗਾਂਧੀ ਨੇ ਗੰਭੀਰਤਾ ਨਾਲ ਲੈ ਲਿਆ। ਦੱਸਣਯੋਗ ਹੈ ਕਿ ਕੁਮਾਰ ਵਿਸ਼ਵਾਸ ਨੇ ਦਾਅਵਾ ਕੀਤਾ ਸੀ ਕਿ ਇੱਕ ਵਾਰ ਕੇਜਰੀਵਾਲ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਉਹ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣੇ ਤਾਂ ਉਹ ਆਜ਼ਾਦ ਦੇਸ਼ (ਖਾਲਿਸਤਾਨ) ਦੇ ਪ੍ਰਧਾਨ ਮੰਤਰੀ ਬਣ ਜਾਣਗੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰੇ ‘ਤੇ ਦੋਸ਼ ਲਾਏ ਜਾ ਰਹੇ ਹਨ ਕਿ 10 ਸਾਲਾਂ ਤੋਂ ਮੈਂ ਭਾਰਤ ਨੂੰ ਦੋ ਟੁਕੜਿਆਂ ‘ਚ ਵੰਡਣ ਦੀ ਯੋਜਨਾ ਬਣਾ ਰਿਹਾ ਹਾਂ। ਉਸ ਵਿੱਚੋਂ ਮੈਂ ਇੱਕ ਟੁਕੜੇ ਦਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹਾਂ, ਇਹ ਤਾਂ ਮਜ਼ਾਕ ਹੀ ਹੋ ਸਕਦਾ ਹੈ।”
ਕੇਜਰੀਵਾਲ ਨੇ ਸਵਾਲ ਚੁੱਕਦਿਆਂ ਕਿਹਾ, ਇਸਦਾ ਮਤਲਬ ਮੈਂ ਬਹੁਤ ਵੱਡਾ ਅੱਤਵਾਦੀ ਹੋ ਗਿਆ ਤੇ ਫਿਰ ਮੋਦੀ ਜੀ ਨੇ ਮੈਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਤੇ ਉਨ੍ਹਾਂ ਦੀਆਂ ਏਜੰਸੀਆਂ ਕੀ ਕਰ ਰਹੀਆਂ ਸਨ?
ਉੱਥੇ ਹੀ ਉਨ੍ਹਾਂ ਨੇ ਕੁਮਾਰ ਵਿਸ਼ਵਾਸ ‘ਤੇ ਤੰਜ ਕਸਦੇ ਹੋਏ ਕਿਹਾ ਕਿ ਇਸ ਕਵੀ ਦਾ ਧੰਨਵਾਦ ਜਿਸ ਨੇ ਅੱਤਵਾਦੀ ਨੂੰ ਫੜ ਲਿਆ। ਉਨ੍ਹਾਂ ਨੇ ਕਿਹਾ ਕਿ ਮੈਂ ਦੁਨੀਆ ਦਾ ਸਭ ਤੋਂ ਸਵੀਟ ਅੱਤਵਾਦੀ ਹਾਂ। ਮੈਂ ਹਸਪਤਾਲ ਬਣਵਾਉਂਦਾ ਹਾਂ, ਬਿਜਲੀ ਫਰੀ ਕਰਦਾ ਹਾਂ, ਲੋਕਾਂ ਦੀ ਸੇਵਾ ਕਰਦਾ ਹਾਂ। ਅਰਵਿੰਦ ਕੇਜਰੀਵਾਲ ਨੇ ਕਿਹਾ, ‘ਇਹ ਸਾਰੇ ਮਿਲ ਕੇ ਸਾਨੂੰ ਹੀ ਗਾਲ਼ਾਂ ਕੱਢ ਰਹੇ ਹਨ। ਅਸੀਂ ਕੀ ਕਰ ਦਿੱਤਾ, ਸਾਡਾ ਕੀ ਕਸੂਰ ਹੈ।’
- Advertisement -
आम आदमी पार्टी को हराने के लिए और भगवंत को CM बनने से रोकने के लिए सारे भ्रष्टाचारी इकट्ठे हो गए हैं। Press Conference | LIVE https://t.co/Ta41oDrhHy
— Arvind Kejriwal (@ArvindKejriwal) February 18, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.