‘ਆਪ’ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕੀਤੀ ਪਾਰਟੀ ‘ਚ ਮੁੜ ਵਾਪਸੀ, ਆਉਂਦਿਆਂ ਹੀ ਕਹਿ ਦਿੱਤੀ ਵੱਡੀ ਗੱਲ!

TeamGlobalPunjab
2 Min Read

ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖ਼ਬਰ ਆਮ ਆਦਮੀ ਪਾਰਟੀ ਤੋਂ ਆ ਰਹੀ ਹੈ। ਜਾਣਕਾਰੀ ਮੁਤਾਬਿਕ ਪਾਰਟੀ ਤੋਂ ਨਾਰਾਜ਼ ਹੋ ਕੇ ਅਸਤੀਫਾ ਦੇ ਚੁਕੇ ਮਾਸਟਰ ਬਲਦੇਵ ਸਿੰਘ ਨੇ ਮੁੜ ਆਪਣੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਹੈ। ਦੱਸਣਯੋਗ ਹੈ ਕਿ ਮਾਸਟਰ ਬਲਦੇਵ ਸਿੰਘ ਜੈਤੋ ਤੋਂ ਵਿਧਾਇਕ ਹਨ। ਇਸ ਸਬੰਧੀ ਪੁਸ਼ਟੀ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਵੱਲੋਂ ਫੇਸਬੁੱਕ ਰਾਹੀਂ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਵਿੱਚ ਮਾਸਟਰ ਬਲਦੇਵ ਸਿੰਘ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ।

ਇਸ ਸਬੰਧੀ ਮਾਸਟਰ ਬਲਦੇਵ ਸਿੰਘ ਨੇ ਇੱਕ ਫੇਸਬੁੱਕ ਪੋਸਟ ਪਾਉਂਦਿਆਂ ਲਿਖਿਆ ਕਿ, “ਅੱਜ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਪੰਜਾਬੀਆਂ ਦੀ ਬੁਲੰਦ ਆਵਾਜ਼ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਮਿਲਣ ਦਾ ਮੌਕਾ ਮਿਲਿਆ| ਜੋ ਮਾਣ ਤੇ ਸਤਿਕਾਰ ਮਾਨ ਸਾਹਿਬ ਨੇ ਦਿੱਤਾ ਉਸ ਤੋਂ ਇਵੇਂ ਸਕੂਨ ਮਿਲਿਆਂ ਜਿਵੇਂ ਆਪਣੇ ਕਿਸੇ ਪੁਰਾਣੇ ਅਤੇ ਹੋਣਹਾਰ ਵਿਦਿਆਰਥੀ ਨੂੰ ਮਿਲਕੇ ਮਿਲਦਾ ਹੈ। ” ਨਾ ਕੋਈ ਸ਼ਿਕਵਾ ਨਾਂ ਕੋਈ ਸ਼ਿਕਾਇਤ । ਜੋ ਹੁੰਦਾ ਸਭ ਚੰਗੇ ਲਈ ਹੁੰਦਾ ਹੈ” ਆਖਦਿਆਂ ਭਗਵੰਤ ਮਾਨ ਬੋਲੇ, “ਪੰਜਾਬ ਦੇ ਭਲੇ ਲਈ ਸਾਡੇ ਦਿਲ ਅਤੇ ਦਰ ਸਭ ਲਈ ਖੁੱਲੇ ਹਨ ।ਤੁਸੀਂ ਤਾਂ ਫਿਰ ਸਾਡੇ ਆਪਣੇ ਹੋ।”
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸਾਥੀ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਸਟੇਟ ਮੀਡੀਆ ਹੈੱਡ ਮਨਜੀਤ ਸਿੰਘ ਸਿੱਧੂ ਦੀ ਹਾਜ਼ਰੀ ਚ ਭਗਵੰਤ ਮਾਨ ਦੀਆ ਗੱਲਾਂ ਤੇ ਪੰਜਾਬ ਪ੍ਰਤੀ ਪਿਆਰ ਤੇ ਜਨੂੰਨ ਦੇਖ ਕੇ ਸਾਰੇ ਭਰਮ ਭੁਲੇਖੇ ਦੂਰ ਹੋ ਗਏ। ਅਸਲ ‘ਚ ਜਿਸ ਦਿਨ ਜ਼ਿਮਨੀ ਚੋਣਾਂ ਲਈ ਪਾਰਟੀ ਦੇ ਉਮੀਦਵਾਰ ਐਲਾਨ ਦੇ ਹੋਏ ਭਗਵੰਤ ਮਾਨ ਨੇ ਜਿਸ ਦਰਿਆ ਦਿਲੀ ਨਾਲ ਸਾਨੂੰ ਸੱਦਾ ਦਿੱਤਾ ਸੀ ਮੈਂ ਉਸ ਦਿਨ ਹੀ ਪਾਰਟੀ ਪਲੇਟ ਫ਼ਾਰਮ ਤੋਂ ਪੰਜਾਬ ਅਤੇ ਪੰਜਾਬੀਆਂ ਦੇ ਹਿਤਾਂ ਲਈ ਡਟਣ ਦਾ ਮਨ ਬਣਾ ਲਿਆ ਸੀ ਕਿਉਂਕਿ ਬਹੁਤ ਕੁਝ ਨੇੜੀਉ ਦੇਖਣ ਤੋਂ ਬਾਅਦ ਏਹੋ ਸਮਝ ਆਇਆ ਕਿ ਆਮ ਆਦਮੀ ਪਾਰਟੀ ਹੀ ਇਕਲੋਤਾ ਬੇਹਤਰੀਨ ਬਦਲ ਹੈ ਪੰਜਾਬ ਤੇ ਪੰਜਾਬੀਆਂ ਲਈ।“

- Advertisement -

Share this Article
Leave a comment