12 ਜੂਨ ਤੋੋਂ ਦੂਜੇ ਪੜਾਅ ਦੌਰਾਨ ਖੁੱਲ੍ਹਣਗੇ ਓਨਟਾਰੀਓ ਦੇ ਕਈ ਕਾਰੋਬਾਰ, ਰੈਸਟੋਰੈਂਟਸ, ਸੈਲੂਨਜ਼ ਅਤੇ ਮਾਲਜ਼

TeamGlobalPunjab
2 Min Read

ਟੋਰਾਂਟੋ : ਟੋਰਾਂਟੋ ਅਤੇ ਕੁੱਝ ਹੋਰਨਾਂ ਇਲਾਕਿਆਂ ਨੂੰ ਛੱਡ ਕੇ ਓਨਟਾਰੀਓ ਦੇ ਬਹੁਤੇ ਹਿੱਸਿਆਂ ਵਿੱਚ ਕਈ ਕਾਰੋਬਾਰ, ਜਿਨ੍ਹਾਂ ਵਿੱਚ ਰੈਸਟੋਰੈਂਟਸ, ਸੈਲੂਨਜ਼ ਤੇ ਮਾਲਜ਼ ਆਦਿ ਸ਼ਾਮਲ ਹਨ ਸ਼ੱਕਰਵਾਰ ਯਾਨੀ 12 ਜੂਨ ਤੋਂ ਖੁੱਲ੍ਹ ਜਾਣਗੇ। ਪ੍ਰੋਵਿੰਸ ਅਰਥਚਾਰੇ ਨੂੰ ਰੀਓਪਨ ਕਰਨ ਦੇ ਦੂਜੇ ਪੜਾਅ ਵਿੱਚ ਦਾਖਲ ਹੋਣ ਜਾ ਰਿਹਾ ਹੈ। ਓਨਟਾਰੀਓ ਦੇ ਪਬਲਿਕ ਹੈਲਥ ਯੂਨਿਟ ਰੀਜਨ ਵਿੱਚੋਂ ਬਹੁਗਿਣਤੀ 12 ਜੂਨ ਤੋਂ ਦੂਜੇ ਪੜਾਅ ਵਿੱਚ ਦਾਖਲ ਹੋਣਗੇ।

ਇਸ ਦਾ ਐਲਾਨ ਪ੍ਰੋਵਿੰਸ ਵੱਲੋਂ ਬੀਤੇ ਦਿਨ ਦੁਪਹਿਰ ਨੂੰ ਕੀਤਾ ਗਿਆ। ਗ੍ਰੇਟਰ ਟੋਰਾਂਟੋ ਏਰੀਆ ਦੇ ਨਾਲ ਨਾਲ ਨਾਇਗਰਾ ਤੇ ਵਿੰਡਸਰ ਉਨ੍ਹਾਂ ਇਲਾਕਿਆਂ ਵਿੱਚ ਸ਼ਾਮਲ ਨਹੀਂ ਹਨ ਜਿਹੜੇ ਦੂਜੇ ਪੜਾਅ ਵਿੱਚ ਦਾਖਲ ਹੋਣ ਜਾ ਰਹੇ ਹਨ। ਇਸ ਸੂਚੀ ਵਿੱਚੋਂ ਬਾਹਰ ਰੱਖੇ ਗਏ ਰੀਜਨ ਪਹਿਲੇ ਪੜਾਅ ਵਿੱਚ ਹੀ ਰਹਿਣਗੇ। ਪ੍ਰੋਵਿੰਸ ਨੇ ਆਖਿਆ ਕਿ ਹਰ ਹਫਤੇ ਦੇ ਸ਼ੁਰੂ ਵਿੱਚ ਸਰਕਾਰ ਵੱਲੋਂ ਪਹਿਲੇ ਪੜਾਅ ਵਿੱਚ ਰਹਿਣ ਵਾਲੇ ਇਲਾਕਿਆਂ ਬਾਰੇ ਦੱਸਿਆ ਜਾਇਆ ਕਰੇਗਾ ਕਿ ਉਹ ਅਗਲੇ ਪੜਾਅ ਵਿੱਚ ਦਾਖਲ ਹੋਣ ਦੇ ਯੋਗ ਹਨ ਜਾਂ ਨਹੀਂ।

ਦੂਜੇ ਪਾਸੇ ਓਨਟਾਰੀਓ ਦੀ ਐਸੋਸੀਏਟ ਮੈਡੀਕਲ ਅਧਿਕਾਰੀ ਡਾ. ਯਾਫੀ ਨੇ ਦੱਸਿਆ ਕਿ ਬੀਤੇ ਦਿਨ ਪ੍ਰੋਵਿੰਸ ‘ਚ ਕੋਰੋਨਾ ਦੇ 243 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 30860 ਹੋ ਗਈ ਹੈ ਅਤੇ 24492 ਤੋਂ ਵੱਧ ਓਨਟਾਰੀਓ ਵਾਸੀਆਂ ਨੇ ਕਰੋਨਾਵਾਇਰਸ ਨੇ ਜਿੱਤ ਹਾਸਲ ਕੀਤੀ ਹੈ। ਪ੍ਰੋਵਿੰਸ ‘ਚ 603 ਮਰੀਜ਼ ਇਸ ਮੌਕੇ ਹਸਪਤਾਲ ਵਿੱਚ ਦਾਖਲ ਹਨ। ਡਾ. ਯਾਫੀ ਅਨੁਸਾਰ ਜ਼ਿਆਦਾਤਰ ਕੇਸ ਜੀਟੀਏ ਵਿੱਚ ਸਾਹਮਣੇ ਆ ਰਹੇ ਹਨ। ਜਦਕਿ ਪ੍ਰੋਵਿੰਸ ਦੇ ਬਾਕੀ ਕਾਫੀ ਰੀਜਨ ਅਜਿਹੇ ਹਨ ਜਿੱਥੇ ਪਿਛਲੇ ਹਫ਼ਤੇ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ।

Share this Article
Leave a comment