ਭਾਰਤ ਦੀ ਰਹਿਣ ਵਾਲੀ ਮਨਪ੍ਰੀਤ ਮੋਨਿਕਾ ਅਮਰੀਕਾ ਦੀ ਬਣੀ ਪਹਿਲੀ ਸਿੱਖ ਮਹਿਲਾ ਜੱਜ

navdeep kaur
4 Min Read

ਅਮਰੀਕਾ : ਵਿਦੇਸ਼ ਜਾਣ ਦਾ ਸੁਪਨਾ ਹਰ ਕਿਸੇ ਦਾ ਹੁੰਦਾ ਹੈ। ਅੱਜਕਲ੍ਹ ਦੀ ਨੌਜਵਾਨ ਪੀੜੀ ਪੜ੍ਹ – ਲਿਖ ਕਿ ਵਿਦੇਸ਼ ਜਾ ਰਹੀ ਹੈ। ਉਹ ਆਪਣੀ ਰਹਿੰਦੀ ਪੜ੍ਹਾਈ ਵਿਦੇਸ਼ਾ ਵਿੱਚ ਹੀ ਪੂਰੀ ਕਰਦੇ ਹਨ ਤੇ ਫਿਰ ਨੌਕਰੀ ਵੀ ਓਥੇ ਹੀ ਕਰਦੇ ਹਨ। ਇਸੇ ਤਰ੍ਹਾਂ ਆਪਣੇ ਸੁਪਨੇ ਨੂੰ ਪੂਰਾ ਕਰਨ ਗਈ ਭਾਰਤੀ ਨੌਜਵਾਨ ਲੜਕੀ ਮਨਪ੍ਰੀਤ ਮੋਨਿਕਾ ਸਿੰਘ ਨੇ ਅਮਰੀਕਾ ਵਿੱਚ ਸਿੱਖ ਜੱਜ ਬਣਕੇ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਦੱਸ ਦਈਏ ਮਨਪ੍ਰੀਤ ਮੋਨਿਕਾ ਸਿੰਘ ਦੇ ਅਮਰੀਕਾ ਵਿੱਚ ਪਹਿਲੀ ਸਿੱਖ ਮਹਿਲਾ ਜੱਜ ਬਣਨ ਦੇ ਪੂਰੀ ਦੁਨੀਆ ‘ਚ ਚਰਚੇ ਹੋ ਰਹੇ ਹਨ। ਉਸ ਦੀ ਇਸ ਪ੍ਰਾਪਤੀ ਨਾਲ ਭਾਰਤੀਆਂ ਅਤੇ ਖ਼ਾਸ ਕਰਕੇ ਪੂਰੇ ਸਿੱਖ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਮੋਨਿਕਾ ਨੇ ਟੈਕਸਾਸ ਵਿਖੇ ਹੈਰਿਸ ਕਾਉਂਟੀ ਸਿਵਿਲ ਕੋਰਟ ਵਿਖੇ 6 ਜਨਵਰੀ 2023 ਨੂੰ ਅਹੁਦਾ ਸੰਭਾਲਿਆ। ਮੋਨਿਕਾ ਦੇ ਅਹੁਦਾ ਸੰਭਾਲਣ ਵੇਲੇ ਹੋਏ ਸਮਾਗਮ ਦੀ ਪ੍ਰਧਾਨਗੀ ਸੂਬੇ ਦੇ ਪਹਿਲੇ ਦੱਖਣ-ਏਸ਼ਿਆਈ ਜੱਜ ਰਵੀ ਸੰਦਿਲ ਨੇ ਕੀਤੀ।
ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੱਖ ਕੌਮ ਲਈ ਹੀ ਨਹੀਂ ਸਗੋਂ ਔਰਤਾਂ ਲਈ ਵੀ ਪ੍ਰੇਰਨਾ ਸਰੋਤ ਬਣ ਚੁੱਕੀ ਹੈ। ਸਹੁੰ ਚੁੱਕ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਲੋਕ ਅਦਾਲਤ ਵਿਚ ਮੌਜੂਦ ਸਨ। ਇਸ ਦੌਰਾਨ ਜਸਟਿਸ ਸੈਂਡਿਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ “ਇਹ ਸੱਚਮੁੱਚ ਸਿੱਖ ਕੌਮ ਲਈ ਬਹੁਤ ਵੱਡਾ ਪਲ ਹੈ।”
ਮੋਨਿਕਾ ਦੇ ਪਿਤਾ ਇੱਕ ਆਰਕੀਟੈਕਟ ਭਾਵ ਇਮਾਰਤਸਾਜ਼ ਸਨ, ਜੋ 1970 ਦੇ ਦਹਾਕੇ ‘ਚ ਅਮਰੀਕਾ ਗਏ ਸੀ। ਹਾਉਸਟਨ ਵਿਚ ਜੰਮੀ ਤੇ ਵੱਡੀ ਹੋਈ ਮੋਨਿਕਾ, ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਬੈਲੇਅਰ ਵਿਖੇ ਰਹਿੰਦੀ ਹੈ। ਉਸ ਦੇ ਪਤੀ ਦਾ ਨਾਂਅ ਮਨਦੀਪ ਸਿੰਘ ਹੈ ਅਤੇ ਉਨ੍ਹਾਂ ਦਾ ਵਿਆਹ 2003 ‘ਚ ਹੋਇਆ ਸੀ।

ਕਲੇਨ ਫ਼ਾਰੈਸਟ ਹਾਈ ਸਕੂਲ ਅਤੇ ਯੂਨੀਵਰਸਿਟੀ ਆਫ਼ ਟੈਕਸਾਸ ਵਿਖੇ ਪੜ੍ਹਾਈ ਤੋਂ ਬਾਅਦ ਮੋਨਿਕਾ ਨੇ ਸਾਊਥ ਟੈਕਸਾਸ ਕਾਲਜ ਆਫ਼ ਲਾਅ ਵਿਖੇ ਕਨੂੰਨ ਦੀ ਪੜ੍ਹਾਈ ਕੀਤੀ। 20 ਸਾਲ ਦੇ ਕਰੀਬ ਵਕਾਲਤ ਅਤੇ 100 ਤੋਂ ਵੱਧ ਮੁਕੱਦਮਿਆਂ ਦੇ ਨਾਲ ਮੋਨਿਕਾ ਸਥਾਨਕ, ਸੂਬਾ ਅਤੇ ਕੌਮੀ ਪੱਧਰ ਦੀਆਂ ਅਨੇਕਾਂ ਜੱਥੇਬੰਦੀਆਂ ਨਾਲ ਵੀ ਜੁੜੀ ਰਹੀ ਹੈ। ਇਸ ਵੱਕਾਰੀ ਅਹੁਦੇ ਤੱਕ ਪਹੁੰਚ ਕੇ ਮੋਨਿਕਾ ਨੇ ਪੂਰੇ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਹੈ, ਅਤੇ ਅੱਗੇ ਵੀ ਸਮੂਹ ਸਿੱਖਾਂ ਦੀ ਸ਼ੁਭਕਾਮਨਾਵਾਂ ਉਸ ਦੇ ਨਾਲ ਹਨ।

ਦੱਸ ਦਿੰਦੇ ਹਾਂ ਕਿ ਮੋਨਿਕਾ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਸਾਂਝੀ ਕੀਤੀ ਜਿਸ ਵਿਚ ਮਨਪ੍ਰੀਤ ਮੌਨਿਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਉਪਰ ਲਿਖਿਆ ਹੈ ਕਿ , “ਮਾਂ ਅਸੀਂ ਇਹ ਕਰ ਲਿਆ। ਇੱਕ ਸਿੱਖ ਸਿਵਲ ਕੋਰਟ ਦੇ ਜੱਜ ਵਜੋਂ ਹੈਰਿਸ ਕਾਉਂਟੀ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਇੱਕ ਸੱਚਾ ਸਨਮਾਨ ਹੈ।”

“ਇਸ ਨੂੰ ਇਤਿਹਾਸਕ ਪਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ। ਉਹ ਦਿਨ ਕੋਈ ਆਮ ਘਟਨਾ ਨਹੀਂ ਹੋਵੇਗੀ ਜਦੋਂ ਨਿਆਂਪਾਲਿਕਾ ਵਿੱਚ ਅਣਗਿਣਤ ਸਿੱਖ ਲੋਕ ਅਤੇ ਹੋਰ ਘੱਟ ਗਿਣਤੀਆਂ ਲੋਕ ਸ਼ਾਮਲ ਹੋਣਗੇ। ਮੈਂ ਆਪਣੇ ਦੋ ਦਹਾਕਿਆਂ ਦੇ ਤਜ਼ਰਬੇ ਨੂੰ ਚੰਗੀ ਤਰ੍ਹਾਂ ਵਰਤਣ ਲਈ ਤਿਆਰ ਹਾਂ।” ਮੈਂ ਹਮੇਸ਼ਾ ਸੱਚ ਨਾਲ ਖੜ੍ਹੀ ਹਾਂ ਤੇ ਸੱਚ ਨਾਲ ਖੜ੍ਹੀ ਰਹਾਂਗੀ।

- Advertisement -

ਜੱਜ ਰਵੀ ਸੈਨਦਿਲ ਨੇ ਕਿਹਾ,” ਸਿੱਖ ਧਰਮ ਸੰਸਾਰ ਦਾ ਪੰਜਵਾਂ ਵੱਡਾ ਧਰਮ ਹੈ। ਇਕੱਲੇ ਅਮਰੀਕਾ ਵਿੱਚ 5 ਲੱਖ ਦੇ ਕਰੀਬ ਸਿੱਖ ਰਹਿੰਦੇ ਹਨ।

ਇੱਕ ਅੰਕੜੇ ਮੁਤਾਬਕ ਇਕੱਲੇ ਹਿਊਸਟਨ ਵਿੱਚ 20,000 ਸਿੱਖ ਰਹਿੰਦੇ ਹਨ।

ਪਰ ਇਸ ਦੇ ਬਾਵਜੂਦ ਵੀ ਮਨਪ੍ਰੀਤ ਤੋਂ ਪਹਿਲਾਂ ਕੋਈ ਵੀ ਮਹਿਲਾਂ ਸਿੱਖ ਜੱਜ ਨਹੀਂ ਸੀ।

Share this Article
Leave a comment