ਕੋਰੋਨਾ ਦੇ ਨਵੇਂ ਵੈਰੀਐਂਟ ‘ਓਮੀਕ੍ਰੋਨ’ ਦੀ ਦਹਿਸ਼ਤ, ਕਈ ਦੇਸ਼ਾਂ ’ਚ ਮਿਲੇ ਮਾਮਲੇ, ਲਾਈਆਂ ਯਾਤਰਾ ਪਾਬੰਦੀਆਂ

TeamGlobalPunjab
2 Min Read

ਲੰਦਨ : ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਕਈ ਦੇਸ਼ਾਂ ਵਿਚ ਪਾਏ ਗਏ ਹਨ। ਸੰਭਾਵਿਤ ਰੂਪ ਨਾਲ ਬੇਹੱਦ ਮਾਰੂ ਦੱਸੇ ਜਾ ਰਹੇ ਓਮੀਕ੍ਰੋਨ ਦੇ ਸਭ ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਨੀਦਰਲੈਂਡ ਵਿਚ ਹੋਈ ਹੈ। ਇਸ ਤੋਂ ਇਲਾਵਾ ਜਰਮਨੀ, ਇਟਲੀ, ਬੈਲਜੀਅਮ, ਇਜ਼ਰਾਈਲ, ਹਾਂਗਕਾਂਗ ਵਿਚ ਵੀ ਕੋਰੋਨਾ ਦੇ ਇਸ ਨਵੇਂ ਵੇਰੀਐਂਟ ਦੇ ਮਾਮਲੇ ਪਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਓਮੀਕ੍ਰੋਨ ਵਿਚ ਡੈਲਟਾ ਵੇਰੀਐਂਟ ਦੇ ਮੁਕਾਬਲੇ ਦੁੱਗਣੀ ਤੇਜ਼ੀ ਨਾਲ ਮਿਊਟੇਸ਼ਨ ਹੋ ਰਹੀ ਹੈ।

ਓਮੀਕ੍ਰੋਨ ਦੇ ਵੱਧਦੇ ਦਾਇਰੇ ਵਿਚਾਲੇ ਦੱਖਣੀ ਅਫਰੀਕੀ ਦੇਸ਼ਾਂ ਦੇ ਖ਼ਿਲਾਫ਼ ਯਾਤਰਾ ਪਾਬੰਦੀਆਂ ਲਗਾਉਣ ਵਾਲੇ ਦੇਸ਼ਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਯਾਤਰਾ ਸਬੰਧੀ ਪਾਬੰਦੀਆਂ ਲਗਾਉਣ ਵਾਲੇ ਨਵੇਂ ਦੇਸ਼ਾਂ ਵਿਚ ਨਿਊਜ਼ੀਲੈਂਡ, ਥਾਈਲੈਂਡ, ਇੰਡੋਨੇਸ਼ੀਆ, ਸਿੰਗਾਪੁਰ ਅਤੇ ਮਾਲਦੀਵ ਸ਼ਾਮਲ ਹਨ।

ਇਸ ਤੋਂ ਪਹਿਲਾਂ ਸ਼੍ਰੀਲੰਕਾ, ਸਾਊਦੀ ਅਰਬ, ਬ੍ਰਾਜ਼ੀਲ, ਕੈਨੇਡਾ, ਇਜ਼ਰਾਈਲ, ਜਾਪਾਨ, ਦੱਖਣੀ ਕੋਰੀਆ, ਯੂਰਪੀ ਯੂਨੀਅਨ, ਈਰਾਨ, ਆਸਟ੍ਰੇਲੀਆ, ਬ੍ਰਿਟੇਨ ਤੇ ਅਮਰੀਕਾ ਪਾਬੰਦੀਆਂ ਲਗਾ ਚੁੱਕੇ ਹਨ। ਹੁਣ ਕੁਲ 10 ਅਫਰੀਕੀ ਦੇਸ਼ ਪਾਬੰਦੀਆਂ ਦੇ ਦਾਇਰੇ ਵਿਚ ਆ ਗਏ ਹਨ, ਇਨ੍ਹਾਂ ਵਿਚ ਅੰਗੋਲਾ, ਮਾਲਾਵੀ, ਮੋਂਜ਼ਬੀਕ, ਜਾਂਬੀਆ, ਬੋਤਸਵਾਨਾ, ਇਸਵਾਤਿਨੀ, ਲੇਸੈਥੋ, ਨਾਮੀਬੀਆ, ਦੱਖਣੀ ਅਫਰੀਕਾ ਤੇ ਜ਼ਿੰਬਬਾਬੇ ਸ਼ਾਮਲ ਹਨ। ਹੁਣ ਤਕ ਘੱਟ ਤੋਂ ਘੱਟ ਨੌਂ ਦੇਸ਼ਾਂ ਵਿਚ ਓਮੀਕ੍ਰੋਨ ਦੇ ਮਾਮਲੇ ਪਾਏ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਸੂਚੀ ਵਿਚ ਸ਼ਾਮਲ ਹੋਣ ਵਾਲੇ ਨਵੇਂ ਦੇਸ਼ਾਂ ਵਿਚ ਆਸਟ੍ਰੇਲੀਆ ਤੇ ਡੈਨਮਾਰਕ ਹਨ, ਜਿੱਥੇ ਓਮੀਕ੍ਰੋਨ ਦੇ ਦੋ-ਦੋ ਮਾਮਲੇ ਮਿਲੇ ਹਨ।

ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵੇਦ ਨੇ ਓਮੀਕ੍ਰੋਨ ਦੇ ਅਸਰ ਨੂੰ ਘੱਟ ਕਰਨ ਲਈ ਬੂਸਟਰ ਡੋਜ਼ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਇਸ ’ਤੇ ਤਤਕਾਲ ਸਲਾਹ ਮਿਲਣ ਦੀ ਉਮੀਦ ਵੀ ਪ੍ਰਗਟਾਈ ਹੈ।

- Advertisement -

Share this Article
Leave a comment