ਕੇਜਰੀਵਾਲ ਦੇ ਮੰਤਰੀ ਨੇ ਮੁੜ ਘੇਰੀ ਮੋਦੀ ਸਰਕਾਰ , ਦਿੱਲੀ ‘ਚ ਮੁੱਕੀ ਵੈਕਸੀਨ ਲਈ ਕੇਂਦਰ ਨੁੰ ਦੱਸਿਆ ਜ਼ਿੰਮੇਵਾਰ

TeamGlobalPunjab
2 Min Read

ਨਵੀਂ ਦਿੱਲੀ : ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਇਕ ਵਾਰ ਫਿਰ ਤੋਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਕੋਰੋਨਾ ਵੈਕਸੀਨ ‘ਕੋਵੈਕਸੀਨ’ ਦੀ ਨਿਰਮਾਤਾ ਭਾਰਤ ਬਾਇਓਟੈੱਕ ਨੇ ਦਿੱਲੀ ਨੂੰ ਵੈਕਸੀਨ ਸਪਲਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮੁੱਦੇ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਇਸ ਸਥਿਤੀ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ।

ਸਿਸੋਦੀਆ ਨੇ ਕੇਂਦਰ ਸਰਕਾਰ ‘ਤੇ ਹਮਲਾ ਕਰਦਿਆਂ ਕਿਹਾ ਕਿ ਕਿ ਕੇਂਦਰ ਦਾ ਮਾੜਾ ਵੈਕਸੀਨ ਪ੍ਰਬੰਧਨ ਲੋਕਾਂ ਦੀ ਜ਼ਿੰਦਗੀ ਤੇ ਭਾਰੀ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਨਾਲ ਜੰਗ ‘ਚ ਆਕਸੀਜਨ ਤੇ ਹਸਪਤਾਲਾਂ ‘ਚ ਬੈੱਡ ਦੀ ਕਿੱਲਤ ਵਿਚਾਲੇ ਦੇਸ਼ ਵਿੱਚ ਵੈਕਸੀਨ ਦੀ ਵੀ ਘਾਟ ਹੈ।

 

ਰਾਜਧਾਨੀ ਦਿੱਲੀ ‘ਚ ਵੀ ਵੈਕਸੀਨ ਦੀ ਕਮੀ ਸਾਫ ਦੇਖੀ ਜਾ ਰਹੀ ਹੈ। ਹਾਲਾਤ ਇੱਥੋਂ ਤੱਕ ਹੋ ਗਏ ਹਨ ਕਿ ਵੈਕਸੀਨੇਸ਼ਨ ਸੈਂਟਰ ਬੰਦ ਕਰਨੇ ਪੈ ਰਹੇ ਹਨ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਡਿਜੀਟਲ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਦਿੱਲੀ ਸਰਕਾਰ ਨੇ 1.34 ਕਰੋੜ ਵੈਕਸੀਨ ਦੀ ਡਿਮਾਂਡ ਕੀਤੀ ਸੀ ਜਿਸ ‘ਚ ਦੋਵੇਂ ਤਰ੍ਹਾਂ ਦੀ ਵੈਕਸੀਨ ਸ਼ਾਮਲ ਸੀ ਪਰ ‘ਕੋਵੈਕਸੀਨ’ ਨੇ ਦਿੱਲੀ ਸਰਕਾਰ ਨੂੰ ਚਿੱਠੀ ਲਿਖ ਕੇ ਸਾਫ ਕਹਿ ਦਿੱਤਾ ਹੈ ਕਿ ਉਹ ਉਨ੍ਹਾਂ ਨੂੰ ਵੈਕਸੀਨ ਨਹੀਂ ਦੇ ਸਕਦੇ ਕਿਉਂਕਿ ਵੈਕਸੀਨ ਉਪਲਬਧ ਨਹੀਂ ਹੈ।

ਮਨੀਸ਼ ਸਿਸੋਦੀਆ ਨੇ ਅੱਗੇ ਦੱਸਿਆ ਕਿ Covaxin ਨੇ ਸਾਫ ਲਿਖ ਕੇ ਵੈਕਸੀਨ ਲਈ ਮਨ੍ਹਾ ਕਰ ਦਿੱਤਾ ਹੈ ਕਿਉਂ ਕਿ ਉਹ ਕੇਂਦਰ ਸਰਕਾਰ ਦੇ ਹਿਸਾਬ ਨਾਲ ਵੈਕਸੀਨ ਦੇ ਰਹੇ ਹਨ। ਸਿਸੋਦੀਆ ਨੇ ਦੱਸਿਆ ਕਿ ਉਨ੍ਹਾਂ ਨੇ 67 ਲੱਖ ਵੈਕਸੀਨ ਮੰਗੀ ਸੀ ਪਰ ‘ਕੋਵੈਕਸੀਨ’ ਦੀ ਚਿੱਠੀ ਤੋਂ ਇਹ ਸਾਫ਼ ਹੋ ਗਿਆ ਹੈ ਕਿ ਕੇਂਦਰ ਸਰਕਾਰ ਹੀ ਤੈਅ ਕਰੇਗੀ ਕਿ ਕਿਸ ਸੂਬੇ ਨੂੰ ਵੈਕਸੀਨ ਕਿੰਨੀ ਮਿਲੇਗੀ ਤੇ ਕਦੋਂ ਮਿਲੇਗੀ।

Share This Article
Leave a Comment