ਮੰਦਰ ਦੇ ਸੁੰਦਰੀਕਰਨ ਲਈ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੱਠ ਢਾਹਿਆ, ਦੇਖੋ ਕਿੰਨੀ ਕੁ ਗੰਭੀਰ ਹੈ ਸ਼੍ਰੋਮਣੀ ਕਮੇਟੀ

TeamGlobalPunjab
3 Min Read

ਉਡੀਸ਼ਾ : ਸਾਲ 2019 ਦੇ ਸ਼ੁਰੂ ਹੁੰਦਿਆ ਹੀ ਕਿਆਸ ਅਰਾਈਆਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਸਨ ਕਿ ਉਡੀਸ਼ਾ ਸਰਕਾਰ ਜਗਨਨਾਂਥ ਪੁਰੀ ਮੰਦਰ ਦੇ ਸੁੰਦਰੀਕਰਨ ਲਈ  ਮੰਦਰ ਦੇ 75 ਮੀਟਰ ਦੇ ਘੇਰੇ ਵਿੱਚ ਆਉਣ ਵਾਲੀਆਂ ਇਮਾਰਤਾਂ ਨੂੰ ਢਾਹੁਣ ਜਾ ਰਹੀ ਹੈ। ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਮੰਗੂ ਮੱਠ ਦੀ ਇਮਾਰਤ ਵੀ ਆਉਦੀ ਹੈ। ਇਸ ਗੱਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ੍ਹੋਂ ਕੋਈ ਵੀ ਖਾਸ ਧਿਆਨ ਨਹੀ ਦਿੱਤਾ ਗਿਆ ਅਤੇ ਸ਼੍ਰੋਮਣੀ ਕਮੇਟੀ ਦੀ ਇੱਕ ਟੀਮ ਨੇ ਮੰਗੂ ਮੱਠ ਦਾ ਦੌਰਾ ਕਰਨ ਲਈ ਸਿਰਫ ਇੱਕ ਟੀਮ ਭੇਜੀ ਗਈ ਸੀ ਜਿਸ ਨੇ ਦੌਰਾ ਕਰਕੇ ਆਪਣੀ ਰਿਪੋਰਟ ਵਿੱਚ ਇਹ ਆਖ ਦਿੱਤਾ ਸੀ ਕਿ ਇਹ ਸਥਾਨ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਨਹੀਂ ਹੈ। ਹੁਣ ਬੀਤੇ ਦਿਨ ਉਡੀਸ਼ਾ ਸਰਕਾਰ ਨੇ ਮੰਗੂ ਮੱਠ ਦੇ ਸਿਰਫ 8 ਬਾਏ 10 ਫੁੱਟ ਦੇ ਗੁੰਬਦ ਨੂੰ ਛੱਡ ਬਾਕੀ ਸਾਰੀ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ ਹੈ। ਜਿਸ ਸਮੇ ਮੱਠ ਦੀ ਇਮਾਰਤ ਨੂੰ ਢਾਹਿਆ ਜਾ ਰਿਹਾ ਸੀ ਉਸ ਸਮੇ ਗੁਰਦੁਆਰਾ ਆਰਤੀ ਸਾਹਿਬ ਦੇ ਪ੍ਰਬੰਧਕ ਜਗਦੀਪ ਸਿੰਘ ਵੱਲ੍ਹੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਸ ਵਰਤ ਰਹੀ ਅਣਹੋਣੀ ਤੋ ਜਾਣੂ ਕਰਵਾਇਆ ਗਿਆ ਸੀ ਪਰ ਅਫਸੋਸ ਇਹ ਸਭ ਦੇਖ ਕੇ ਵੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਵੀ ਕਦਮ ਨਹੀ ਚੁੱਕਿਆ।

ਦੱਸ ਦਈਏ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲ੍ਹੋਂ ਮੰਗੂ ਮੱਠ ਵਿਖੇ ਆਪਣੀ ਇੱਕ ਟੀਮ ਭੇਜੀ ਗਈ ਸੀ ਜਿਸਨੇ ਦੌਰਾ ਕਰਨ ਤੋ ਬਾਅਦ ਇਹ ਆਖਿਆ ਸੀ ਕਿ ਇਸ ਥਾਂ ਤੇ ਗੁਰੁ ਨਾਨਕ ਦੇਵ ਜੀ ਕਦੇ ਆਏ ਹੀ ਨਹੀ ਸਨ, ਇਸ ਲਈ ਸਿੱਖ ਇਸ ਸਥਾਂਨ ਲਈ ਦਾਅਵਾ ਨਹੀ ਕਰ ਸਕਦੇ। ਜਦੋ ਕਿ ਪਤਾ ਲੱਗਾ ਹੈ ਕਿ ਇਤਿਹਾਸ ਵਿੱਚ ਦਰਜ ਇਹ ਹੈ ਕਿ ਗੁਰੁ ਨਾਨਕ ਦੇਵ ਜੀ ਨੇ 1510 ਈ: ਵਿੱਚ ਜਗਨਨਾਥ ਪੁਰੀ ਦੀ ਯਾਤਰਾ ਕੀਤੀ ਸੀ ਅਤੇ ਉਨ੍ਹਾਂ ਨੇ ਮੰਗੂ ਮੱਠ ਵਿਖੇ 22 ਦਿਨਾਂ ਦਾ ਸਮਾ ਗੁਜ਼ਾਰਿਆਂ ਸੀ ਅਤੇ ਵਿਸ਼ਵ ਪ੍ਰਸਿੱਧ ਮਹਾਨ ਆਰਤੀ ਦੀ ਰਚਨਾ ਵੀ ਗੁਰੂ ਨਾਨਕ ਦੇਵ ਜੀ ਨੇ ਮੰਗੂ ਮੱਠ ਵਿਖੇ ਰਹਿੰਦਿਆਂ ਹੀ ਕੀਤੀ ਸੀ। ਪਰ ਸਿੱਖਾਂ ਦੀ ਸਿਰਮੌਰ ਸੰਸਥਾਂ ਅਖਵਾਉਣ ਵਾਲੀ ਸ਼ਰੋਮਣੀ ਕਮੇਟੀ ਨੇ ਗੁਰੁ ਨਾਨਕ ਦੇ ਮੰਗੂ ਮੱਠ ਨਾਲ ਕਿਸੇ ਰਿਸ਼ਤੇ ਤੋ ਇਨਕਾਰ ਕਰ ਦਿੱਤਾ। ਅੱਜ ਜਦੋ ਮੰਗੂ ਮੱਠ ਦੀ ਬਾਕੀ ਇਮਾਰਤ ਢਹਿ ਢੇਰੀ ਕਰ ਦਿੱਤੀ ਗਈ ਤਾਂ ਉਦੋ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆਂ ਕਿ 19 ਦਸੰਬਰ ਨੂੰ ਅਕਲ ਤਖਤ ਸਾਹਿਬ ਵੱਲ੍ਹੋਂ ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਸਮੇਤ ਬਾਕੀ ਕਮੇਟੀਆਂ ਨੂੰ ਤਲਬ ਕੀਤਾ ਗਿਆ ਹੈ ਅਤੇ ਇਸ ਦੌਰਾਨ ਜਿਸ ਵੱਲ੍ਹੋਂ ਵੀ ਕੋਈ  ਗਲਤੀ ਕੀਤੀ ਗਈ ਪਾਈ ਜਾਵੇਗੀ ਉਸਦੇ ਖਿਲਾਫ ਸੰਗਤ ਵਿੱਚ ਹੀ ਕਾਰਵਾਈ ਕੀਤੀ ਜਾਵੇਗੀ।

ਬੇਸੱਕ ਅੱਜ ਜੱਥੇਦਾਰ ਸਾਹਿਬਾਨ ਇਸ ਗਲਤੀ ਲਈ ਸਾਰੀਆਂ ਸੰਸਥਾਵਾਂ ਨੂੰ ਤਲਬ ਕਰ ਰਹੇ ਨੇ ਪਰ ਇਹ ਸਭ ਉਸ ਸਮੇ ਹੋ ਰਿਹੈ ਜਦੋ ਮੰਗੂ ਮੱਠ ਦੀ ਬਾਕੀ ਇਮਾਰਤ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ ਹੈ ਅਤੇ ਪਿੱਛੇ ਸਿਰਫ ਪੁਰਾਤਨ ਗੁੰਬਦ ਨੂੰ ਹੀ ਛੱਡਿਆ ਗਿਆ ਹੈ ਜਿਸ ਕਾਰਨ ਦੁਨੀਆਂ ‘ਚ ਵੱਸਦੀ ਸਮੁੱਚੀ ਸਿੱਖ ਕੌਮ ਵਿੱਚ ਰੋਸ ਪਾਈਆ ਜਾ ਰਿਹਾ ਹੈ।

Share this Article
Leave a comment