ਨੁਸਰਤ ਜਹਾਂ ਦਾ ਆਪਣੇ ਬੱਚੇ ਨੂੰ ਕੇ ਵੱਡਾ ਫ਼ੈਸਲਾ

TeamGlobalPunjab
1 Min Read

ਕੋਲਕਾਤਾ : ਟਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਤ੍ਰਿਣਮੂਲ ਕਾਂਗਰਸ (TMC) ਦੀ ਸੰਸਦ ਮੈਂਬਰ ਨੁਸਰਤ ਜਹਾਂ ਇੱਕ ਵਾਰ ਮੁੜ ਤੋਂ ਸੁਰਖੀਆਂ ਵਿੱਚ ਹੈ। ਇਸਦਾ ਕਾਰਨ ਹੈ ਕਿ ਨੁਸਰਤ ਆਪਣੇ ਬੱਚੇ ਨੂੰ ਪਿਤਾ ਦਾ ਨਾਂ ਨਹੀਂ ਦੇਵੇਗੀ। ਉਹ ‘ਸਿੰਗਲ ਮਦਰ’ ਬਣ ਕੇ ਰਹਿਣਾ ਚਾਹੁੰਦੀ ਹੈ।

 

ਨੁਸਰਤ ਦੇ ਇਸ ਫ਼ੈਸਲੇ ਦਾ ਕੋਲਕਾਤਾ ਦੀਆਂ ਕਈ ‘ਸਿੰਗਲ ਮਦਰਜ਼’ ਨੇ ਸਵਾਗਤ ਕੀਤਾ ਹੈ। ਇਸ ਨੂੰ ਲੈ ਕੇ ਨੁਸਰਤ ਨੂੰ ਇੰਟਰਨੈੱਟ ਮੀਡੀਆ ‘ਤੇ ਟ੍ਰੋਲ ਵੀ ਕੀਤਾ ਜਾ ਰਿਹਾ ਹੈ।

- Advertisement -

 

ਨੁਸਰਤ ਜਹਾਂ ਨੇ ਵੀਰਵਾਰ ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਨੁਸਰਤ ਨੇ ਆਪਣੇ ਬੱਚੇ ਦਾ ਨਾਂ ‘ਈਸ਼ਾਨ’ ਰੱਖਿਆ ਹੈ ਜਿਸ ਦੇ ਅੰਗਰੇਜ਼ੀ ਸਪੈਲਿੰਗ ਉਨ੍ਹਾਂ ਨੇ ‘ਵਾਈ’ ਤੋਂ ਸ਼ੁਰੂ ਕੀਤੇ ਹਨ। ਇਹ ਨਾਂ ਫਿਲਮ ਅਦਾਕਾਰ ਯਸ਼ ਦਾਸਗੁਪਤਾ ਦੇ ਨਾਂ ਨਾਲ ਮੇਲ ਖਾਂਦਾ ਹੈ। ਸਵਾਲ ਉੱਠ ਰਿਹਾ ਹੈ ਕਿ ਕੀ ਅਦਾਕਾਰ ਯਸ਼ ਦਾਸਗੁਪਤਾ ਇਸ ਬੱਚੇ ਦੇ ਪਿਤਾ ਹਨ?

ਗਰਭ ਅਵਸਥਾ ਦੌਰਾਨ ਨੁਸਰਤ ਨਾਲ ਹਰ ਵੇਲੇ ਯਸ਼ ਦਾਸਗੁਪਤਾ ਨੂੰ ਦੇਖਿਆ ਗਿਆ ਸੀ। ਨੁਸਰਤ ਜਹਾਂ ਆਪਣੇ ਪਤੀ ਨਿਖਿਲ ਜੈਨ ਨਾਲ ਵਖਰੇਵੇਂ ਤੋਂ ਬਾਅਦ ਸੁਰਖ਼ੀਆਂ ਵਿਚ ਆਈ ਸੀ।

- Advertisement -
Share this Article
Leave a comment