ਧੋਖੇਬਾਜ਼ ਪਤਨੀ ਦੇ ਪ੍ਰੇਮੀ ਨੂੰ ਪਤੀ ਨੇ ਇੰਝ ਸਿਖਾਇਆ ਸਬਕ

TeamGlobalPunjab
2 Min Read

ਅਮਰੀਕਾ ਦੇ ਨਾਰਥ ਕੈਰੋਲੀਨਾ ਦੇ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਬੇਵਫ਼ਾਈ ਤੋਂ ਤੰਗ ਆ ਕੇ ਪ੍ਰੇਮੀ ‘ਤੇ ਮੁਕੱਦਮਾ ਕੀਤਾ। ਕੇਵਿਨ ਹਾਵਰਡ ਨਾਮ ਦੇ ਇਕ ਵਿਅਕਤੀ ਨੇ ਪਤਨੀ ਦੇ ਪ੍ਰੇਮੀ ‘ਤੇ ਹੋਮਰੈਕਰ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ ਤੇ ਕੇਵਿਨ ਨੇ 6 ਕਰੋੜ ਦਾ ਇਹ ਮੁਕੱਦਮਾ ਜਿੱਤ ਵੀ ਲਿਆ ਹੈ।

ਕੇਵਿਨ ਨੂੰ ਇਸ ਗੱਲ ਦਾ ਪਤਾ ਵਿਆਹ ਤੋਂ 12 ਸਾਲਾਂ ਬਾਅਦ ਚੱਲਿਆ ਕਿ ਉਸਦੀ ਪਤਨੀ ਉਸ ਨਾਲ ਧੋਖਾ ਕਰ ਰਹੀ ਹੈ ਤੇ ਉਸ ਦਾ ਕਿਸੇ ਹੋਰ ਨਾਲ ਪ੍ਰੇਮ ਸਬੰਧ ਹੈ। ਪਤਨੀ ‘ਤੇ ਗੁੱਸੇ ਹੋਣ ਦੀ ਬਿਜਾਏ, ਕੇਵਿਨ ਨੇ ਇਕ ਪੁਰਾਣੇ ਕਾਨੂੰਨ ਦਾ ਸਹਾਰਾ ਲੈ ਕੇ ਉਸ ‘ਤੇ ਕੇਸ ਕੀਤਾ।

ਹੋਮਰੈਕਰ ਕਾਨੂੰਨ ਦੇ ਤਹਿਤ, ਕੋਈ ਔਰਤ ਜਾਂ ਪੁਰਸ਼ ਦੂਸਰੇ ਜਾਣਬੁੱਝ ਕੇ ਪਤੀ ਪਤਨੀ ਦੀ ਵਿਆਹੁਤਾ ਜ਼ਿੰਦਗੀ ‘ਚ ਦਖਲਅੰਦਾਜ਼ੀ ਕਰਦਾ ਹੈ ਤਾਂ ਪੀੜਤ ਉਨ੍ਹਾਂ ਤੇ ਆਪਣੇ ਸਾਥੀ ਤੋਂ ਵੱਖ ਕਰਨ ਦਾ ਦੋਸ਼ ਲਗਾ ਸਕਦਾ ਹੈ।

ਕੇਵਿਨ ਨੇ ਕਿਹਾ ਕਿ ਉਸਨੇ ਲੜ੍ਹਾਈ ਝਗੜੇ ਦੀ ਬਿਜਾਏ ਕੇਸ ਕਰਨਾ ਜ਼ਿਆਦਾ ਸਹੀ ਸਮਝਿਆ। 12 ਸਾਲ ਤੱਕ ਪਤਨੀ ਦੇ ਚੱਕਰ ਤੋਂ ਅਣਜਾਣ ਰਹੇ ਕੇਵਿਨ ਆਪਣੀ ਲੜਖੜਾਉਂਦੀ ਵਿਆਹੁਤਾ ਜ਼ਿੰਦਗੀ ਨੂੰ ਸੰਭਾਲਣ ਲਈ ਕਊਂਸਲਰ ਦੇ ਚੱਕਰ ਕੱਟਦੇ ਰਹੇ। ਇਸ ਤੋਂ ਕੋਈ ਫਾਇਦਾ ਨਾ ਹੁੰਦਿਆਂ ਦੇਖ ਕੇਵਿਨ ਨੇ ਇਹ ਦੇਖਣ ਲਈ ਇੱਕ ਜਾਸੂਸ ਨੂੰ ਰੱਖਿਆ ਕਿ ਕਿਤੇ ਉਸਦੀ ਪਤਨੀ ਉਸ ਨੂੰ ਧੋਖਾ ਤਾਂ ਨਹੀਂ ਦੇ ਰਹੀ।

ਇਸ ਤੋਂ ਬਾਅਦ ਸਚਾਈ ਜਾਣ ਕੇ ਕੇਵਿਨ ਦੇ ਪੈਰਾਂ ਤਲੇ ਜ਼ਮੀਨ ਖਿਸਕ ਗਈ ਕਿ ਉਸਦੀ ਪਤਨੀ ਦਾ ਆਪਣੇ ਦਫਤਰ ਦੇ ਸਹਿਕਰਮੀ ਨਾਲ ਹੀ ਅਫੇਅਰ ਸੀ। ਇਸ ਵਿਅਕਤੀ ਨੂੰ ਕੇਵਿਨ ਵੀ ਚੰਗੀ ਤਰ੍ਹਾਂ ਜਾਣਦਾ ਸੀ ਤੇ ਅਕਸਰ ਉਨ੍ਹਾਂ ਦੇ ਘਰ ਡਿਨਰ ‘ਤੇ ਆਉਂਦਾ ਰਹਿੰਦਾ ਸੀ। ਕੇਵਿਨ ਉਸਨੂੰ ਆਪਣੀ ਪਤਨੀ ਦਾ ਬਹੁਤ ਵਧੀਆ ਦੋਸਤ ਮੰਨਦੇ ਸਨ।

ਹਾਲਾਂਕਿ ਕੇਵਿਨ ਹੁਣ ਆਪਣੀ ਪਤਨੀ ਨੂੰ ਤਲਾਕ ਦੇ ਚੁੱਕੇ ਹਨ। ਪੈਸੇ ਨਾ ਚੁਕਾ ਪਾਉਣ ਦੀ ਸੂਰਤ ‘ਚ ਉਨ੍ਹਾਂ ਦੀ ਪਤਨੀ ਦੇ ਪ੍ਰੇਮੀ ‘ਤੇ ਕਰਜ਼ ਹੋਣ ਦਾ ਮਾਮਲਾ ਬਣ ਜਾ ਜਾਵੇਗਾ। 6,56,11,875 ਰੁਪਏ ਦੇ ਮੁਕੱਦਮੇ ਨੂੰ ਜਿੱਤਣ ਵਾਲੇ ਕੇਵਿਨ ਦੇ ਵਕੀਲ ਨੇ ਕਿਹਾ ਕਿ ਇਸ ਕਾਨੂੰਨ ਦਾ ਮਕਸਦ ਪਰਿਵਾਰ ਨੂੰ ਜੋੜੇ ਰੱਖਣਾ ਹੈ ਤਾਂਕਿ ਕੋਈ ਕਿਸੇ ਨੂੰ ਧੋਖਾ ਦੇਣ ਤੋਂ ਪਹਿਲਾਂ ਸੋਚ ਲਵੇ।

Share this Article
Leave a comment