ਅਮਰੀਕਾ ‘ਚ ਪਲਾਸਟਿਕ ਦੀਆਂ ਬੋਤਲਾਂ ‘ਚ ਪੈਪਸੀ ਤੇ ਕੋਕਾ ਕੋਲਾ ਵੇਚਣ ‘ਤੇ ਮਾਮਲਾ ਦਰਜ

Global Team
2 Min Read

ਨਿਊਜ਼ ਡੈਸਕ: ਪੈਪਸੀ ਅਤੇ ਕੋਕਾ ਕੋਲਾ ਵੇਚਣ ਵਾਲੀਆਂ ਕੰਪਨੀਆਂ ਲਈ ਬੁਰੀ ਖਬਰ ਹੈ। ਅਮਰੀਕਾ ‘ਚ ਪਲਾਸਟਿਕ ਦੀਆਂ ਬੋਤਲਾਂ ‘ਚ ਪੀਣ ਵਾਲੇ ਪਦਾਰਥ ਵੇਚਣ ਨੂੰ ਲੈ ਕੇ ਇਨ੍ਹਾਂ ਦੋਵਾਂ ਕੰਪਨੀਆਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ।ਲਾਸ ਏਂਜਲਸ ਕਾਉਂਟੀ ਨੇ ਪਲਾਸਟਿਕ ਪ੍ਰਦੂਸ਼ਣ ਵਧਾਉਣ ਲਈ ਪੈਪਸੀ ਅਤੇ ਕੋਕ ਦੇ ਖਿਲਾਫ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਲਾਸ ਏਂਜਲਸ ਕਾਉਂਟੀ ਨੇ ਦਾਇਰ ਮੁਕੱਦਮੇ ਵਿੱਚ ਦੋਸ਼ ਲਾਇਆ ਹੈ ਕਿ ਪੈਪਸੀਕੋ ਅਤੇ ਕੋਕਾ-ਕੋਲਾ ਨੇ ਆਪਣੀਆਂ ਪਲਾਸਟਿਕ ਦੀਆਂ ਬੋਤਲਾਂ ਦੀ ਰੀਸਾਈਕਲਿੰਗ ਬਾਰੇ ਜਨਤਾ ਨੂੰ ਗੁੰਮਰਾਹ ਕੀਤਾ ਅਤੇ ਪਲਾਸਟਿਕ ਦੇ ਵਾਤਾਵਰਣ ਅਤੇ ਸਿਹਤ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਕੇ ਦਿਖਾਇਆ ਹੈ।

ਦੱਸ ਦਈਏ ਕਿ ਲਾਸ ਏਂਜਲਸ ਕਾਉਂਟੀ ਦੀ ਸੁਪਰਵਾਈਜ਼ਰ ਲਿੰਡਸੇ ਹੋਰਵਥ ਨੇ ਇੱਕ ਬਿਆਨ ਵਿੱਚ ਕਿਹਾ, “ਕੋਕ ਅਤੇ ਪੈਪਸੀ ਨੂੰ ਧੋਖਾਧੜੀ ਨੂੰ ਰੋਕਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਉਤਪਾਦਾਂ ਤੋਂ ਹੋਣ ਵਾਲੇ ਪਲਾਸਟਿਕ ਪ੍ਰਦੂਸ਼ਣ ਦੀਆਂ ਸਮੱਸਿਆਵਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਕਿਉਂਕਿ ਇਸ ਨਾਲ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ। ਲਾਸ ਏਂਜਲਸ ਕਾਉਂਟੀ ਉਹਨਾਂ ਕੰਪਨੀਆਂ ਦੇ ਖਿਲਾਫ ਕਾਰਵਾਈ ਕਰਨਾ ਜਾਰੀ ਰੱਖੇਗੀ ਜੋ ਧੋਖੇਬਾਜ਼ ਅਤੇ ਅਨੁਚਿਤ ਕਾਰੋਬਾਰੀ ਅਭਿਆਸਾਂ ਵਿੱਚ ਸ਼ਾਮਿਲ ਹਨ ਜਿਹਨਾਂ ਦਾ ਵਾਤਾਵਰਣ ਉੱਤੇ ਗੰਭੀਰ ਪ੍ਰਭਾਵ ਪੈਂਦਾ ਹੈ। ਗਲੋਬਲ ਐਨਵਾਇਰਮੈਂਟਲ ਗਰੁੱਪ ਬ੍ਰੇਕ ਫ੍ਰੀ ਫਰੌਮ ਪਲਾਸਟਿਕ ਦੇ ਅਨੁਸਾਰ, ਦੋਵੇਂ ਕੰਪਨੀਆਂ ਲਗਾਤਾਰ ਪੰਜ ਸਾਲਾਂ ਤੋਂ ਦੁਨੀਆ ਦੇ ਚੋਟੀ ਦੇ ਪਲਾਸਟਿਕ ਪ੍ਰਦੂਸ਼ਕਾਂ ਵਿੱਚ ਸ਼ਾਮਿਲ ਹਨ, ਕੋਕਾ-ਕੋਲਾ ਛੇ ਸਾਲਾਂ ਤੋਂ ਚੋਟੀ ਦੇ ਸਥਾਨ ‘ਤੇ ਹੈ।

ਇਹ ਦੋਵੇਂ ਕੰਪਨੀਆਂ ਮਿਲ ਕੇ ਹਰ ਸਾਲ 57 ਲੱਖ ਮੀਟ੍ਰਿਕ ਟਨ ਤੋਂ ਵੱਧ ਪਲਾਸਟਿਕ ਦੀ ਵਰਤੋਂ ਕਰਦੀਆਂ ਹਨ। ‘ਬ੍ਰੇਕ ਫ੍ਰੀ ਫਰਾਮ ਪਲਾਸਟਿਕ’ ਦੇ ਅਨੁਸਾਰ, ਪੈਪਸੀਕੋ ਹਰ ਸਾਲ ਲਗਭਗ 25 ਲੱਖ ਮੀਟ੍ਰਿਕ ਟਨ ਪਲਾਸਟਿਕ ਦਾ ਉਤਪਾਦਨ ਕਰਦੀ ਹੈ, ਜਦੋਂ ਕਿ ਕੋਕਾ-ਕੋਲਾ ਹਰ ਸਾਲ ਲਗਭਗ 32 ਲੱਖ 24 ਹਜ਼ਾਰ ਮੀਟ੍ਰਿਕ ਟਨ ਪਲਾਸਟਿਕ ਦਾ ਉਤਪਾਦਨ ਕਰਦੀ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment