ਵਾਸ਼ਿੰਗ ਮਸ਼ੀਨ ਦੇ ਡਰਾਇਰ ‘ਚ ਪਾ ਕੇ ਬਿੱਲੀ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਮਲੇਸ਼ੀਆ ਦੀ ਇੱਕ ਅਦਾਲਤ ਨੇ 34 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਸ ਨੂੰ ਲਗਭਗ 7 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ।
ਮਲੇਸ਼ੀਆ ਦੀ ਸਰਕਾਰੀ ਨਿਊਜ਼ ਏਜੰਸੀ ਮੁਤਾਬਕ, ਅਦਾਲਤ ਨੇ ਕੇ. ਗਣੇਸ਼ ਨਾਮ ਦੇ ਵਿਅਕਤੀ ਨੂੰ ਪਸ਼ੂ ਸੁਰੱਖਿਆ ਕਾਨੂੰਨ ਤੋੜਨ ਦਾ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਨੇ ਕੇ.ਗਣੇਸ਼ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਅੱਗੇ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਬੇਰਹਿਮੀ ਕਿਸੇ ਹੋਰ ਬੇਜ਼ੁਬਾਨ ਨਾਲ ਨਾ ਕਰੇ ਇਸ ਲਈ ਦੋਸ਼ੀ ਨੂੰ 34 ਮਹੀਨੇ ਦੀ ਜੇਲ੍ਹ ਤੇ ਸੱਤ ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।
ਹਾਲਾਂਕਿ, ਗਣੇਸ਼ ਹਾਲੇ ਜ਼ਮਾਨਤ ‘ਤੇ ਬਰੀ ਹੈ ਤੇ ਉਸ ਦਾ ਕਹਿਣਾ ਹੈ ਕਿ ਉਹ ਉੱਚ ਅਦਾਲਤ ‘ਚ ਇਸ ਮਾਮਲੇ ਨੂੰ ਲੈ ਕੇ ਅਪੀਲ ਦਾਇਰ ਕਰੇਗਾ।
ਦੱਸਣਯੋਗ ਹੈ ਕਿ ਇਹ ਘਟਨਾ 2018 ਦੀ ਹੈ ਉਸ ਵੇਲੇ ਇੱਕ ਸੀਸੀਟੀਵੀ ਫੁਟੇਜ ਤੋਂ ਬਿੱਲੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਖੁਲਾਸਾ ਹੋਇਆ ਸੀ। ਵੀਡੀਓ ਵਿੱਚ ਗਣੇਸ਼ ਆਪਣੇ ਇੱਕ ਸਾਥੀ ਦੇ ਨਾਲ ਬਿੱਲੀ ਨੂੰ ਡਰਾਇਰ ‘ਚ ਸੁੱਟਦਾ ਵਿਖਾਈ ਦਿੱਤਾ ਸੀ।
- Advertisement -
ਪੁਲਿਸ ਦੇ ਮੁਤਾਬਕ, ਇਸ ਘਟਨਾ ਵਾਰੇ ਸਭ ਤੋਂ ਪਹਿਲਾਂ ਇੱਕ ਮਹਿਲਾ ਨੂੰ ਪਤਾ ਲੱਗਿਆ ਜਦੋਂ ਉਸਨੂੰ ਡਰਾਇਰ ਦਾ ਇਸਤਮਾਲ ਕਰਨ ਵੇਲੇ ਮਸ਼ੀਨ ਅੰਦਰ ਬਿੱਲੀ ਦੀ ਲਾਸ਼ ਮਿਲੀ ਸੀ ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ।