ਦੂਜੇ ਹਮਲੇ ਤੋਂ ਬਾਅਦ ਪਹਿਲੀ ਵਾਰ ਬੋਲੇ ਟਰੰਪ, ਕਿਹਾ ‘ਹੋ ਸਕਦਾ ਹੈ ਕਿ ਰੱਬ ਵੀ ਚਾਹੁੰਦਾ ਹੋਵੇ ਕਿ ਮੈਂ…’

Global Team
2 Min Read

ਨਿਊਯਾਰਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਐਤਵਾਰ ਨੂੰ ਦੂਜੀ ਵਾਰ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਟਰੰਪ ਨੇ ਸੋਮਵਾਰ ਨੂੰ ਪਹਿਲੀ ਵਾਰ ਜਨਤਕ ਤੌਰ ‘ਤੇ ਇਸ ਬਾਰੇ ਗੱਲ ਕੀਤੀ। ਟਰੰਪ ਨੇ ਕਿਹਾ, ‘ਸ਼ਾਇਦ ਰੱਬ ਚਾਹੁੰਦਾ ਹੈ ਕਿ ਮੈਂ ਇਸ ਦੇਸ਼ ਨੂੰ ਬਚਾ ਲਵਾਂ।’ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੇ ਦੱਸਿਆ ਕਿ ਉਸ ਨੇ ਗੋਲਫ ਖੇਡਦੇ ਸਮੇਂ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਪਰ ਉਹ ਸਮਝ ਨਹੀਂ ਸਕਿਆ ਕਿ ਕੀ ਹੋਇਆ। ਉਸ ਨੇ ਕਿਹਾ ਕਿ ਸੀਕਰੇਟ ਸਰਵਿਸ ਨੇ ਉਸਨੂੰ ਇੱਕ ਗੋਲਫ ਕੋਰਟ ਤੋਂ ਇੱਕ ਸੁਰੱਖਿਅਤ ਥਾਂ ਤੇ ਲਜਾਇਆ ਗਿਆ। ਟਰੰਪ ਨੇ ਕਿਹਾ, ‘ਮੈਂ ਆਪਣੇ ਕੁਝ ਦੋਸਤਾਂ ਨਾਲ ਗੋਲਫ ਖੇਡ ਰਿਹਾ ਸੀ, ਐਤਵਾਰ ਦੀ ਸਵੇਰ ਸੀ ਅਤੇ ਬਹੁਤ ਸ਼ਾਂਤੀਪੂਰਨ, ਖੂਬਸੂਰਤ ਮੌਸਮ ਸੀ, ਅਚਾਨਕ ਸਾਨੂੰ ਹਵਾ ‘ਚ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।’

ਟਰੰਪ ਨੇ ਦੱਸਿਆ ਕਿ ਲਗਭਗ ਚਾਰ-ਪੰਜ ਗੋਲੀਆਂ ਚਲਾਈਆਂ ਗਈਆਂ ਪਰ ਮੈਨੂੰ ਕੁਝ ਸਮਝ ਨਹੀਂ ਆਇਆ। ਸਾਬਕਾ ਰਾਸ਼ਟਰਪਤੀ ਨੇ ਕਿਹਾ, ‘ਸੀਕ੍ਰੇਟ ਸਰਵਿਸ ਨੂੰ ਤੁਰੰਤ ਪਤਾ ਲੱਗ ਗਿਆ ਕਿ ਇਹ ਗੋਲੀਆਂ ਸਨ ਅਤੇ ਉਨ੍ਹਾਂ ਨੇ ਮੈਨੂੰ ਫੜ ਲਿਆ।’ ਟਰੰਪ ਨੇ ਸੋਮਵਾਰ ਨੂੰ ਐਕਸ ਸਪੇਸ ‘ਤੇ ਇਕ ਆਨਲਾਈਨ ਇੰਟਰਵਿਊ ‘ਚ ਇਹ ਜਾਣਕਾਰੀ ਦਿੱਤੀ। ਟਰੰਪ ਨੇ ਕਿਹਾ, ‘ਅਸੀਂ ਗੱਡੀਆਂ ਵਿੱਚ ਅੱਗੇ ਵਧੇ। ਅਸੀਂ ਉਸ ਰਸਤੇ ਤੋਂ ਦੂਰ ਚਲੇ ਗਏ। ਸਾਬਕਾ ਰਾਸ਼ਟਰਪਤੀ ਨੇ ਸੀਕ੍ਰੇਟ ਸਰਵਿਸ ਦੇ ਸੁਰੱਖਿਆ ਕਰਮਚਾਰੀਆਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਏਜੰਟਾਂ ਨੇ ‘ਸ਼ਾਨਦਾਰ ਕੰਮ ਕੀਤਾ ਹੈ, ਇਸ ‘ਚ ਕੋਈ ਸ਼ੱਕ ਨਹੀਂ ਹੈ।’ ਉਸ ਨੇ ਕਿਹਾ, “ਜੋ ਗੋਲੀਆਂ ਅਸੀਂ ਸੁਣੀ ਸੀ ਉਹ ਸੀਕ੍ਰੇਟ ਸਰਵਿਸ ਦੁਆਰਾ ਚਲਾਈਆਂ ਗਈਆਂ ਸਨ।”

ਟਰੰਪ ਦੇ ਕਤਲ ਦੀ ਅਸਫਲ ਕੋਸ਼ਿਸ਼

ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਜੁਲਾਈ ਵਿੱਚ ਹੋਏ ਅਸਫ਼ਲ ਕਤਲੇਆਮ ਦੇ ਉਲਟ, ਜਿਸ ਵਿੱਚ ਦਰਸ਼ਕਾਂ ਵਿੱਚੋਂ ਇੱਕ ਵਿਅਕਤੀ ਮਾਰਿਆ ਗਿਆ ਸੀ, ਇਸ ਵਾਰ ਨਤੀਜਾ ‘ਬਹੁਤ ਬਿਹਤਰ’ ਰਿਹਾ। ਪੈਨਸਿਲਵੇਨੀਆ ਦੇ ਇੱਕ ਖੁੱਲੇ ਮੈਦਾਨ ਵਿੱਚ ਆਯੋਜਿਤ ਇੱਕ ਰੈਲੀ ਵਿੱਚ ਟਰੰਪ ਦੇ ਕਤਲ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ ਸੀ। ਟਰੰਪ ਨੇ ਇੱਕ ਔਰਤ ਦੀ ਤਾਰੀਫ ਕੀਤੀ ਜਿਸ ਨੇ ਹਮਲਾਵਰ ਦਾ ਪਿੱਛਾ ਕੀਤਾ ਅਤੇ ਉਸ ਦੇ ਵਾਹਨ ਦੀਆਂ ਤਸਵੀਰਾਂ ਲਈਆਂ। ਟਰੰਪ ਨੇ ਕਿਹਾ ਕਿ ਉਸਨੇ ਇੱਕ ‘ਅਦਭੁਤ’ ਕੰਮ ਕੀਤਾ ਹੈ।

- Advertisement -

Share this Article
Leave a comment