ਮਿਸੀਸਾਗਾ ‘ਚ ਵਾਪਰੀ ਇੱਕ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਹਸਪਤਾਲ ਪਹੁੰਚਣ ਮਗਰੋਂ ਮੌਤ

TeamGlobalPunjab
1 Min Read

 ਮਿਸੀਸਾਗਾ:  ਮਿਸੀਸਾਗਾ ਵਿੱਚ ਵਾਪਰੀ ਇੱਕ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਹਸਪਤਾਲ ਪਹੁੰਚਣ ਮਗਰੋਂ ਮੌਤ ਹੋ ਗਈ। ਪੀਲ ਪੁਲਿਸ ਇਸ ਮਾਮਲੇ ਨੂੰ ਸ਼ੱਕੀ ਮੰਨ ਕੇ ਚੱਲ ਰਹੀ ਹੈ।

ਸਵੇਰੇ 8:30 ਵਜੇ ਟੈਰੀ ਫੌਕਸ ਵੇਅ ਗੈਲਜ਼ਵੇਅ ਬੋਲੀਵਰਡ ਇਲਾਕੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਮੈਡੀਕਲ ਪਰੇਸ਼ਾਨੀ ਨਾਲ ਸਬੰਧਤ ਕਾਲ ਆਈ। ਜਦੋਂ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ ਤਾਂ ਉਨ੍ਹਾਂ ਨੂੰ ਇੱਕ 20 ਸਾਲਾ ਵਿਅਕਤੀ ਸਾਈਡਵਾਕ ਉੱਤੇ ਪਿਆ ਮਿਲਿਆ ਤੇ ਉਹ ਜ਼ਖ਼ਮੀ ਹਾਲਤ ਵਿੱਚ ਸੀ।

ਪੁਲਿਸ ਅਨੁਸਾਰ ਉਸ ਵਿਅਕਤੀ ਨੂੰ  ਹਸਪਤਾਲ ਲਿਜਾਇਆ ਗਿਆ ਤੇ ਉਸ ਨੂੰ ਮੌਕੇ ਉੱਤੇ ਪਹੁੰਚਦਿਆਂ ਸਾਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਸਬੰਧ ਵਿੱਚ ਹੋਮੀਸਾਈਡ ਤੇ ਮਿਸਿੰਗ ਪਰਸਨਜ਼ ਬਿਊਰੋ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਸੱਭ ਤੋਂ ਪਹਿਲਾਂ ਮੌਕੇ ਉੱਤੇ ਪਹੁੰਚਣ ਵਾਲਿਆਂ ਨੇ ਆਖਿਆ ਕਿ ਉਹ ਇਸ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਉਹ ਵਿਅਕਤੀ ਕਿਸ ਤਰ੍ਹਾਂ ਜ਼ਖ਼ਮੀ ਹੋਇਆ। ਪੁਲਿਸ ਨੇ ਦੱਸਿਆ ਕਿ ਉਹ ਇਸ ਮਾਮਲੇ ਨੂੰ ਸ਼ੱਕੀ ਮੰਨ ਕੇ ਚੱਲ ਰਹੀ ਹੈ ਤੇ ਉਨ੍ਹਾਂ ਵੱਲੋਂ ਮਸ਼ਕੂਕਾਂ ਜਾਂ ਚਸ਼ਮਦੀਦਾਂ ਦੀ ਭਾਲ ਕੀਤੀ ਜਾ ਰਹੀ ਹੈ।

Share this Article
Leave a comment