ਬਿੱਲੀ ਨੂੰ ਬੇਰਹਿਮੀ ਨਾਲ ਮਾਰਨ ਵਾਲੇ ਵਿਅਕਤੀ ਨੂੰ ਹੋਇਆ ਭਾਰੀ ਜ਼ੁਰਮਾਨਾ

TeamGlobalPunjab
2 Min Read

ਮੁੰਬਈ ਦੀ ਇੱਕ ਅਦਾਲਤ ਨੇ ਚੈਂਬੂਰ ‘ਚ ਇੱਕ ਬਿੱਲੀ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ 40 ਸਾਲਾ ਦੇ ਇੱਕ ਵਿਅਕਤੀ ‘ਤੇ 9,150 ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਮੇਟਰੋਪੋਲੀਟਨ ਮਜਿਸਟਰੇਟ ਆਰਐੱਸ ਪਜਾਨਕਰ ਨੇ ਪਿਛਲੇ ਮਹੀਨੇ ਆਪਣੇ ਆਦੇਸ਼ ‘ਚ ਦੋਸ਼ੀ ਨੂੰ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਹੇਂਠ ਦੋਸ਼ੀ ਠਹਿਰਾਇਆ ਗਿਆ ਸੀ।

ਦੱਸ ਦੇਈਏ ਪਿਛਲੇ ਸਾਲ ਹੋਈ ਇਸ ਘਟਨਾ ਤੋਂ ਬਾਅਦ ਦੋਸ਼ੀ ਸੰਜੈ ਦੀ ਉਹ ਫੋਟੋ ਸੋਸ਼ਲ ਮੀਡਿਆ ‘ਤੇ ਵਾਇਰਲ ਹੋਈ ਸੀ ਜਿਸ ਵਿੱਚ ਉਸਨੇ ਮਰੀ ਹੋਈ ਬਿੱਲ‍ੀ ਨੂੰ ਇੱਕ ਡੰਡੇ ਨਾਲ ਲਟਕਾ ਰੱਖਿਆ ਸੀ। ਹਾਲਾਂਕਿ ਸੰਜੈ ਨੇ ਆਪਣਾ ਦੋਸ਼ ਸ‍ਵੀਕਾਰ ਕਰ ਲਿਆ ਸੀ ਇਸ ਲਈ ਕਿਸੇ ਦੀ ਗਵਾਹੀ ਦੀ ਜ਼ਰੂਰਤ ਨਹੀਂ ਪਈ।

ਸੰਜੈ ਗਢੇ ਦਾ ਕਹਿਣਾ ਸੀ ਕਿ ਉਸਨੇ ਗੁੱਸੇ ਵਿੱਚ ਅਜਿਹਾ ਕੀਤਾ ਕਿਉਂਕਿ ਬਿੱਲ‍ੀ ਨੇ ਉਸਦਾ ਘਰ ਗੰਦਾ ਕਰ ਦਿੱਤਾ ਸੀ। ਕੋਰਟ ਦਾ ਕਹਿਣਾ ਸੀ ਕਿ ਸੰਜੈ ਸਰੀਰਕ ਤੇ ਮਾਨਸਿਕ ਰੂਪ ਨਾਲ ਬੀਮਾਰ ਹੈ। ਇਸ ਲਈ ਸਜ਼ਾ ਸੁਣਾਉਂਦੇ ਸਮੇਂ ਉਸ ਦੇ ਨਾਲ ਸਖਤਾਈ ਨਹੀਂ ਵਰਤੀ ਗਈ ਹੈ। ਪੁਲਿਸ ਨੇ ਉਸ ‘ਤੇ ਜਿਹੜੀ ਧਾਰਾਵਾਂ ਲਗਾਈਆਂ ਸਨ ਉਨ੍ਹਾਂ ਦੇ ਤਹਿਤ ਉਸਨੂੰ ਦੋ ਸਾਲ ਤੱਕ ਦੀ ਜੇਲ੍ਹ ਹੋ ਸਕਦੀ ਸੀ।

ਦੱਸ ਦੇਈਏ ਸੰਜੈ ਚੈਂਬੂਰ ਦੇ ਇੰਦਰਾਨਗਰ ਦਾ ਰਹਿਣ ਵਾਲਾ ਹੈ ਤੇ ਬੇਰੁਜ਼ਗਾਰ ਹੈ। ਇਹ ਘਟਨਾ 14 ਮਈ ਸਾਲ 2018 ਨੂੰ ਦੁਪਹਿਰ 1:30 ਵਜੇ ਵਾਪਰੀ। ਉਸ ਨੂੰ ਆਪਣੇ ਘਰ ਦੇ ਬਾਹਰ ਇੱਕ ਲੱਕੜੀ ਦੇ ਡੰਡੇ ‘ਤੇ ਬਿੱਲ‍ੀ ਦੀ ਲਾਸ਼ ਲਟਕਾਏ ਵੇਖਿਆ ਗਿਆ ਸੀ। ਪਸ਼ੂ ਅਧਿਕਾਰ ਕਰਮਚਾਰੀ ਨਿਰਾਲੀ ਕੋਰਾਡਿਆ ਨੇ ਇਸ ਦੇ ਖਿਲਾਫ ਐੱਫਆਈਆਰ ਦਰਜ ਕਰਾਈ ਸੀ। ਜਿਸ ਤੋਂ ਬਾਅਦ ਇਸ ਸਾਲ 30 ਸਿਤੰਬਰ ਨੂੰ ਸੰਜੈ ਨੇ ਵਕੀਲ ਦੇ ਜਰਿਏ ਅਦਾਲਤ ‘ਚ ਅਪੀਲ ਕੀਤੀ ਸੀ ਕਿ ਉਹ ਆਪਣਾ ਦੋਸ਼ ਸ‍ਵੀਕਾਰ ਕਰਨਾ ਚਾਹੁੰਦਾ ਹੈ।

Share this Article
Leave a comment