ਨਵੇਂ ਸਾਲ ਦੇ ਪਹਿਲੇ ਦਿਨ ਦੁਨੀਆ ‘ਚ ਸਭ ਤੋਂ ਵੱਧ ਬੱਚੇ ਪੈਦਾ ਕਰਨ ਵਾਲੀ ਸੂਚੀ ‘ਚ ਭਾਰਤ ਪਹਿਲੇ ਨੰਬਰ ‘ਤੇ

Prabhjot Kaur
2 Min Read

ਨਿਊਯਾਰਕ: ਯੂਨੀਸੈਫ ਨੇ ਮੰਗਲਵਾਰ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਪੈਦਾ ਹੋਣ ਵਾਲੇ ਬੱਚਿਆ ਦੀ ਗਿਣਤੀ ਦਾ ਅਨੁਮਾਨ ਜਾਰੀ ਕੀਤਾ ਹੈ ਇਸ ਅਨੁਸਾਰ ਭਾਰਤ ਵਿਚ 69,944 ਬੱਚੇ ਜਨਮ ਲਿਆ ਇਹ ਗਿਣਤੀ ਦੁਨੀਆ ‘ਚ ਸਭ ਤੋਂ ਜ਼ਿਆਦਾ ਹੈ। ਇਸ ਤੋਂ ਬਾਅਦ ਚੀਨ ‘ਚ 44940 ਬੱਚਿਆਂ ਦਾ ਜਨਮ ਹੋਇਆ ਤੇ ਨਾਈਜੀਰੀਆ ‘ਚ 25685 ਬੱਚੇ ਪੈਦਾ ਹੋਏ।

ਬਾਲ ਅਧਿਕਾਰਾਂ ਨਾਲ ਸਬੰਧਤ ਪ੍ਰਸਤਾਵ ਨੂੰ ਅਪਨਾਉਣ ਦੀ 2019 ਵਿੱਚ 30ਵੀਂ ਵਰ੍ਹੇ ਗੰਢ ਹੈ। ਇਸ ਮੌਕੇ ‘ਤੇ ਯੂਨੀਸੈਫ ਪੂਰੇ ਸਾਲ ਦੁਨੀਆ ਭਰ ਵਿੱਚ ਪ੍ਰੋਗਰਾਮ ਆਯੋਜਿਤ ਕਰੇਗਾ।

ਯੂਨੀਸੈਫ ਦੀ ਉਪ ਕਾਰਜਕਾਰੀ ਨਿਰਦੇਸ਼ਕ ਚਾਰਲੋਟ ਨੇ ਕਿਹਾ ਕਿ ਨਵੇਂ ਸਾਲ ‘ਤੇ ਸਭ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਹਰ ਬੱਚੇ ਦੇ ਅਧਿਕਾਰ ਪੂਰੇ ਹੋਣ। ਇਸ ਦੀ ਸ਼ੁਰੂਆਤ ਬੱਚੇ ਦੇ ਜ਼ਿੰਦਾ ਰਹਿਣ ਦੇ ਅਧਿਕਾਰ ਨਾਲ ਹੋਣੀ ਚਾਹੀਦੀ ਹੈ।

ਦੁਨੀਆ ਦੀ ਸਭ ਤੌਂ ਵੱਧ ਆਬਾਦੀ ਵਾਲੇ ਦੇਸ਼ ਚੀਨ ‘ਚ ਇਸ ਦਿਨ 44,940 ਬੱਚੇ, ਨਾਈਜ਼ੀਰੀਆ ‘ਚ 25,685, ਪਾਕਿਸਤਾਨ ‘ਚ 15,112, ਇੰਡੋਨੇਸ਼ੀਆ ‘ਚ 13,256, ਅਮਰੀਕਾ ‘ਚ 11,086, ਡੇਮੋਕ੍ਰੇਟੀਕ ਰਿਪਬਲੀਕ ਆਫ ਕੋਨਗੋ 10,052 ਅਤੇ ਬਾਂਗਲਾਦੇਸ਼ ‘ਚ 8,428 ਬੱਚਿਆਂ ਦੇ ਜਨਮ ਹੋਏ ਹਨ।

2017 ‘ਚ 10 ਲੱਖ ਤੋਂ ਵੱਧ ਬੱਚਿਆਂ ਦੀ ਮੌਤ ਜਨਮ ਵਾਲੇ ਦਿਨ ਹੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਨਵੇਂ ਸਾਲ ਦੇ ਪਹਿਲੇ ਦਿਨ ਦੁਨੀਆ ਵਿਚ ਕੁਲ 3 ,95 ,072 ਬੱਚੇ ਪੈਦਾ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।

Share this Article
Leave a comment