ਮਸਜਿਦ ‘ਚ ਨਮਾਜ਼ ਦੌਰਾਨ ਚਾਕੂ ਨਾਲ ਹਮਲਾ, ਇੱਕ ਬਜ਼ੁਰਗ ਜ਼ਖਮੀ

TeamGlobalPunjab
3 Min Read

ਲੰਦਨ: ਸੈਂਟਰਲ ਲੰਦਨ ਦੀ ਰੀਜੇਂਟਸ ਪਾਰਕ ਮਸਜਿਦ ਵਿੱਚ ਵੀਰਵਾਰ ਦੁਪਹਿਰ ਚਾਕੂ ਨਾਲ ਹਮਲਾ ਹੋਇਆ ਜਿਸ ਵਿੱਚ ਇੱਕ 70 ਸਾਲਾ ਬਜ਼ੁਰਗ ਜਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਖ਼ਮੀ ਬਜ਼ੁਰਗ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਹਾਲਾਂਕਿ  ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਗਵਾਹਾਂ ਮੁਤਾਬਕ, ਹਮਲਾਵਰ ਨੇ ਮੁਅੱਜੀਨ ‘ਤੇ ਚਾਕੂ ਨਾਲ ਉਦੋਂ ਹਮਲਾ ਕੀਤਾ, ਜਦੋਂ ਉਹ ਅਜਾਨ ਪੜ੍ਹ ਰਹੇ ਸਨ ਹਮਲਾਵਰ ਉਨ੍ਹਾਂ ਦੇ ਪਿੱਛੇ ਹੀ ਖੜਾ ਸੀ। ਉਸ ਨੇ ਉਨ੍ਹਾਂ ਦੀ ਗਰਦਨ ‘ਤੇ ਚਾਕੂ ਨਾਲ ਹਮਲਾ ਕੀਤਾ। ਪੁਲਿਸ ਨੇ ਕਿਹਾ – ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਂਠ 29 ਸਾਲਾ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਸੈਂਟਰਲ ਲੰਦਨ ਪੁਲਿਸ ਸਟੇਸ਼ਨ ਲਿਆਇਆ ਗਿਆ ਹੈ। ਹਾਲਾਂਕਿ, ਪੁਲਿਸ ਇਸ ਨੂੰ ਅੱਤਵਾਦੀ ਘਟਨਾ ਨਹੀਂ ਮੰਨ ਰਹੀ ਹੈ।


ਦੁਰਘਟਨਾ ਸਥਾਨ ਤੋਂ ਮਿਲੀ ਫੁਟੇਜ ਵਿੱਚ ਕੁਰਸੀ ਦੇ ਹੇਠਾਂ ਇੱਕ ਚਾਕੂ ਨਜ਼ਰ ਆ ਰਿਹਾ ਹੈ ਤੇ ਗ੍ਰਿਫਤਾਰ ਕੀਤਾ ਗਏ ਨੌਜਵਾਨ ਨੇ ਰੈਡ ਹੂੱਡੀ ਪਹਿਨੀ ਹੋਈ ਹੈ। ਹਮਲੇ ਦੇ ਪਿੱਛੇ ਦੇ ਕਾਰਨਾ ਦਾ ਪਤਾ ਨਹੀਂ ਚੱਲ ਸਕਿਆ ਹੈ। ਗਵਾਹਾਂ ਦੇ ਮੁਤਾਬਕ, ਘਟਨਾ ਵੇਲੇ ਮਸਜਿਦ ਵਿੱਚ ਲਗਭਗ 100 ਲੋਕ ਸਨ। ਚਾਕੂ ਨਾਲ ਹਮਲੇ ਤੋਂ ਬਾਅਦ ਲੋਕਾਂ ਨੇ ਹਮਲਾਵਰ ਨੂੰ ਜ਼ਮੀਨ ‘ਤੇ ਪਟਕ ਦਿੱਤਾ ਅਤੇ ਪੁਲਿਸ ਦੇ ਆਉਣ ਤੱਕ ਫੜ ਕੇ ਰੱਖਿਆ। ਕੁੱਝ ਲੋਕਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਮਸਜਦ ਆ ਰਿਹਾ ਸੀ।


ਪ੍ਰਧਾਨਮੰਤਰੀ ਬੋਰਿਸ ਜੋਹਨਸਨ ਨੇ ਕਿਹਾ, ਇਸ ਘਟਨਾ ਤੋਂ ਬੇਹੱਦ ਦੁਖੀ ਹਾਂ। ਪ੍ਰਾਰਥਨਾ ਸਥਲ ‘ਤੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਚਿੰਤਾਜਨਕ ਹੈ। ਜ਼ਖ਼ਮੀ ਅਤੇ ਪ੍ਰਭਾਵਿਤ ਲੋਕਾਂ ਦੇ ਨਾਲ ਮੇਰੀ ਹਮਦਰਦੀ ਹੈ।

Share this Article
Leave a comment