ਕੈਨੇਡਾ ‘ਚ ਪੰਜਾਬੀ ਗੈਂਗਸਟਰਾਂ ਦੇ ਕਤਲ ਮਾਮਲੇ ‘ਚ ਚਸ਼ਮਦੀਦ ਗਵਾਹ ਆਇਆ ਸਾਹਮਣੇ

Prabhjot Kaur
2 Min Read

ਵੈਨਕੂਵਰ: ਪੰਜਾਬੀ ਮੂਲ ਦੇ ਗੈਂਗਸਟਰ ਰੈਂਡੀ ਕੰਗ ਅਤੇ ਜਗਵੀਰ ਮੱਲ੍ਹੀ ਦੇ ਕਤਲ ਮਾਮਲੇ ‘ਚ ਗ੍ਰਿਫ਼ਤਾਰ ਟਾਇਰਲ ਨਵੇਨ ਕੁਇਨੈਲ (Tyrel Nguyen Quesnelle) ਖਿਲਾਫ ਸਰਕਾਰੀ ਧਿਰ ਜਲਦ ਹੀ ਇਕ ਚਸ਼ਮਦੀਦ ਗਵਾਹ ਪੇਸ਼ ਕਰਨ ਜਾ ਰਹੀ ਹੈ। ਜਾਣਕਾਰੀ ਮੁਤਾਬਲ ਗਵਾਹ 27 ਅਕਤੂਬਰ 2017 ਨੂੰ ਹੋਏ

ਰੈਂਡੀ ਕੰਗ ਦੇ ਕਤਲ ‘ਚ ਸ਼ਾਮਲ ਸੀ ਪਰ ਉਸ ਵਿਰੁੱਧ ਕੋਈ ਦੋਸ਼ ਆਇਦ ਨਹੀਂ ਕੀਤਾ ਗਏ। ਹੁਣ ਉਹ ਵਿਅਕਤੀ ਸਰਕਾਰੀ ਗਵਾਹ ਬਣ ਕੇ ਅਦਾਲਤ ਅੱਗੇ ਪੂਰੀ ਸੱਚਾਈ ਦੱਸੇਗਾ।

ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ‘ਚ ਸੋਮਵਾਰ ਨੂੰ ਸੁਣਵਾਈ ਦੌਰਾਨ ਸਰਕਾਰੀ ਵਕੀਲ ਜੋਅ ਬੈਲੋਜ਼ ਨੇ ਦੱਸਿਆ ਕਿ ਰੈਂਡੀ ਕੰਗ ਦੇ ਕਤਲ ਤੋਂ 15-20 ਦਿਨ ਪਹਿਲਾਂ ਉਸ ਦੇ ਪਰਿਵਾਰ ਵੱਲੋਂ ਰਾਤ ਦੇ ਖਾਣੇ ‘ਤੇ ਮਹਿਮਾਨ ਸੱਦੇ ਗਏ ਅਤੇ ਇੱਥੇ ਕਾਤਲ ਵੀ ਪੁੱਜਿਆ ਹੋਇਆ ਸੀ। ਜਸਟਿਸ ਮਿਰੀਅਮ ਗ੍ਰੋਪਰ ਦੀ ਅਦਾਲਤ ‘ਚ ਪੇਸ਼ ਜੋਅ ਬੈਲੋਜ਼ ਨੇ ਕਿਹਾ ਕਿ ਰਾਤ ਦੇ ਖਾਣੇ ਦੌਰਾਨ ਪੁੱਜਾ ਤੀਜਾ ਮਹਿਮਾਨ ਸਭ ਤੋਂ ਅਹਿਮ ਹੈ ਜਿਸ ਦੇ ਸਾਹਮਣੇ ਟਾਇਰਲ ਨਵੇਨ ਨੇ ਕਤਲ ਕਬੂਲ ਕੀਤਾ ਸੀ।

ਦੱਸਣਯੋਗ ਹੈ ਕਿ ਅਕਤੂਬਰ 2017 ‘ਚ ਰੈਂਡੀ ਕੰਗ ਦੇ ਕਤਲ ਤੋਂ ਬਾਅਦ ਨਵੰਬਰ 2018 ‘ਚ ਜਗਵੀਰ ਮੱਲ੍ਹੀ ਦਾ ਕਤਲ ਕਰ ਦਿੱਤਾ ਗਿਆ। ਜਗਵੀਰ ਮੱਲ੍ਹੀ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਅਤੇ ਉਹ ਕਿਸੇ ਹੋਰ ਦੇ ਭੁਲੇਖੇ ਮਾਰਿਆ ਗਿਆ। ਸਰਕਾਰੀ ਵਕੀਲ ਵੱਲੋਂ ਅਦਾਲਤ ‘ਚ ਚਸ਼ਮਦੀਦ ਗਵਾਹ ਦਾ ਜ਼ਿਕਰ ਕੀਤੇ ਜਾਣ ਤੋਂ ਪਹਿਲਾਂ ਟਾਇਰਲ ਨੂੰ ਪੇਸ਼ ਕੀਤਾ ਗਿਆ ਜਿਸ ਨੇ ਦੋਸ਼ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ। ਟਾਇਰਲ ਖਿਲਾਫ ਰੈਂਡੀ ਕੰਗ ਦੇ ਭਰਾ ਗੈਰੀ ਕੰਗ ਦੇ ਕਤਲ ਦੀ ਕੋਸ਼ਿਸ਼ ਕਰਨ ਦਾ ਯਤਨ ਕਰਨ ਦੇ ਦੋਸ਼ ਵੀ ਲੱਗੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment