ਕੋਰੋਨਾ ਵਾਇਰਸ : ਕਰਫਿਊ ਦੌਰਾਨ ਪੱਤਰਕਾਰ ਨਾਲ ਬਦਸਲੂਕੀ! ਪੁਲਿਸ ਤੇ ਲਗੇ ਗੰਭੀਰ ਦੋਸ਼

TeamGlobalPunjab
2 Min Read

ਚੰਡੀਗੜ੍ਹ : ਸੂਬੇ ਵਿਚ ਜਿੱਥੇ ਕੋਰੋਨਾ ਵਾਇਰਸ ਨਾਲ ਪੁਲਿਸ ਅਤੇ ਡਾਕਟਰ ਅੱਗੇ ਹੋ ਕੇ ਲੜਾਈ ਲੜ ਰਹੇ ਹਨ ਉਥੇ ਹੀ ਪੱਤਰਕਾਰ ਭਾਈਚਾਰਾ ਵੀ ਇਸ ਔਖੀ ਘੜੀ ਵਿੱਚ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਬਣਦੀ ਡਿਊਟੀ ਕਰ ਰਿਹਾ ਹੈ । ਇਸ ਦੌਰਾਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਤਾਜਾ ਮਾਮਲਾ ਟ੍ਰਿਬਿਊਨ ਗਰੁੱਪ ਦੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਨਾਲ ਬਦਸਲੂਕੀ  ਅਤੇ ਕਠੋਰ ਵਿਵਹਾਰ ਦਾ ਸਾਹਮਣੇ ਆਇਆ ਹੈ । ਇਸ ਦਾ ਦੋਸ਼ ਚੰਡੀਗੜ੍ਹ ਪੁਲਿਸ ਤੇ ਲਗਾਤਾਰ ਰਿਹਾ ਹੈ । ਇਸ ਘਟਨਾ ਦੀ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ਸਖਤ ਨਿੰਦਾ ਕੀਤੀ ਗਈ ਹੈ।

ਪੱਤਰਕਾਰ ਯੂਨੀਅਨ ਵਲੋਂ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ । ਯੂਨੀਅਨ ਪ੍ਰਧਾਨ ਬਲਵਿੰਦਰ ਸਿੰਘ ਜੰਮੂ, ਸੱਕਤਰ ਜਨਰਲ ਪ੍ਰੀਤਮ ਰੁਪਾਲ, ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸਕੱਤਰ ਜੈ ਸਿੰਘ ਛਿੱਬਰ ਅਤੇ ਚੰਡੀਗੜ੍ਹ ਯੂਨਿਟ ਦੇ ਸੱਕਤਰ ਜਨਰਲ ਬਿੰਦੂ ਸਿੰਘ ਨੇ ਦੱਸਿਆ ਕਿ ਸੀਨੀਅਰ ਪੱਤਰਕਾਰ ਨੂੰ ਬੀਤੀ ਸ਼ਾਮ ਪੁਲਿਸ ਅਧਿਕਾਰੀਆਂ ਨੇ ਜ਼ਬਰਦਸਤੀ ਗੱਡੀ ਵਿੱਚ ਸੁੱਟ ਲਿਆ ਸੀ, ਜਦੋਂ ਉਹ ਘਰ  ਜਾ ਰਿਹਾ ਸੀ।

ਦੋਸ਼ ਹੈ ਕਿ ਪੱਤਰਕਾਰ ਵਲੋਂ ਆਪਣਾ ਪਹਿਚਾਣ ਪੱਤਰ ਦਿਖਾਏ ਜਾਣ ਦੇ ਬਾਵਜੂਦ ਪੁਲਿਸ ਅਧਿਕਾਰੀਆਂ ਵੱਲੋਂ ਉਸ ਨਾਲ ਬਦਸਲੂਕੀ ਕੀਤੀ ਗਈ। ਆਗੂਆਂ ਨੇ ਅੱਗੇ ਕਿਹਾ ਕਿ ਚੱਲ ਰਹੀ ਸਥਿਤੀ ਨੂੰ ਵੇਖਦਿਆਂ ਪੁਲਿਸ ਦਾ ਵਿਵਹਾਰ ਅਤੇ ਕਾਰਵਾਈ ਬਹੁਤ ਹੀ ਨਿੰਦਣਯੋਗ ਹੈ।

ਯੂਨੀਅਨ ਦੇ ਆਗੂਆਂ ਚੰਡੀਗੜ੍ਹ ਪੁਲੀਸ ਦੇ ਡਾਇਰੈਕਟਰ ਜਨਰਲ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਗਈ ਹੈ ।

- Advertisement -

Share this Article
Leave a comment