ਮੁਹਾਲੀ: ਡਰੱਗ ਮਾਮਲੇ ‘ਚ ਫਸੇ ਬਿਕਰਮ ਮਜੀਠੀਆ ਆਪਣੇ ਵਕੀਲਾਂ ਨਾਲ ਅਦਾਲਤ ਪਹੁੰਚੇ, ਜਿਥੇ ਉਨ੍ਹਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਜਿਸ ਤੋਂ ਬਾਅਦ ਮਜੀਠੀਆ ਨੂੰ ਰੈਗੂਲਰ ਜ਼ਮਾਨਤ ਪਟੀਸ਼ਨ ਦਾਇਰ ਕਰਨੀ ਪਵੇਗੀ। ਹੁਣ ਉਨ੍ਹਾਂ ਦੀ ਜ਼ਮਾਨਤ ਮੰਗ ‘ਤੇ ਸੁਣਵਾਈ ਹੋ ਰਹੀ ਹੈ। ਪੰਜਾਬ ਸਰਕਾਰ ਦੇ ਵਕੀਲ ਉਨ੍ਹਾਂ ਦੀ ਕਸਟਡੀ ਮੰਗ ਰਹੇ ਹਨ ਤਾਂਕਿ ਪੁੱਛਗਿਛ ਕਰਕੇ ਡਰੱਗ ਕੇਸ ਬਾਰੇ ਪਤਾ ਕਰ ਸਕਣ। ਉਨ੍ਹਾਂ ਨੂੰ ਜਮਾਨਤ ਮਿਲਦੀ ਹੈ ਜਾਂ ਫਿਰ ਜੇਲ੍ਹ ਭੇਜਿਆ ਜਾਂਦਾ ਹੈ, ਇਸ ‘ਤੇ ਕੋਰਟ ਥੋੜ੍ਹੀ ਦੇਰ ਵਿੱਚ ਫੈਸਲਾ ਕਰੇਗੀ ।
ਸੁਪਰੀਮ ਕੋਰਟ ਨੇ 24 ਫਰਵਰੀ ਤੱਕ ਮਜੀਠੀਆ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾਈ ਸੀ। ਹਾਲਾਂਕਿ ਮਜੀਠੀਆ ਵੱਲੋਂ ਬੀਤੇ ਦਿਨੀਂ ਆਤਮ ਸਮਰਪਣ ਕੀਤਾ ਜਾਣਾ ਸੀ ਪੰਜਾਬ ਪੁਲੀਸ ਦੀ ਐਸ.ਆਈ.ਟੀ. ਨੇ ਪੂਰਾ ਦਿਨ ਇੰਤਜ਼ਾਰ ਕੀਤਾ ਪਰ ਮਜੀਠੀਆ ਨਹੀਂ ਆਏ।
ਦੱਸ ਦਈਏ ਕਿ ਮਜੀਠੀਆ ਨੇ ਮੁਹਾਲੀ ਅਦਾਲਤ ‘ਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ ਨਾਮਨਜ਼ੂਰ ਕੀਤਾ ਗਿਆ ਸੀ ਅਤੇ ਹਾਈਕੋਰਟ ਦਾ ਰੁਖ ਕਰਨ ਤੋਂ ਬਾਅਦ ਵੀ ਮਜੀਠੀਆ ਨੂੰ ਰਾਹਤ ਨਹੀਂ ਮਿਲੀ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ 24 ਫਰਵਰੀ ਤੱਕ ਮਜੀਠੀਆ ਦੀ ਗ੍ਰਿਫਤਾਰੀ ‘ਤੇ ਰੋਕ ਲਗਾਈ ਸੀ ਤਾਂ ਜੋ ਉਹ ਵਿਧਾਨ ਸਭਾ ਚੋਣ ਲੜ ਸਕਣ।