ਵਿਦੇਸ਼ੀਆਂ ‘ਤੇ ਕੈਨੇਡਾ ‘ਚ ਘਰ ਖ਼ਰੀਦਣ ‘ਤੇ ਪਾਬੰਦੀ ਲਗਾਉਣ ਦੀ ਯੋਜਨਾ

TeamGlobalPunjab
2 Min Read

ਓਟਵਾ: ਫੈਡਰਲ ਸਰਕਾਰ ਨੇ ਘਰਾਂ ਦੀਆਂ ਵਧ ਰਹੀਆਂ ਕੀਮਤਾਂ ‘ਤੇ ਕਾਬੂ ਪਾਉਣ ਲਈ ਵਿਦੇਸ਼ੀਆਂ ‘ਤੇ ਕੈਨੇਡਾ ‘ਚ ਘਰ ਖ਼ਰੀਦਣ ‘ਤੇ ਅਸਥਾਈ ਰੋਕ ਲਗਾਉਣ ਦਾ ਫ਼ੈਸਲਾ ਲਿਆ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋ ਸਾਲ ਦੀ ਪਾਬੰਦੀ ਦਾ ਪ੍ਰਸਤਾਵ ਪੇਸ਼ ਕੀਤਾ ਹੈ, ਹਾਲਾਂਕਿ ਕੁਝ ਲੋਕਾਂ ਨੂੰ ਇਸ ਤੋਂ ਛੋਟ ਵੀ ਮਿਲੇਗੀ।

ਇਹ ਅਸਥਾਈ ਰੋਕ ਪਰਮਾਨੈਂਟ ਰੈਜ਼ੀਡੇਂਟਸ, ਵਿਦੇਸ਼ੀ ਵਿਦਿਆਰਥੀ ਅਤੇ ਕਰਮਚਾਰੀਆਂ ਦੇ ਨਾਲ-ਨਾਲ ਉਨ੍ਹਾਂ ਲੋਕਾਂ ‘ਤੇ ਵੀ ਲਾਗੂ ਹੋਵੇਗੀ ਜੋ ਪਹਿਲੀ ਵਾਰ ਜਾਂ ਪਹਿਲਾ ਘਰ ਖਰੀਦ ਰਹੇ ਹਨ।

ਦੱਸਣਯੋਗ ਹੈ ਕਿ ਕੈਨੇਡਾ ‘ਚ ਘਰਾਂ ਦੀਆਂ ਕੀਮਤਾਂ 20 ਫੀਸਦੀ ਤੋਂ ਵੀ ਵੱਧ ਗਈਆਂ ਹਨ, ਜਿਸ ਨਾਲ ਘਰ ਦੀ ਔਸਤਨ ਕੀਮਤ ਲਗਭਗ 817,000 ਕੈਨੇਡੀਅਨ ਡਾਲਰ ਤੱਕ ਪਹੁੰਚ ਗਈ ਹੈ।

ਇਸ ਤੋਂ ਇਲਾਵਾ ਬਜਟ ‘ਚ ਚੋਣ ਮੁਹਿੰਮ ਦੌਰਾਨ ਐਲਾਨੇ ਗਏ ਟੈਕਸ-ਫ਼੍ਰੀ ਫ਼ਸਟ ਹੋਮ ਸੇਵਿੰਗਜ਼ ਅਕਾਊਂਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਿਸ ਰਾਹੀਂ ਅਗਲੇ ਸਾਲ ਤੋਂ ਕੈਨੇਡੀਅਨਜ਼ ਇਹਨਾਂ ਟੈਕਸ-ਫ਼੍ਰੀ ਫ਼ਸਟ ਹੋਮ ਖਾਤਿਆਂ ਵਿਚ ਸਾਲਾਨਾ 8,000 ਡਾਲਰ ਦਾ ਯੋਗਦਾਨ ਪਾ ਸਕਦੇ ਹਨ, ਜਿਸ ਨਾਲ ਉਹ ਟੈਕਸ ਦੀ ਬਚਤ ਕਰਦਿਆਂ ਆਪਣੇ ਨਵੇਂ ਘਰ ਵਿਚ ਨਿਵੇਸ਼ ਲਈ ਰਕਮ ਜੋੜ ਸਕਣਗੇ। ਫ਼ਿਲਹਾਲ ਕੈਨੇਡੀਅਨਜ਼ ਆਪਣਾ ਪਹਿਲਾ ਘਰ ਖ਼ਰੀਦਣ ਲਈ ਆਪਣਾ ਬੱਚਤ ਖਾਤਾ, TFSA ਜਾਂ RRSP ਕਿਤੇ ਵੀ ਬੱਚਤ ਕਰਨ, ਪਰ ਸਾਰਿਆਂ ਵਿਚ ਹੀ ਕੁਝ ਨਾ ਕੁਝ ਟੈਕਸ ਸ਼ਰਤਾਂ ਜ਼ਰੂਰ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment