ਪ੍ਰੇਮੀਕਾ ਦੇ ਘਰ ਜਾ ਕੇ ਨੌਜਵਾਨ ਨੇ ਖੁੱਦ ਨੂੰ ਲਾਈ ਅੱਗ

TeamGlobalPunjab
1 Min Read

ਜਲੰਧਰ : ਇੱਥੋਂ ਦੀ ਗੀਤਾ ਕਲੋਨੀ ‘ਚ ਇੱਕ ਵਿਅਕਤੀ ਨੇ ਆਪਣੇ ਉਪਰ ਤੇਲ ਛਿੜਕ ਕੇ ਖੁੱਦ ਨੂੰ ਅੱਗ ਲਗਾ ਲਈ। ਅੱਗ ਦੀਆਂ ਤੇਜ਼ ਲਪਟਾ ਵਿੱਚ ਦੀਪਕ ਕੁਮਾਰ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਗੰਭੀਰ ਜ਼ਖਮੀ ਹੋਏ ਦੀਪਕ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦਰਅਸਲ ਗੀਤਾ ਕਲੋਨੀ ਦੇ ਰਹਿਣ ਵਾਲੇ ਦੀਪਕ ਕੁਮਾਰ ਦਾ ਆਪਣੀ ਪਤਨੀ ਨਾਲ ਤਲਾਕ ਚੱਲ ਰਿਹਾ ਸੀ। ਇਸ ਤੋਂ ਇਲਾਵਾ ਉਸ ਦੇ ਬਾਹਰ ਵੀ ਕਿਸੇ ਲੜਕੀ ਨਾਲ ਸਬੰਧ ਸਨ। ਬੀਤੀ ਰਾਤ ਦੀਪਕ ਕੁਮਾਰ ਕਿਸੇ ਪਰੇਸ਼ਾਨੀ ਦੇ ਚੱਲਦੇ ਹੋਏ ਆਪਣੀ ਪ੍ਰੇਮੀਕਾ ਦੇ ਘਰ ਗਿਆ ਅਤੇ ਖੁੱਦ ਨੂੰ ਅੱਗ ਲਗਾ ਲਈ।

ਜਿਸ ਤੋਂ ਬਾਅਦ ਇਲਾਕੇ ਵਿੱਚ ਕਾਫ਼ੀ ਦਹਿਸ਼ਤ ਫੈਲ ਗਈ। ਅੱਗ ਦੀਆਂ ਲਪਟਾਂ ਵਿੱਚ ਝੁਲਸੇ ਦੀਪਕ ਨੂੰ ਹਸਪਤਾਲ ਪਹੁੰਚਾਇਆ ਪਰ ਉਸ ਦੀ ਉੱਥੇ ਮੌਤ ਹੋ ਗਈ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਦੀਪਕ ਦੀ ਪ੍ਰੇਮੀਕਾ ‘ਤੇ ਉਸ ਦੇ ਘਰ ਵਾਲਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੀਪਕ ਦੀ ਮਾਤਾ ਮੁਤਾਬਕ ਲੜਕੀ ਵਾਲਿਆਂ ਨੇ ਉਹਨਾਂ ਦੇ ਲੜਕੇ ਨੂੰ ਡਰਾਇਆ ਤੇ ਧਮਕਾਇਆ ਸੀ। ਜਿਸ ਕਾਰਨ ਦੀਪਕ ਨੇ ਅਜਿਹਾ ਕਦਮ ਚੁੱਕਿਆ।

Share this Article
Leave a comment