ਕੈਨੇਡਾ ‘ਚ ਪੜ੍ਹਾਈ ਕਰਨ ਗਏ ਸਮਰਾਲਾ ਦੇ ਨੌਜਵਾਨ ਨੇ ਲਿਆ ਫਾਹਾ

TeamGlobalPunjab
1 Min Read

ਬਰੈਂਪਟਨ/ਸਮਰਾਲਾ: ਸਮਰਾਲਾ ਦੇ ਪਿੰਡ ਮੰਜਾਲੀ ਖੁਰਦ ਦੇ ਇੱਕ ਨੌਜਵਾਨ ਵੱਲੋਂ ਕੈਨੇਡਾ ਦੇ ਬਰੈਂਪਟਨ ਵਿੱਚ ਖ਼ੁਦਕੁਸ਼ੀ ਕਰ ਲਈ ਗਈ। ਮ੍ਰਿਤਕ ਦੀ ਸ਼ਨਾਖਤ 21 ਸਾਲਾ ਵਿਸ਼ਾਲ ਸਿੰਘ ਵਜੋਂ ਹੋਈ ਹੈ। ਜੋ 2 ਸਾਲ ਪਹਿਲਾਂ ਉਚੇਰੀ ਪੜ੍ਹਾਈ ਦੇ ਲਈ ਕੈਨੇਡਾ ਗਿਆ ਸੀ। ਇੱਥੇ ਪਹੁੰਚ ਕੇ ਵਿਸ਼ਾਲ ਨੇ ਬੀਤੇ ਦਿਨੀਂ ਬਰੈਂਪਟਨ ਵਿੱਚ ਆਪਣੇ ਘਰ ਅੰਦਰ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ।

ਪਿੰਡ ਮੰਜਾਲੀ ਖੁਰਦ ਵਿੱਚ ਵਿਸ਼ਾਲ ਦੇ ਪਰਿਵਾਰ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਬਾਰ੍ਹਵੀਂ ਜਮਾਤ ਪਾਸ ਕਰਕੇ ਪੜ੍ਹਾਈ ਅਗਲੀ ਪੜ੍ਹਾਈ ਦੇ ਲਈ ਕੈਨੇਡਾ ਗਿਆ ਸੀ ਫੋਨ ਦੇ ਉੱਪਰ ਵਿਸ਼ਾਲ ਦੇ ਨਾਲ ਗੱਲਬਾਤ ਹੁੰਦੀ ਸੀ ਪਰ ਉਸ ਨੇ ਕਦੀ ਵੀ ਕਿਸੇ ਪਰੇਸ਼ਾਨੀ ਦਾ ਜ਼ਿਕਰ ਨਹੀਂ ਕੀਤਾ ਸੀ।

ਅਚਾਨਕ ਵਿਸ਼ਾਲ ਦੇ ਖੁਦਕੁਸ਼ੀ ਕੀਤੇ ਜਾਣ ਨਾਲ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਲੱਗਿਆ ਹੈ। ਵਿਸ਼ਾਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਵਿਸ਼ਾਲ ਦੇ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਪਰਿਵਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ।

Share this Article
Leave a comment