ਚੰਨੀ ਜੀ ਤੁਸੀ ਕਾਂਗਰਸੀ ਤਾਂ ਇੰਦਰਾ ਨੂੰ ਮਾਂ ਕਹਿੰਦੇ ਹੋ, ਕੀ ਤੁਸੀਂ ਇੰਦਰਾ ਦੀ ਨਿਖੇਧੀ ਕਰੋਗੇ?: ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਭਿੜੇ ਮਜੀਠੀਆ

Global Team
2 Min Read

ਚੰਡੀਗੜ੍ਹ:  ਰਾਹੁਲ ਗਾਂਧੀ ਵੱਲੋਂ ਅਮਰੀਕਾ ਵਿੱਚ ਸਿੱਖ ਭਾਈਚਾਰੇ ਨੂੰ ਲੈ ਕੇ ਦਿੱਤੇ ਬਿਆਨ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਹੱਕ ‘ਚ ਅੱਗੇ ਆਏ ਹਨ। ਚੰਨੀ ਦਾ ਕਹਿਣਾ ਕਿ ਰਾਹੁਲ ਗਾਂਧੀ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜਠੀਆ ਨੇ ਤੰਜ ਕਸਦਿਆਂ ਚੰਨੀ ਦੇ ਅਸਤੀਫੇ ਦੀ ਮੰਗ ਕੀਤੀ ਹੈ।

ਮਜੀਠੀਆ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਚੋਰੀ ਵੀ ਤੇ ਚਤੁਰਾਈ ਵੀ, ਚੰਨੀ ਜੀ ਤੁਸੀ ਕਾਂਗਰਸੀ ਤਾਂ ਇੰਦਰਾ ਨੂੰ ਮਾਂ ਕਹਿੰਦੇ ਹੋ ਜਿਸਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨਾ ਅਤੇ ਬੇਕਸੂਰ ਸਿੱਖ ਸ਼ਹੀਦ ਕੀਤੇ। ਕੀ ਤੁਸੀਂ ਇੰਦਰਾ ਦੀ ਨਿਖੇਧੀ ਕਰੋਗੇ ?

1984 ‘ਚ ਸਿੱਖਾਂ ਦੇ ਗਿਣ ਮਿੱਥ ਕੇ ਗਾਂਧੀ ਪਰਿਵਾਰ ਵੱਲੋਂ ਕਤਲੇਆਮ ਕੀਤਾ ਗਿਆ, ਕੀ ਉਸਦੀ ਨਿਖੇਧੀ ਕੀਤੀ ? ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਦੇ ਬਿਆਨ ਕਿ “ਜਦੋਂ ਵੱਡਾ ਦਰੱਖਤ ਡਿਗਦਾ ਹੈ ਤਾਂ ਧਰਤੀ ਤਾਂ ਹਿੱਲਦੀ ਹੈ” ਬਾਰੇ ਕਦੇ ਕਾਂਗਰਸ ਨੇ ਜ਼ੁਬਾਨ ਖੋਲ੍ਹੀ ਕਿ ਉਸ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਸੀ।

ਜੋ ਸਿੱਖ ਕਤਲੇਆਮ ਦੇ ਦੋਸ਼ੀ ਕਮਲ ਨਾਥ , ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਵਰਗੇ ਅੱਜ ਵੀ ਕਾਂਗਰਸ ਵਿੱਚ ਸੱਤਾ ਮਾਣ ਰਹੇ ਹਨ । ਕਾਂਗਰਸ ਨੇ ਉਹਨਾਂ ਨੂੰ ਪਾਰਟੀ ਵਿੱਚੋਂ ਕੱਢਦਿਆਂ ਉਹਨਾਂ ਉੱਪਰ ਕਾਰਵਾਈ ਲਈ ਕਦੇ ਕੋਈ ਬਿਆਨ ਵੀ ਦਿੱਤਾ ?

- Advertisement -

ਚੰਨੀ ਜੀ ਤੁਸੀ ਵੀ ਕਾਂਗਰਸ ਚ ਸੱਤਾ ਹੰਢਾਈ ਤੇ ਹੁਣ ਵੀ ਕਾਂਗਰਸ ਦੇ MP ਹੋ ਜੇ ਤੁਹਾਡੀ ਰੋਟੀ ਵੀ ਸਾਂਝੀ ਹੈ ਗਾਂਧੀ ਪਰਿਵਾਰ ਨਾਲ ਜੇ ਤਹਾਨੂੰ ਇਹਨਾਂ ਗ਼ਲਤੀਆਂ ਦਾ ਅਹਿਸਾਸ ਹੈ ਜੋ ਗਾਂਧੀ ਪਰਿਵਾਰ ਨੇ ਕੀਤੀਆਂ ਤਾਂ , ਅਸਤੀਫਾ ਦਿਓ ,ਛੱਡੋ ਕਾਂਗਰਸ ਤਾਂ ਜੋ ਤੁਹਾਡੇ ਰੋਸ ਦਾ ਪਤਾ ਲੱਗ ਸਕੇ।”

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment