ਕਰਫਿਊ ਕਾਰਨ ਪੀਜੀ ਚ ਫਸੇ ਨੌਜਵਾਨਾਂ ਨੂੰ ਆਪਣੇ ਘਰ ਪਹੁਚਾਉਣ ਲਈ ਮੁਹਾਲੀ ਪ੍ਰਸਾਸ਼ਨ ਦੀ ਪਹਿਲ, ਬੱਸਾਂ ਦਾ ਕੀਤਾ ਪ੍ਰਬੰਧ

TeamGlobalPunjab
2 Min Read

ਮੁਹਾਲੀ : ਸੂਬੇ ਵਿਚ ਕੋਰੋਨਾ ਵਾਇਰਸ ਕਾਰਨ ਜਨ ਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਦੌਰਾਨ ਨਾ ਹੀ ਤਾ ਬੱਸਾਂ ਚੱਲ ਰਹੀਆਂ ਹਨ ਅਤੇ ਨਾ ਹੀ ਰੇਲਾਂ । ਜਿਸ ਕਾਰਨ ਕਈ ਵਿਦਿਆਰਥੀ ਅਤੇ ਹੋਰ ਵਿਅਕਤੀ ਆਪਣੇ ਘਰ ਤੋਂ ਬਾਹਰ ਫਸ ਗਏ ਹਨ। ਇਸ ਦੇ ਚਲਦਿਆ ਮੁਹਾਲੀ ਪ੍ਰਸ਼ਾਸਨ ਵੱਲੋਂ ਨਵੀਂ ਪਹਿਲ ਕੀਤੀ ਗਈ ਹੈ। ਪ੍ਰਸ਼ਾਸਨ ਵਲੋਂ ਸ਼ਹਿਰ ਵਿੱਚ ਪੀ ਜੀ ਦੇ ਵਿੱਚ ਜੋ ਨੋਜਵਾਨ ਪੜਾਈ ਜਾ ਨੌਕਰੀ ਕਰਨ ਵਾਸਤੇ ਇਕੱਲੇ (ਬਿਨਾ ਪਰਿਵਾਰ ਤੋਂ ) ਰਹਿੰਦੇ ਹਨ ਉਨਾਂ ਨੂੰ ਆਪਣੇ ਘਰਾਂ ਤਕ ਪਹੁਚਾਉਣ ਦਾ ਫੈਸਲਾ ਲਿਆ ਹੈ।


ਜਾਣਕਾਰੀ ਮੁਤਾਬਿਕ ਇਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁਚਾਉਣ ਲਈ ਕੱਲ ਮਿਤੀ 27/3/2020 ਸ਼ੁੱਕਰਵਾਰ ਨੂੰ ਸਵੇਰੇ 4 ਵਜੇ ਫੇਜ-8 ਪੁਰਾਣਾ ਬੱਸ ਸਟੈਂਡ (ਪੁੱਡਾ ਭਵਨ) ਤੋਂ ਬੱਸਾਂ ਉਨ੍ਹਾਂ ਦੇ ਘਰਾਂ ਤਕ ਛੱਡ ਕੇ ਆਉਣਗੀਆਂ। ਇਸ ਲਈ 13 ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਜੇਕਰ ਗੱਲ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਅਬੋਹਰ ਦੀ ਕਰੀਏ ਤਾਂ ਇਸ ਲਈ 2 ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਪਟਿਆਲਾ, ਬਰਨਾਲਾ, ਬਠਿੰਡਾ ਲਈ 1 ਬੱਸ। ਮਾਨਸਾ, ਪਟਿਆਲਾ, ਲਈ ਇਕ ਬੱਸ। ਸ਼੍ਰੀ ਅੰਮ੍ਰਿਤਸਰ ਸਾਹਿਬ ਲਈ 2 ਬੱਸਾਂ। ਜਲੰਧਰ ਲਈ 2 ਬੱਸਾਂ। ਰੋਪੜ, ਹੁਸ਼ਿਆਰਪੁਰ, ਪਠਾਨਕੋਟ ਲਈ ਇਕ ਬੱਸ। ਰੋਪੜ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਲਈ 1 ਬੱਸ। ਮੋਗਾ ਲਈ ਇਕ ਬੱਸ। ਸਰਹਿੰਦ ਲੁਧਿਆਣਾ ਹੁਸ਼ਿਆਰਪੁਰ ਰੋਪੜ ਲਈ ਇਕ ਇਕ ਬੱਸ ਦਾ ਪ੍ਰਬੰਧ ਕੀਤਾ ਗਿਆ ਹੈ।

Share this Article
Leave a comment