ਅੰਗਰੇਜ਼ਾਂ ਦੀਆਂ ਸਾਜ਼ਿਸ਼ਾਂ ਅਧੀਨ ਬਚਪਨ ਹੰਢਾਉਣ ਵਾਲੇ – ਮਹਾਰਾਜਾ ਦਲੀਪ ਸਿੰਘ

TeamGlobalPunjab
2 Min Read

-ਅਵਤਾਰ ਸਿੰਘ

ਮਹਾਰਾਜਾ ਦਲੀਪ ਸਿੰਘ ਦਾ ਜਨਮ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਜਿੰਦਾਂ ਦੀ ਕੁਖੋਂ 6 ਸਤੰਬਰ 1838 ਨੂੰ ਹੋਇਆ। ਦਲੀਪ ਸਿੰਘ ਨੂੰ ਪੰਜ ਸਾਲ ਦੀ ਉਮਰ ਵਿੱਚ ਰਾਣੀ ਜਿੰਦਾਂ ਦੀ ਸਰਪ੍ਰਸਤੀ ਹੇਠ ਗੱਦੀ ‘ਤੇ ਬਿਠਾਇਆ ਗਿਆ।

1849 ਵਿੱਚ ਅੰਗਰੇਜ਼ ਸਰਕਾਰ ਵਲੋਂ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਲ ਕਰ ਕੇ ਦਲੀਪ ਸਿੰਘ ਨੂੰ ਯੂ ਪੀ ਦੇ ਫਤਿਹਗੜ੍ਹ ਕਿਲੇ ਵਿੱਚ ਭੇਜ ਦਿੱਤਾ।ਉਥੇ ਉਸ ਨੂੰ ਸਾਜਿਸ਼ ਰਾਂਹੀ ਬਾਈਬਲ ਪੜ੍ਹਾਈ ਜਾਂਦੀ ਰਹੀ ਤੇ ਉਸਨੇ 1853 ਵਿੱਚ ਈਸਾਈ ਧਰਮ ਅਪਣਾ ਲਿਆ।

1854 ਵਿੱਚ ਦਲੀਪ ਸਿੰਘ ਨੂੰ ਮਹਾਰਾਣੀ ਵਿਕਟੋਰੀਆ ਕੋਲ ਇੰਗਲੈਂਡ ਭੇਜ ਦਿਤਾ, ਉਹ ਪੁੱਤਰਾਂ ਵਾਂਗ ਵਿਹਾਰ ਕਰਦੀ। ਦਲੀਪ ਸਿੰਘ ਵਲੋਂ ਮਾਂ ਜਿੰਦਾਂ ਨੂੰ ਲਿਖੀਆਂ ਚਿੱਠੀਆਂ ਖਤਰਾ ਜਾਣ ਕੇ ਨਾ ਪਹੁੰਚਣ ਦਿੱਤੀਆਂ ਗਈਆਂ, ਜਦ ਉਸਨੂੰ ਰਾਣੀ ਜਿੰਦਾਂ ਦੇ ਅੰਨ੍ਹਾ ਹੋਣ ਦਾ ਪਤਾ ਲੱਗਾ ਤੇ ਉਹ ਉਸਨੂੰ 16 ਜਨਵਰੀ 1861 ਨੂੰ ਮਿਲ ਕੇ ਇੰਗਲੈਂਡ ਲੈ ਗਿਆ।

- Advertisement -

1863 ਵਿੱਚ ਰਾਣੀ ਜਿੰਦਾਂ ਦਾ ਦੇਹਾਂਤ ਹੋ ਗਿਆ। 7-6- 1864 ਨੂੰ ਉਸਨੇ ਜਰਮਨ ਮੂਲ ਦੀ ਔਰਤ ਬੰਬਾ ਮੂਲਰ ਨਾਲ ਵਿਆਹ ਕਰਵਾਇਆ ਤੇ ਉਸਦੇ ਚਾਰ ਲੜਕੇ ਤੇ ਤਿੰਨ ਲੜਕੀਆਂ ਸਨ।

ਪਹਿਲਾ ਪੁੱਤਰ ਜਨਮ ਲੈਣ ਦੇ ਦੋ ਦਿਨ ਅੰਦਰ ਹੀ ਮਰ ਗਿਆ। 1870 ਵਿੱਚ ਦਲੀਪ ਸਿੰਘ ਨੇ ਸਰਕਾਰ ਤੋਂ ਆਪਣੀ ਭਾਰਤੀ ਜਾਇਦਾਦ ਦੀ ਮੰਗ ਕੀਤੀ, ਨਾਂਹ ਕਰਨ ‘ਤੇ ਉਹ ਬਿਨਾਂ ਮਨਜੂਰੀ ਪਰਿਵਾਰ ਸਮੇਤ ਭਾਰਤ ਵੱਲ ਰਵਾਨਾ ਹੋ ਗਿਆ।

ਸਰਕਾਰ ਨੇ ਉਸ ਨੂੰ ਰਾਹ ਵਿੱਚ ਅਦਨ ਤੇ ਗ੍ਰਿਫਤਾਰ ਕਰਕੇ ਨਜਰਬੰਦ ਕਰ ਦਿੱਤਾ। ਬਾਕੀ ਪਰਿਵਾਰ ਇੰਗਲੈਂਡ ਪਰਤ ਗਿਆ। 1886 ਵਿੱਚ ਦਲੀਪ ਸਿੰਘ ਨੇ ਸਿੱਖ ਧਰਮ ਅਪਣਾ ਲਿਆ।

1889 ਵਿੱਚ ਵਿਦਰਿਲ ਨਾਲ ਦੂਜਾ ਵਿਆਹ ਕਰਵਾਇਆ ਜਿਸ ਤੋਂ ਦੋ ਲੜਕੀਆਂ ਹੋਈਆਂ। ਪੰਜਾਬ ਦਾ ਆਖਰੀ ਮਹਾਰਾਜਾ ਦਲੀਪ ਸਿੰਘ ਦੋ ਵਾਰ ਅਧਰੰਗ ਹੋਣ ਕਾਰਨ ਉਹ 22 ਅਕਤੂਬਰ 1893 ਨੂੰ ਪੈਰਿਸ ਦੇ ਇੱਕ ਗਰੈਂਡ ਹੋਟਲ ਵਿੱਚ ਦੇਹਾਂਤ ਹੋ ਗਿਆ। ਉਥੇ ਹੀ ਈਸਾਈ ਧਰਮ ਦੀਆਂ ਅੰਤਮ ਰਸਮਾਂ ਅਨੁਸਾਰ ਦਫਨਾਇਆ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਨਿਸ਼ਾਨੀ 19 ਮਾਰਚ 1957 ਨੂੰ ਬੰਬੇ ਸੋਫੀਆ ਦਾ ਵੀ ਦੇਹਾਂਤ ਹੋ ਗਿਆ।

Share this Article
Leave a comment