ਭਾਰਤ ਦਾ 71 ਵਾਂ ਗਣਤੰਤਰ ਦਿਵਸ ਮਨਾਉਂਦਿਆਂ

TeamGlobalPunjab
2 Min Read

-ਅਵਤਾਰ ਸਿੰਘ

ਗਣਤੰਤਰ ਗਣ+ਤੰਤਰ ਭਾਵ ਜਨਤਾ ਵਲੋਂ ਜਨਤਾ ਦਾ ਸ਼ਾਸਨ। 26 ਜਨਵਰੀ 1929 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਾਂਗਰਸ ਦੇ ਸੰਮੇਲਨ ਵਿੱਚ ਰਾਵੀ ਦਰਿਆ ਦੇ ਕੰਢੇ ‘ਤੇ ਐਲਾਨ ਕੀਤਾ ਕਿ ਅਸੀਂ ਭਾਰਤ ਵਾਸੀ ਆਜ਼ਾਦ ਹਾਂ ਤੇ ਆਖਰੀ ਸਾਹਾਂ ਤਕ ਦੇਸ਼ ਦੀ ਆਜ਼ਾਦੀ ਲਈ ਲੜਾਂਗੇ। ਬਾਅਦ ਵਿੱਚ 26 ਜਨਵਰੀ ਦਾ ਦਿਨ ਗਣਤੰਤਰ ਦਿਵਸ ਬਣਿਆ। ਸੰਵਿਧਾਨ 9 ਦਸੰਬਰ, 1946 ਨੂੰ ਨਵੀਂ ਦਿਲੀ ਵਿੱਚ ਸੰਵਿਧਾਨ ਸਭਾ ਦੀ ਮੀਟਿੰਗ ਹੋਈ, ਜਿਸ ਵਿਚ 389 ਮੈਂਬਰ ਸ਼ਾਮਲ ਹੋਏ।

ਇਨ੍ਹਾਂ ਵਿਚੋਂ 292 ਬ੍ਰਿਟਿਸ਼ ਪ੍ਰਾਂਤਾਂ ਦੇ ਪ੍ਰਤੀਨਿਧ 4 ਚੀਫ ਕਮਿਸ਼ਨਰ ਖੇਤਰਾਂ ਦੇ ਤੇ 93 ਦੇਸੀ ਰਿਆਸਤਾਂ ਦੇ ਪ੍ਰਤੀਨਿਧ ਸ਼ਾਮਿਲ ਸਨ। 3-6-1947 ਨੂੰ ਦੇਸ਼ ਦੀ ਵੰਡ ਹੋ ਜਾਣ ‘ਤੇ ਸਭਾ ਦੇ ਮੈਂਬਰ 324 ਕੀਤੇ ਗਏ। ਵੰਡ ਹੋਣ ਤੋਂ ਬਾਅਦ ਫਿਰ ਸੰਵਿਧਾਨ ਦਾ ਪੁਨਰ ਗਠਨ ਕੀਤਾ ਗਿਆ ਜਿਸ ਦੇ ਮੈਂਬਰਾਂ ਦੀ ਗਿਣਤੀ 299 ਸੀ। ਇਸ ਦੀ ਰਿਪੋਰਟ 21-2-1948 ਨੂੰ ਪੇਸ਼ ਕੀਤੀ ਗਈ।

ਡਾ: ਭੀਮ ਰਾਓ ਅੰਬੇਦਕਰ ਦੀ ਅਗਵਾਈ ਹੇਠ ਕਮੇਟੀ ਨੇ ਦੋ ਸਾਲ ਗਿਆਰਾਂ ਮਹੀਨੇ ਅਠਾਰਾਂ ਦਿਨ ਵਿੱਚ ਸੰਵਿਧਾਨ ਬਣਾਇਆ ਜਿਸ ਦੇ 22 ਭਾਗ 395 ਆਰਟੀਕਲ ਤੇ 8 ਸ਼ਡਿਊਲ ਸ਼ਾਮਲ ਸਨ ਤੇ ਹੁਣ 25 (ਮੁੱਖ ਤੌਰ ‘ਤੇ 22) ਭਾਗ 465 ਆਰਟੀਕਲ 12 ਸ਼ਡਿਊਲ, 5 ਅਪੈਂਡਿਕਸ ਤੇ 100 ਤੋਂ ਵੱਧ ਸੋਧਾਂ ਸ਼ਾਮਲ ਹਨ, ਫਿਰ ਵੀ ਲੋਕਾਂ ਵਲੋਂ ਵੋਟਾਂ ਵਿੱਚ ਹਰਾਇਆ ਉਮੀਦਵਾਰ ਕੇਂਦਰੀ ਮੰਤਰੀ ਬਣ ਜਾਂਦਾ ਹੈ ਤੇ ਇੱਕ ਵਿਅਕਤੀ ਕਿਤੇ ਵੀ ਇਕ ਤੋਂ ਵੱਧ ਸੀਟਾਂ ‘ਤੇ ਚੋਣ ਲੜ ਸਕਦਾ ਹੈ।

- Advertisement -

24 ਜਨਵਰੀ, 1950 ਨੂੰ ਬਣਾਏ ਸੰਵਿਧਾਨ ਮੁਤਾਬਿਕ ਡਾ ਰਾਜਿੰਦਰ ਪ੍ਰਸ਼ਾਦ ਰਾਸ਼ਟਰਪਤੀ ਚੁਣੇ ਗਏ। ਇਹ ਵੱਖ ਵੱਖ ਦੇਸਾਂ ਦੇ ਸੰਵਿਧਾਨ ਵਿਚੋਂ ਲੈ ਕੇ ਸਵਿੰਧਾਨ ਬਣਾਇਆ ਗਿਆ। ਮੌਜੂਦਾ ਢੰਗ ਨਾਲ ਗਣਤੰਤਰ ਦਿਵਸ ਮਨਾਉਣ ਦਾ ਤਰੀਕਾ 1955 ਤੋਂ ਸ਼ੁਰੂ ਹੋਇਆ।

ਅਸਲ ਵਿਚ ਰਾਜਿਆਂ ਮਹਾਰਾਜਿਆਂ ਵਲੋਂ ਆਪਣੀ ਸੁਰੱਖਿਆ ਵਾਸਤੇ ਕਾਨੂੰਨ ਬਣਾਉਣੇ ਸ਼ੁਰੂ ਕੀਤੇ ਗਏ ਸਨ ਜੋ ਸਰਕਾਰਾਂ ਨੇ ਕਾਨੂੰਨਾਂ ਨੂੰ ਸੰਵਿਧਾਨ ਦੇ ਨਾਂ ਹੇਠ ਇਕੱਠੇ ਕਰਕੇ ਲਾਗੂ ਕਰਨਾ ਸ਼ੁਰੂ ਕੀਤਾ। ਹੁਣ ਸੱਤਾਧਾਰੀ ਪਾਰਟੀ ਭਾਜਪਾ ਦੀ ਸਰਕਾਰ ਵੀ ਸੰਵਿਧਾਨ ਨਾਲ ਛੇੜਛਾੜ ਕਰ ਰਹੀ ਹੈ। ਜਿਸ ਦਾ ਪੂਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਹੈ। ਅੱਜ ਭਾਰਤ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ।

Share this Article
Leave a comment