ਬਿੱਗ ਬਾਸ ‘ਚ ਹਿੰਸਾ ਦੀਆਂ ਸਾਰੀਆਂ ਹੱਦਾਂ ਪਾਰ, ਮਧੁਰਿਮਾ ਨੇ ਵਿਸ਼ਾਲ ਨਾਲ ਕੀਤੀ ਕੁੱਟਮਾਰ

TeamGlobalPunjab
3 Min Read

ਬਿੱਗ ਬਾਸ 13 ਵਿੱਚ ਸਾਰੇ ਕੰਟੈਸਟੈਂਟ ਇੱਕ ਤੋਂ ਵਧ ਕੇ ਇੱਕ ਹਨ ਸਾਰੇ ਟਾਪ 5 ਵਿੱਚ ਤਾਂ ਪਾਉਣ ਲਈ ਅੱਗੇ ਵੱਧ ਰਹੇ ਹਨ। ਇਸ ਵਿੱਚ ਵਿਸ਼ਾਲ ਆਦਿਤਿਆ ਸਿੰਘ ਅਤੇ ਮਧੁਰਿਮਾ ਤੁਲੀ ਵੀ ਪਿੱਛੇ ਨਹੀਂ ਹਨ। ਦੋਵੇਂ ਆਪਣੀ ਲੜਾਈ ਅਤੇ ਪਿਆਰ ਨਾਲ ਦਰਸ਼ਕਾਂ ਨੂੰ ਐਂਟਰਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਇਸ ਇੱਕ ਮਹੀਨੇ ਵਿੱਚ ਦੋਵਾਂ ਵਿੱਚ ਪਿਆਰ ਘੱਟ ਅਤੇ ਲੜਾਈ ਜ਼ਿਆਦਾ ਦੇਖਣ ਨੂੰ ਮਿਲੀ ਹੈ। ਹਾਲ ਹੀ ਵਿੱਚ ਫਿਰ ਤੋਂ ਇਹ ਜੋੜਾ ਇੰਨੀ ਬੁਰੀ ਤਰ੍ਹਾਂ ਲੜੇਗਾ ਕਿ ਬਾਕੀ ਮੈਂਬਰ ਵੀ ਡਰ ਜਾਣਗੇ।

ਇੱਕ ਪ੍ਰੋਮੋ ਸਾਹਮਣੇ ਆਇਆ ਹੈ ਜਿਸ ਵਿੱਚ ਮਧੁਰਿਮਾ ਅਤੇ ਵਿਸ਼ਾਲ ਬੁਰੀ ਤਰ੍ਹਾਂ ਲੜਦੇ ਵਿਖਾਈ ਦੇ ਰਹੇ ਹਨ। ਵੀਡੀਓ ਵਿੱਚ ਮਧੁਰਿਮਾ ਤੁਲੀ, ਵਿਸ਼ਾਲ ਸਿੰਘ ਨੂੰ ਕਹਿੰਦੀ ਹੈ, ਜਾ ਕੇ ਸ਼ਕਲ ਵੇਖ ਆਪਣੀ ਬਹਿਨ ਜੀ। ਵਿਸ਼ਾਲ ਕਹਿੰਦੇ ਹਨ ਆ ਗਈ ਆਪਣੀ ਔਕਾਤ ‘ਤੇ ਇਸ ਤੋਂ ਬਾਅਦ ਵਿਸ਼ਾਲ ਮਧੁ ‘ਤੇ ਪਾਣੀ ਸੁੱਟਦੇ ਹਨ ਅਤੇ ਉਹ ਵੀ ਵਿਸ਼ਾਲ ‘ਤੇ ਪਾਣੀ ਸੁੱਟਦੀ ਹੈ। ਪਾਣੀ ਉਨ੍ਹਾਂ ਦੇ ਮਾਈਕ ਤੇ ਕੈਮਰੇ ‘ਤੇ ਵੀ ਪੈਂਦਾ ਹੈ, ਜਿਸ ਦੇ ਲਈ ਬਿੱਗ ਬਾਸ ਨੂੰ ਚਿਤਾਵਨੀ ਦੇਣੀ ਪੈਂਦੀ ਹੈ।

ਵਿਸ਼ਾਲ, ਮਧੁ ਕੋਲ ਜਾਂਦੇ ਹਨ ਅਤੇ ਉਨ੍ਹਾਂ ਨੂੰ ਕੁੱਝ ਬੋਲ ਦਿੰਦੇ ਹਨ ਇਸ ਤੋਂ ਬਾਅਦ ਦੋਵਾਂ ਦੇ ਵਿੱਚ ਲੜਾਈ ਸ਼ੁਰੂ ਹੁੰਦੀ ਹੈ। ਲੜਾਈ ਇੰਨੀ ਵੱਧ ਜਾਂਦਾ ਹੈ ਕਿ ਦੋਵੇਂ ਇੱਕ – ਦੂੱਜੇ ‘ਤੇ ਪਾਣੀ ਸੁੱਟਣਾ ਸ਼ੁਰੂ ਕਰ ਦਿੰਦੇ ਹਨ। ਵਿਸ਼ਾਲ, ਮਧੁਰਿਮਾ ਦੀ ਰਜਾਈ ‘ਤੇ ਪਾਣੀ ਪਾ ਦਿੰਦੇ ਹਨ। ਮਧੁ ਵੀ ਕਿਚਨ ਵਿੱਚ ਖੜੀ ਹੋ ਕੇ ਵਿਸ਼ਾਲ ‘ਤੇ ਪਾਣੀ ਸੁੱਟਦੀ ਹੈ।

ਉਦੋਂ ਬਿੱਗ ਬਾਸ ਵਿੱਚ ਦਖਲ ਦਿੰਦੇ ਹੋਏ ਕਹਿੰਦੇ ਹਨ ਕਿ ਮਾਈਕ ਅਤੇ ਕੈਮਰੇ ‘ਤੇ ਪਾਣੀ ਜਾ ਰਿਹਾ ਹੈ। ਤੁਹਾਨੂੰ ਕਿਹੜੀ ਗੱਲ ਸੱਮਝ ਨਹੀਂ ਆ ਰਹੀ। ਮਧੁ ਅਤੇ ਵਿਸ਼ਾਲ ਫਿਰ ਵੀ ਨਹੀਂ ਰੁਕਦੇ। ਮਧੁ ਫਰਾਈ ਪੈਨ ਲੈ ਕੇ ਵਿਸ਼ਾਲ ਨੂੰ ਇੰਨਾ ਕੁੱਟਦੀ ਹੈ ਕਿ ਫਾਈ ਪੈਨ ਟੁੱਟ ਜਾਂਦਾ ਹੈ। ਦੋਵਾਂ ਨੂੰ ਇਸ ਤਰ੍ਹਾਂ ਲੜਦੇ ਵੇਖ ਕੇ ਬਾਕੀ ਘਰਵਾਲੇ ਵੀ ਪਰੇਸ਼ਾਨ ਹੋ ਜਾਂਦੇ ਹਨ।

ਉੱਥੇ ਹੀ ਵਿਸ਼ਾਲ ਘਰ ਤੋਂ ਬਾਹਰ ਜਾਣ ਦੀ ਮੰਗ ਕਰਦੇ ਹਨ ਉਹ ਬਿੱਗ ਬਾਸ ਦੀ ਇੱਕ ਵੀ ਗੱਲ ਨਹੀਂ ਸੁਣਦੇ। ਰਸ਼ਮੀ, ਵਿਸ਼ਾਲ ਨੂੰ ਸਮਝਾਉਂਦੇ – ਸਮਝਾਉਂਦੇ ਰੋਣ ਲੱਗ ਜਾਂਦੀ ਹਨ। ਆਸਿਮ ਵੀ ਸੱਮਝਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਵਿਸ਼ਾਲ ਕਿਸੇ ਦੀ ਗੱਲ ਨਹੀਂ ਸੁਣਦੇ। ਬਿੱਗ ਬਾਸ ਇਸ ਹਰਕੱਤ ‘ਤੇ ਦੋਵਾਂ ਨੂੰ ਸਖਤ ਸਜ਼ਾ ਸੁਣਾਉਣਗੇ।

- Advertisement -
Share this Article
Leave a comment