ਲੁਧਿਆਣਾ : ਸਰਕਾਰੀ ਸਕੂਲ ਸਾਹਨੇਵਾਲ ‘ਤੇ ਆਸਮਾਨੀ ਬਿਜਲੀ ਡਿੱਗਣ ਨਾਲ ਲੱਗੀ ਅੱਗ

Rajneet Kaur
2 Min Read

ਲੁਧਿਆਣਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਆਸਮਾਨੀ ਬਿਜਲੀ ਡਿੱਗਣ ਕਾਰਨ ਕੁਰਸੀਆਂ, ਟੇਬਲ ਅਤੇ ਐਲ.ਈ.ਡੀ. ਸੜ ਗਈਆਂ। ਮੈਦਾਨ ਵਿੱਚ ਖੇਡ ਰਹੇ ਕੁਝ ਲੋਕਾਂ ਨੇ ਸਕੂਲ ਦੇ ਟੇਬਲ ਤੇ ਕੁਰਸੀਆਂ ਨੂੰ ਅੱਗ ਲੱਗੀ ਦੇਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦੇ ਅਧਿਆਪਕ ਗੁਰਸੇਵਕ ਸਿੰਘ ਨੇ ਦੱਸਿਆ ਕਿ ਸ਼ਾਮ ਵੇਲੇ ਤੇਜ਼ ਮੀਂਹ ਪੈਣਾ ਜਦੋਂ ਸ਼ੁਰੂ ਹੋਇਆ ਸੀ ਉਸ ਸਮੇਂ ਕੁਝ ਬੱਚੇ ਅਤੇ ਲੋਕ ਸਕੂਲ ਦੇ ਮੈਦਾਨ ‘ਚ ਸਨ। ਆਸਮਾਨੀ ਬਿਜਲੀ ਸਕੂਲ ਦੇ ਦਫ਼ਤਰ ਉੱਪਰ ਡਿੱਗ ਪਈ ਅਤੇ ਬਿਜਲੀ ਡਿੱਗਣ ਦੇ ਕਾਰਨ ਦਫ਼ਤਰ ਵਿੱਚ ਪਈਆਂ ਕੁਰਸੀਆਂ ਅਤੇ ਮੇਜ ਨੂੰ ਅੱਗ ਲੱਗ ਗਈ ।

ਉਨ੍ਹਾਂ ਕਿਹਾ ਕਿ ਜਦੋਂ ਬਿਜਲੀ ਡਿੱਗੀ ਤਾਂ ਦਫ਼ਤਰ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋਗਿਆ।ਜਿਸ ਤੋਂ ਬਾਅਦ ਲੋਕਾਂ ਨੇ ਦਫਤਰ ਦਾ ਜਿੰਦਾ ਤੋੜ ਕੇ ਅੰਦਰ ਜਾਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।  ਬਚਿਆ ਹੋਇਆ ਸਮਾਨ ਦਫਤਰ ਵਿੱਚੋਂ ਬਾਹਰ ਕੱਢਿਆ ਗਿਆ।ਖੁਸ਼ਕਿਸਮਤੀ ਨਾਲ ਹਾਦਸੇ ਸਮੇਂ ਸਕੂਲ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਜਿਉਂ ਹੀ ਅੱਗ ਲੱਗਣ ਦਾ ਪਤਾ ਸਕੂਲ ਪ੍ਰਿੰਸੀਪਲ ਡਾਕਟਰ ਮਨਦੀਪ ਕੌਰ ਨੂੰ ਲੱਗਿਆ ਤਾਂ  ਉਹ ਵੀ ਮੌਕੇ ‘ਤੇ ਸਕੂਲ ਪਹੁੰਚੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment