ਲੁਧਿਆਣਾ : ਲੁਧਿਆਣਾ ਦੇ ਇਕ ਹੋਟਲ ‘ਚ ਠਹਿਰੇ ਪ੍ਰੇਮੀ ਜੋੜੇ ਦੀ ਮੌ.ਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹੋਟਲ ‘ਚ ਅਚਾਨਕ ਅੱਗ ਲੱਗ ਗਈ ਅਤੇ ਇਹ ਜੋੜਾ ਅੱਗ ਦੇ ਲਪੇਟ ਵਿਚ ਆ ਗਿਆ। ਕਮਰੇ ਦੇ ਵਿੱਚ ਦਮ ਘੁੱਟਣ ਕਰਕੇ ਉਨ੍ਹਾਂ ਦੀ ਮੌ.ਤ ਹੋ ਗਈ। ਅੱਜ ਸਵੇਰੇ ਜਦੋਂ ਮੈਨੇਜਰ ਗੈਸਟ ਹਾਊਸ ਦੇ ਵਿੱਚ ਪਹੁੰਚਿਆ, ਤਾਂ ਉਸ ਨੇ ਵੇਖਿਆ ਕੇ ਧੂਆਂ ਨਿਕਲ ਰਿਹਾ ਹੈ ਜਿਸ ਤੋਂ ਬਾਅਦ ਉਸ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ । ਮੌਕੇ ਉੱਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਉੱਤੇ ਕਾਬੂ ਪਾਇਆ, ਪਰ ਇੰਨੇ ਸਮੇਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਜਿਸ ਤੋਂ ਬਾਅਦ ਦੋਵਾਂ ਦੀ ਮ੍ਰਿਤਕ ਦੇਹਾਂ ਨੂੰ ਕੱਢ ਕੇ ਸਿਵਿਲ ਹਸਪਤਾਲ ਮੋਰਚਰੀ ਵਿੱਚ ਭੇਜ ਦਿੱਤਾ ਗਿਆ ਹੈ।
ਮੁੱਢਲੀ ਜਾਣਕਾਰੀ ਦੇ ਵਿੱਚ ਪਤਾ ਲੱਗਿਆ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਸੀ। ਮ੍ਰਿਤਕ ਦੀ ਪਛਾਣ ਯੁਗਲ ਵਜੋਂ ਹੋਈ ਹੈ, ਹਾਲਾਂਕਿ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਨਾਲ ਲੜਕੀ ਕੌਣ ਸੀ ਉਸ ਦੀ ਹਾਲੇ ਸ਼ਨਾਖਤ ਨਹੀਂ ਹੋ ਪਾਈ ਹੈ।ਇਹ ਦਰਦਨਾਕ ਹਾਦਸਾ ਲੁਧਿਆਣਾ ‘ਚ ਵਾਪਰਿਆ ਹੈ। ਬੱਸ ਸਟੈਂਡ ਨੇੜੇ ਨਿੱਜੀ ਹੋਟਲ ‘ਚ ਲੱਗੀ ਭਿਆਨਕ ਅੱਗ ਕਾਰਨ ਪ੍ਰੇਮੀ ਜੋੜੇ ਦੀ ਮੌਤ ਹੋ ਗਈ ਹੈ।
ਥਾਣੇ ਦੇ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਦੋ ਲੋਕਾਂ ਦੀ ਮੌ.ਤ ਹੋਈ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਦੀ ਉਮਰ ਲਗਭਗ 35 ਸਾਲ ਦੇ ਕਰੀਬ ਸੀ ਅਤੇ ਮਹਿਲਾ ਦੀ ਉਮਰ ਲਗਭਗ 45 ਸਾਲ ਦੇ ਨੇੜੇ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਹਾਦਸੇ ਦੇ ਵਿੱਚ ਇੱਕ ਹੋਰ ਵਿਅਕਤੀ ਵੀ ਅੱਗ ਦੀ ਲਪੇਟ ਦੇ ਵਿੱਚ ਆਇਆ ਸੀ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਲਿਜਾਇਆ ਗਿਆ ਹੈ।