ਚੋਰ ਨੇ ਪੁਲਿਸ ਨੂੰ ਪਾਈਆਂ ਭਾਜੜਾਂ ! ਨਿਕਲਿਆ ਕੋਰੋਨਾ ਪੋਜ਼ੀਟਿਵ

TeamGlobalPunjab
1 Min Read

ਲੁਧਿਆਣਾ: ਲੁਧਿਆਣਾ ਪੁਲਿਸ ਨੂੰ ਉਸ ਸਮੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਇਥੇ ਇਕ ਗ੍ਰਿਫਤਾਰ ਕੀਤਾ ਮੁਲਜ਼ਮ ਕੋਰੋਨਾ ਪੋਜ਼ੀਟਿਵ ਨਿਕਲਿਆ। ਜਾਣਕਾਰੀ ਮੁਤਾਬਿਕ ਇਸ ਤੋ ਬਾਅਦ ਸੱਤ ਪੁਲਿਸ ਮੁਲਾਜ਼ਮਾਂ ਨੂੰ ਲੁਧਿਆਣਾ ਵਿੱਚ ਕੁਆਰੰਟੀਨ ਦੇ ਅਧੀਨ ਰੱਖਿਆ ਗਿਆ ਹੈ ।


ਦੱਸ ਦੇਈਏ ਕਿ ਲੁਧਿਆਣਾ ਪੁਲਿਸ ਵਲੋਂ ਇਕ 25 ਸਾਲਾ ਸੌਰਵ ਸਹਿਗਲ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਦੋਸ਼ ਸੀ ਕਿ ਇਹ ਵਿਅਕਤੀ ਮੋਟਰ ਸਾਈਕਲ ਚੋਰ ਹੈ । ਪਤਾ ਲਗਾ ਕਿ ਇਹ ਵਿਅਕਤੀ ਜੈਪੁਰ ਤੋ ਆਇਆ ਸੀ ਇਸ ਦੌਰਾਨ ਜਦੋਂ ਉਸ ਦਾ ਕੋਰੋਨਾ ਵਾਇਰਸ ਟੈਸਟ ਕਰਵਾਇਆ ਗਿਆ ਤਾ ਰਿਪੋਰਟ ਪੋਜ਼ੀਟਿਵ ਆਈ । ਇਸ ਤੋ ਬਾਅਦ ਜੀਵਨ ਨਗਰ ਪੁਲਿਸ ਚੌਕੀ ਦੇ ਤਿੰਨ ਏਐਸਆਈ, ਦੋ ਹੈੱਡ ਕਾਂਸਟੇਬਲ, ਦੋ ਕਾਂਸਟੇਬਲ ਅਤੇ ਦੋ ਹੋਮ ਗਾਰਡਾਂ ਸਮੇਤ ਦਸ ਪੁਲਿਸ ਮੁਲਾਜ਼ਮ 5 ਅਤੇ 6 ਅਪ੍ਰੈਲ ਨੂੰ ਸਹਿਗਲ ਦੇ ਸੰਪਰਕ ਵਿੱਚ ਆਏ ਸਨ। ਇਨ੍ਹਾਂ ਅਧਿਕਾਰੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ ।

Share This Article
Leave a Comment