ਯੂਕਰੇਨ ‘ਚ ਫਸੇ ਭਾਰਤੀ ਖ਼ਤਰੇ ‘ਚ, ਵਿਦਿਆਰਥਣ ਨੇ ਹੱਥ ਜੋੜ ਕੇ ਮੰਗੀ ਮਦਦ, Video

TeamGlobalPunjab
2 Min Read

ਕੀਵ: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ, ਦੋਵੇਂ ਦੇਸ਼ ਨਾਂ ਰੁੱਕ ਰਹੇ ਹਨ ਤੇ ਨਾਂ ਹੀ ਇੱਕ ਦੂਜੇ ਅੱਗੇ ਝੁੱਕ ਰਹੇ ਹਨ। ਹਰ ਦਿਨ ਹਾਲਾਤ ਵਿਗੜਦੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕਈ ਭਾਰਤੀ ਵਿਦਿਆਰਥੀ ਹਾਲੇ ਵੀ ਯੂਕਰੇਨ ‘ਚ ਫਸੇ ਹੋਏ ਹਨ।

ਇਸ ਵਿਚਾਲੇ ਯੂਕਰੇਨ ਤੋਂ ਇੱਕ ਹੋਰ ਤਣਾਅ ਭਰੀ ਖ਼ਬਰ ਆ ਰਹੀ ਹੈ। ਲਖਨਊ ਦੀ ਗਰਿਮਾ ਮਿਸ਼ਰਾ ਨੇ ਇੱਕ ਵੀਡੀਓ ਜਾਰੀ ਕਰ ਕੇ ਭਾਰਤ ਨੂੰ ਅਪੀਲ ਕੀਤੀ ਹੈ। ਗਰਿਮਾ ਵੀਡੀਓ ‘ਚ ਬਹੁਤ ਹੀ ਡਰੀ ਹੋਈ ਨਜ਼ਰ ਆ ਰਹੀ ਹੈ, ਉਸ ਨੇ ਦੱਸਿਆ ਕਿ ਉਨ੍ਹਾਂ ਦੀ ਜਾਨ ਖ਼ਤਰੇ ‘ਚ ਹੈ। ਉਸ ਨੇ ਦੱਸਿਆ ਕਿ ਭਾਰਤੀ ਕੁੜੀਆਂ ਨੂੰ ਰੂਸੀ ਸੈਨਾ ਅਪਣੇ ਨਾਲ ਲੈ ਗਈ ਹੈ, ਜਦ ਕਿ ਗਰੁੱਪ ਵਿਚ ਸ਼ਾਮਲ ਮੁੰਡਿਆਂ ਨੂੰ ਉਥੇ ਹੀ ਛੱਡ ਦਿੱਤਾ ਗਿਆ।

ਗਰਿਮਾ ਨੇ ਕਿਹਾ ਕਿ ਉਹ ਲਖਨਊ ਦੀ ਰਹਿਣ ਵਾਲੀ ਹੈ ਤੇ ਉਸ ਨਾਲ ਕਈ ਵਿਦਿਆਰਥੀ ਕੀਵ ‘ਚ ਫਸੇ ਹੋਏ ਹਨ। ਉਸ ਨੇ ਕਿਹਾ ਕਿ ਸਾਡੀ ਕੋਈ ਮਦਦ ਨਹੀਂ ਕਰ ਰਿਹਾ, ਅਸੀਂ ਅੰਬੈਸੀ ਨੂੰ ਲਗਾਤਾਰ ਫੋਨ ਕਰ ਰਹੇ ਹਾਂ, ਪਰ ਕੋਈ ਫੋਨ ਨਹੀਂ ਚੁੱਕ ਰਿਹਾ।

ਮਿਸ਼ਰਾ ਨੇ ਦੱਸਿਆ ਕਿ ਰਾਤ ਨੂੰ ਇੱਥੇ ਕੁਝ ਲੋਕ ਆਏ, ਜਿਨ੍ਹਾਂ ਨੇ ਹੰਗਾਮਾ ਕੀਤਾ ਅਤੇ ਗੇਟ ਨੂੰ ਤੋੜ ਕੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ। ਅਜਿਹੇ ਹਾਲਾਤ ਤੋਂ ਬਾਅਦ ਸੋਚਿਆ ਕਿ ਇੱਥੋਂ ਨਿਕਲ ਜਾਂਦੇ ਹਨ। ਸਾਡੇ ਕੋਲ ਟਰੇਨ, ਬਸ ਅਤੇ ਕਾਰ ਦਾ ਹੀ ਵਿਕਲਪ ਹੈ। ਜੋ ਵਿਦਿਆਰਥੀ ਕੀਵ ਤੋਂ ਬੱਸ ਅਤੇ ਕੈਬ ‘ਚ ਨਿਕਲੇ ਉਨ੍ਹਾਂ ਨੂੰ ਰੂਸ ਦੀ ਆਰਮੀ ਨੇ ਰੋਕ ਲਿਆ। ਉਨ੍ਹਾਂ ’ਤੇ ਫਾਇਰਿੰਗ ਕੀਤੀ ਅਤੇ ਭਾਰਤੀ ਕੁੜੀਆਂ ਨੂੰ ਉਥੋਂ ਲੈ ਕੇ ਚਲੇ ਗਏ। ਕੁੜੀਆਂ ਨੂੰ ਕਿੱਥੇ ਲੈ ਕੇ ਗਏ ਹਨ ਕੁਝ ਨਹੀਂ ਪਤਾ। ਸਿਰਫ ਕੁੜੀਆਂ ਨੂੰ ਹੀ ਲੈ ਕੇ ਗਏ ਜਦ ਕਿ ਮੁੰਡਿਆਂ ਨੂੰ ਛੱਡ ਗਏ।

ਮਿਸ਼ਰਾ ਨੇ ਦੱਸਿਆ ਕਿ ਰੋਮਾਨੀਆ ਦੀ ਇੱਕ ਵੀਡੀਓ ਫੌਜੀ ਉਨ੍ਹਾਂ ਨਾਲ ਕੁੱਟਮਾਰ ਕਰ ਰਹੇ ਹਨ। ਗਰਿਮਾ ਨੇ ਪੂਰੇ ਭਾਰਤ ਨੂੰ ਅਪੀਲ ਕਰਦਿਆਂ ਕਿਹਾ ਕਿ, ‘ਯੋਗੀ ਜੀ, ਮੋਦੀ ਜੀ ਸਾਨੂੰ ਬਚਾਓ। ਸਾਡੇ ਲਈ ਭਾਰਤੀ ਫੌਜ ਨੂੰ ਭੇਜੋ ਤੇ ਸਾਨੂੰ ਨਹੀਂ ਲਗਦਾ ਲਗਦਾ ਅਸੀਂ ਇਥੇ ਬਚ ਸਕਾਂਗੇ।

Share This Article
Leave a Comment