ਭਵਕਿਰਨ ਢੇਸੀ ਕਤਲ ਮਾਮਲੇ ’ਚ ਹਰਜੋਤ ਸਿੰਘ ਦਿਓ ਦੋੋਸ਼ੀ ਕਰਾਰ

TeamGlobalPunjab
1 Min Read

ਵੈਨਕੂਵਰ: ਕੈਨੇਡਾ ਦੇ ਸ਼ਹਿਰ ਸਰੀ ਵਿਖੇ 2017 ‘ਚ ਹੋਏ ਕਤਲ ਮਾਮਲੇ ‘ਚ ਭਵਕਿਰਨ ਢੇਸੀ ਦੇ ਦੋਸਤ ਹਰਜੋਤ ਸਿੰਘ ਦਿਓ ਨੂੰ ਦੋੋਸ਼ੀ ਕਰਾਰ ਦਿੱਤਾ ਗਿਆ ਹੈ। ਹਰਜੋਤ ਸਿੰਘ ਦਿਓ ਨੇ ਦੁਰਘਟਨਾਵਸ ਗੋਲੀ ਚੱਲਣ ਕਾਰਨ ਭਵਕਿਰਨ ਦੀ ਮੌਤ ਹੋਣ ਅਤੇ ਉਸ ਦੀ ਲਾਸ਼ ਖੁਰਦ-ਬੁਰਦ ਕਰਨ ਦੇ ਗੁਨਾਹ ਕਬੂਲ ਕਰ ਲਏ ਹਨ। ਹਰਜੋਤ ਸਿੰਘ ਦਿਓ ਨੂੰ ਸਜ਼ਾ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ 2 ਅਗਸਤ 2017 ਨੂੰ ਕੈਨੇਡਾ ਦੇ ਸ਼ਹਿਰ ਸਾਊਥ ਸਰੀ ਦੀ 188 ਸਟਰੀਟ ਅਤੇ 24 ਐਵੇਨਿਊ ਨੇੜ੍ਹੇ ਸੜਦੀ ਹੋਈ ਕਾਰ ‘ਚ ਇੱਕ ਗੱਡੀ ਵਿੱਚੋਂ 19 ਸਾਲਾ ਭਵਕਿਰਨ ਕੌਰ ਢੇਸੀ ਦੀ ਲਾਸ਼ ਬਰਾਮਦ ਕੀਤੀ ਗਤੀ ਗਈ ਸੀ, ਕਿਰਨ ਉਸ ਵੇਲੇ ਸਰੀ ਦੀ ਕਵਾਂਟਲਨ ਪਾਲੀਟੈਕਨਿਕ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਸੀ। ਮੌਤ ਤੋਂ ਕੁਝ ਮਹੀਨੇ ਪਹਿਲਾਂ ਹੀ ਉਸਨੂੰ ਨਵੀਂ ਕਿਡਨੀ ਮਿਲੀ ਸੀ।

ਜਾਣਕਾਰੀ ਮੁਤਾਬਿਕ ਸ਼ਹਿਰ ਦੇ ਨਾਮਵਰ ਪਰਿਵਾਰ ਨਾਲ ਸਬੰਧਿਤ ਭਵਕਿਰਨ ਢੇਸੀ ਨੂੰ ਆਖਰੀ ਵਾਰ ਆਪਣੇ ਦੋਸਤਾਂ ਨਾਲ ਰਾਤ ਦੇ ਖਾਣ ’ਤੇ ਜਾਣ ਵੇਲੇ ਘਰੋਂ ਨਿਕਲਦਿਆਂ ਦੇਖਿਆ ਗਿਆ ਪਰ ਇਸ ਮਗਰੋਂ ਉਸ ਦੀ ਲਾਸ਼ ਹੀ ਬਰਾਮਦ ਹੋਈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment