ਭਾਰਤੀਆਂ ਨੂੰ ਝੱਟਕਾ! H-1B ਵੀਜ਼ਾ ਨਿਯਮਾਂ ਨੂੰ ਸਖ਼ਤ ਕਰਨ ਦੀ ਤਿਆਰੀ ‘ਚ ਟਰੰਪ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਆ ਕੇ ਨੌਕਰੀ ਕਰਨ ਵਾਲਿਆਂ ‘ਤੇ ਸਖਤੀ ਲਈ ਵੀਜ਼ਾ ਨਿਯਮਾਂ ‘ਚ ਬਦਲਾਅ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਵਿਦੇਸ਼ਾਂ ਤੋਂ ਹੁਨਰਮੰਦ ਮਜ਼ਦੂਰਾਂ ਨੂੰ ਜਾਰੀ ਵੀਜ਼ਾਂ ਦੇ ਪ੍ਰੋਸੈਸ ਨੂੰ ਲਿਮਿਟ ਕਰਨ ਦੀ ਯੋਜਨਾ ਬਣਾਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਯੋਜਨਾ ਨੂੰ ਤਰਜੀਹ ਦੇਣ ਦੀ ਵਜ੍ਹਾ ਕੋਰੋਨਾਵਾਇਰਸ ਮਹਾਮਾਰੀ ਕਾਰਨ ਨੌਕਰੀਆਂ ਦੇ ਹੋ ਰਹੇ ਨੁਕਸਾਨ ਨੂੰ ਦੱਸਿਆ ਹੈ।

ਦਸ ਦਈਏ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੁਲਾਈ ‘ਚ ਐਚ-1ਬੀ ਪ੍ਰੋਗਰਾਮ ਨੂੰ ਅਸਥਾਈ ਰੂਪ ਨਾਲ ਮੁਅੱਤਲ ਕਰਦੇ ਹੋਏ ਸਾਲ ਦੇ ਅਖੀਰ ਤੱਕ ਇੱਕ ਆਦੇਸ਼ ਜਾਰੀ ਕੀਤਾ ਸੀ।

Cuccinelli ਅਤੇ ਲੇਬਰ ਸਕੱਤਰ ਦੇ ਉਪ ਸਕੱਤਰ ਪੈਟਰਿਕ ਪਿਜੇਲਾ ਨੇ ਕੰਪਨੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ H1B ਵੀਜ਼ੇ ਦੇ ਜ਼ਰੀਏ ਕੰਪਨੀਆਂ ਸਸਤੇ ਵਿੱਚ ਲੋਕਾਂ ਨੂੰ ਵਿਦੇਸ਼ਾਂ ਤੋਂ ਹਾਇਰ ਕਰ ਲੈਂਦੀਆਂ ਹਨ ਜਿਸਦੇ ਨਾਲ ਅਮਰੀਕਾ ਵਿੱਚ ਰਹਿਣ ਵਾਲਿਆਂ ਨੂੰ ਨੌਕਰੀ ਨਹੀਂ ਮਿਲਦੀ।

ਹੋਮਲੈਂਡ ਸਕਿਓਰਿਟੀ ਡਿਪਾਰਟਮੈਂਟ ਅਤੇ ਲੇਬਰ ਅਧਿਕਾਰੀਆਂ ਦੇ ਵਿਭਾਗ ਨੇ ਕਿਹਾ ਕਿ ਐਚ-1ਬੀ ਵੀਜ਼ਾ ਪ੍ਰਾਪਤ ਕਰਨ ਵਾਲੇ ਨਵੇਂ ਨਿਯਮ ਕੀ ਹਨ ਅਤੇ ਉਨ੍ਹਾਂ ਨੂੰ ਕਿੰਨਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ, ਇਸ ਦੇ ਲਈ ਜਲਦ ਹੀ ਐਚ-1 ਬੀ ਵੀਜ਼ਾ ਪ੍ਰੋਗਰਾਮ ਰੱਖਿਆ ਜਾਵੇਗਾ।

- Advertisement -

Share this Article
Leave a comment