ਲੰਦਨ ਦੀ ਇੱਕ ਅਦਾਲਤ ਵੱਲੋਂ ਸ਼ਰਾਬ ਕਾਰੋਬਾਰੀ ਵਿਜੇੈ ਮਾਲਿਆ ਨੂੰ ਵੱਡਾ ਝਟਕਾ, ਭਾਰਤ ਹਵਾਲਗੀ ਵਿਰੁੱਧ ਅਪੀਲ ਖਾਰਜ

TeamGlobalPunjab
2 Min Read

ਲੰਦਨ : ਭਾਰਤ ਸਰਕਾਰ ਵੱਲੋਂ ਭਗੌੜਾ ਐਲਾਨੇ ਗਏ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਅੱਜ ਉਸ ਸਮੇਂ ਇੱਕ ਵੱਡਾ ਝਟਕਾ ਲੱਗਿਆ ਜਦੋਂ ਲੰਦਨ ਦੀ ਇੱਕ ਹਾਈਕੋਰਟ ਨੇ ਮਾਲਿਆ ਦੀ ਭਾਰਤ ਹਵਾਲਗੀ ਵਿਰੁੱਧ ਕੀਤੀ ਗਈ ਅਪੀਲ ਨੂੰ ਖਾਰਜ ਕਰ ਦਿੱਤਾ। ਕਿੰਗਫਿਸ਼ਰ ਏਅਰਲਾਇੰਸ ਦੇ ਸਾਬਕਾ ਮਾਲਕ ਵਿਜੈ ਮਾਲਿਆ (64) ਨੇ ਇਸ ਸਾਲ ਫਰਵਰੀ ਵਿੱਚ ਲੰਡਨ ਹਾਈ ਕੋਰਟ ਵਿੱਚ ਉਸ ਦੀ ਭਾਰਤ ਹਵਾਲਗੀ ਵਿਰੁੱਧ ਅਪੀਲ ਕੀਤੀ ਸੀ।ਜਿਸ ਨੂੰ ਅਦਾਲਤ ਵੱਲੋਂ ਸੋਮਵਾਰ ਸਵੇਰੇ ਖਾਰਜ ਕਰ ਦਿੱਤਾ ਗਿਆ। ਦੱਸ ਦਈਏ ਕਿ  ਵਿਜੈ ਮਾਲਿਆ ਭਾਰਤ ਵਿਚ 9,000 ਕਰੋੜ ਰੁਪਏ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ‘ਚ ਦੋਸ਼ੀ ਹੈ।

ਕੋਰੋਨਾ ਮਹਾਮਾਰੀ ਕਾਰਨ ਮਾਮਲੇ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ। ਜਿਸ ਦੌਰਾਨ ਲੰਦਨ ਦੀ ਰਾਇਲ ਕੋਰਟ ਆਫ਼ ਜਸਟਿਸ ‘ਚ ਲਾਰਡ ਜਸਟਿਸ ਸਟੀਫਨ ਇਰਵਿਨ ਅਤੇ ਜਸਟਿਸ ਐਲਿਜ਼ਾਬੈਥ ਲਿੰਗ ਦੇ ਦੋ ਮੈਂਬਰੀ ਬੈਂਚ ਨੇ ਮਾਲਿਆ ਦੀ ਅਪੀਲ ਖਾਰਜ ਕਰ ਦਿੱਤੀ। ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਮਾਲਿਆ ਦੀ ਹਵਾਲਗੀ ਬਾਰੇ ਅੰਤਮ ਫੈਸਲੇ ਦਾ ਮਾਮਲਾ ਹੁਣ ਬ੍ਰਿਟੇਨ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਕੋਲ ਭੇਜਿਆ ਜਾਵੇਗਾ।

ਵਿਜੈ ਮਾਲਿਆ ਭਾਰਤ ਦੀਆਂ ਕਈ ਬੈਂਕਾਂ ਤੋਂ ਵਿਆਜ ‘ਤੇ ਲਏ 9000 ਕਰੋੜ ਰੁਪਏ ਦੇ ਵਿੱਤੀ ਅਪਰਾਧ ਲਈ ਭਾਰਤ ਵਿੱਚ ਲੋੜੀਂਦਾ ਹੈ। ਮਾਲਿਆ ਨੇ ਸਰਕਾਰੀ ਮਦਦ ਦੀ ਮੰਗ ਕਰਦਿਆਂ ਕਿਹਾ ਕਿ ਉਸ ਵੱਲੋਂ ਆਪਣੇ ਕਰਮਚਾਰੀਆਂ ਨੂੰ ਘਰ ਨਹੀਂ ਭੇਜਿਆ ਗਿਆ ਹੈ। ਵਿਜੈ ਮਾਲਿਆ ਨੇ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਘਰਾਂ ਅੰਦਰ ਰਹਿਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਖੁਦ ਵੀ ਇਸ ਦੀ ਪਾਲਣਾ ਕਰ ਰਿਹਾ ਹੈ।

ਗੌਰਤਲਬ ਹੈ ਕਿ ਮਾਲਿਆ ਨੇ 31 ਮਾਰਚ ਨੂੰ ਆਪਣੇ ਟਵੀਟ ਵਿੱਚ ਕਿਹਾ ਸੀ, ‘ਮੈਂ ਕੇਐਫਏ ਦੁਆਰਾ ਬੈਂਕਾਂ ਤੋਂ ਉਧਾਰ ਲਈ ਗਈ ਰਕਮ ਦਾ 100 ਪ੍ਰਤੀਸ਼ਤ ਭੁਗਤਾਨ ਕਰਨ ਦਾ ਵਾਰ ਵਾਰ ਪ੍ਰਸਤਾਵ ਦਿੱਤਾ ਹੈ। ਨਾ ਤਾਂ ਬੈਂਕ ਫੰਡ ਲੈਣ ਲਈ ਤਿਆਰ ਹਨ ਅਤੇ ਨਾ ਹੀ ਈ.ਡੀ. ਉਨ੍ਹਾਂ ਦੇ ਅਟੈਚਮੈਂਟ ਜਾਰੀ ਕਰਨ ਲਈ ਤਿਆਰ ਹੈ, ਜੋ ਉਨ੍ਹਾਂ ਨੇ ਬੈਂਕਾਂ ਦੀ ਤਰਫੋਂ ਦਾਇਰ ਕੀਤੀ ਹੈ।’


Share This Article
Leave a Comment