16 ਦਿਨਾਂ ਬਾਅਦ ਵਿਧਾਇਕ ਰੋਜ਼ੀ ਬਰਕੰਦੀ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

TeamGlobalPunjab
1 Min Read

ਸ੍ਰੀ ਮੁਕਤਸਰ ਸਾਹਿਬ: ਕੋਰੋਨਾ ਵਾਇਰਸ ਨਾਲ ਪੀੜਤ ਸ੍ਰੀ ਮੁਕਤਸਰ ਸਾਹਿਬ ਤੋਂ ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਕੋਰੋਨਾ ਰਿਪੋਰਟ ਅੱਜ ਨੈਗੇਟਿਵ ਹੈ। 18 ਅਗਸਤ ਨੂੰ ਰੋਜ਼ੀ ਬਰਕੰਦੀ ਦੀ ਕਰੋਨਾ ਰਿਪੋਰਟ ਪਾਜ਼ਿਟਿਵ ਆਈ ਸੀ। ਉਦੋਂ ਤੋਂ ਹੀ ਰੋਜ਼ੀ ਬਰਕੰਦੀ ਆਪਣੇ ਘਰ ਵਿੱਚ ਇਕਾਂਤਵਾਸ ਸਨ। ਅੱਜ ਰਿਪੋਰਟ ਨੈਗਟਿਵ ਆਉਣ ਤੇ ਉਨ੍ਹਾਂ ਨੇ ਕਿਹਾ ਕਿ-

“ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਵਾਹਿਗੁਰੂ ਜੀ ਦੀ ਕਿਰਪਾ ਅਤੇ ਤੁਹਾਡੀਆਂ ਦੁਆਵਾਂ ਸਦਕਾ ਕਰੋਨਾ ਟੈਸਟ ਨੈਗੇਟਿਵ (negative) ਆਇਆ ਹੈ। ਉਹਨਾਂ ਸਾਰਿਆਂ ਮਾਂਵਾਂ,ਭੈਣਾਂ,ਬਜ਼ੁਰਗਾਂ,ਨੌਜਵਾਨਾਂ ਅਤੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਹਨਾਂ ਨੇ ਪ੍ਰਮਾਤਮਾ ਅੱਗੇ ਮੇਰੇ ਲਈ ਅਰਦਾਸਾਂ ਕੀਤੀਆਂ। ਮੈਂ ਜਲਦੀ ਹੀ ਤੁਹਾਡੇ ਸਾਰਿਆਂ ਵਿੱਚ ਹਾਜ਼ਰ ਹੋਵਾਂਗਾ। ਤੁਹਾਡੀ ਸਭ ਦੀ ਤੰਦਰੁਸਤੀ ਦੀ ਕਾਮਨਾ ਕਰਦਾ ਹਾਂ।”

https://www.facebook.com/RozyBarkandimuktsar/posts/2730323053923697

Share this Article
Leave a comment