ਚੀਨ ਦੇ ਸਿਚੁਆਨ ’ਚ 13 ਸਾਲ ਬਾਅਦ ਭੂਚਾਲ ਦੇ ਤੇਜ਼ ਝਟਕੇ, 3 ਲੋਕਾਂ ਦੀ ਮੌਤ, ਕਈ ਜ਼ਖ਼ਮੀ

TeamGlobalPunjab
1 Min Read

ਬੀਜਿੰਗ: ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਵਿਚ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 60 ਹੋਰ ਜ਼ਖ਼ਮੀ ਹੋ ਗਏ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 6.0 ਮਾਪੀ ਗਈ।

ਜਾਣਕਾਰੀ ਅਨੁਸਾਰ ਭੂਚਾਲ ਸਥਾਨਕ ਸਮੇਂ ਮੁਤਾਬਕ ਸਵੇਰੇ 4 :33 ਵਜੇ ਲਕਸਿਅਨ ਕਾਊਂਟੀ ‘ਚ ਆਇਆ ਅਤੇ ਉਸ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ।

ਚੀਨ ਭੂਚਾਲ ਨੈੱਟਵਰਕ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ 29.2 ਡਿਗਰੀ ਉੱਤਰ ਵਿਚ ਅਤੇ 105.34 ਡਿਗਰੀ ਪੂਰਬ ‘ਚ ਰਿਹਾ। ਭੂਚਾਲ ਦੇ ਬਾਅਦ ਲੁਝੋਊ ਸ਼ਹਿਰ ਵਿਚ ਕਰੀਬ 3000 ਲੋਕਾਂ ਨੂੰ ਬਚਾਅ ਕੋਸ਼ਿਸ਼ਾਂ ਵਿਚ ਲਗਾਇਆ ਗਿਆ। ਕਾਊਂਟੀ ਦੇ ਫੁਜੀ ਸ਼ਹਿਰ ਦੇ ਇਕ ਪਿੰਡ ਵਿਚ ਨਿਵਾਸੀਆਂ ਲਈ ਅਸਥਾਈ ਕੈਂਪ ਬਣਾਏ ਗਏ ਹਨ।

ਸਿਚੁਆਨ ਭੂਚਾਲ ਪ੍ਰਸ਼ਾਸਨ ਦੇ ਉਪ ਮੁਖੀ ਡੂ ਬਿਨ ਨੇ ਕਿਹਾ ਕਿ ਭਵਿੱਖ ਵਿੱਚ ਖੇਤਰ ‘ਚ ਬਹੁਤ ਭੂਚਾਲ ਆਉਣ ਦੀ ਸੰਭਾਵਨਾ ਨਹੀਂ ਹੈ, ਪਰ ਕੁੱਝ ਸਮੇਂ ਲਈ ਝਟਕੇ ਜਾਰੀ ਰਹਿਣਗੇ। ਸਿਚੁਆਨ ਸੂਬੇ ਵਿਚ 2008 ਵਿਚ 8 ਤੀਬਰਤਾ ਦੇ ਭੂਚਾਲ ਵਿਚ ਹਜ਼ਾਰਾਂ ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ।

- Advertisement -

Share this Article
Leave a comment