Ind vs HK T20: ਹਾਂਗਕਾਂਗ ਨੇ ਜਿੱਤਿਆ ਟਾਸ, ਟੀਮ ਇੰਡੀਆ ਪਹਿਲਾਂ ਕਰੇਗੀ ਬੱਲੇਬਾਜ਼ੀ

Rajneet Kaur
2 Min Read

ਨਿਊਜ਼ ਡੈਸਕ: ਏਸ਼ੀਆ ਕੱਪ 2022 ਦਾ ਚੌਥਾ ਮੈਚ ਭਾਰਤ ਅਤੇ ਹਾਂਗਕਾਂਗ ਵਿਚਾਲੇ ਖੇਡਿਆ ਜਾ ਰਿਹਾ ਹੈ। ਏਸ਼ੀਆ ਕੱਪ 2022 ‘ਚ ਹਾਂਗਕਾਂਗ ਦਾ ਇਹ ਪਹਿਲਾ ਮੈਚ ਹੈ, ਜਦਕਿ ਟੀਮ ਇੰਡੀਆ ਨੇ ਆਪਣੇ ਪਹਿਲੇ ਮੈਚ ‘ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਹਾਂਗਕਾਂਗ ਦੇ ਕਪਤਾਨ ਨਿਜ਼ਾਕਤ ਖਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। 

ਇਹ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਵੀ ਉੱਥੇ ਹੀ ਹੋਇਆ ਸੀ। ਪਿੱਚ ਤੇਜ਼ ਗੇਂਦਬਾਜ਼ਾਂ ਦੇ ਨਾਲ-ਨਾਲ ਸਪਿਨਰਾਂ ਲਈ ਵੀ ਮਦਦਗਾਰ ਹੈ। ਡਬਲ ਬਾਊਂਸ ਨਾਲ ਸਪਿਨ ਗੇਂਦਬਾਜ਼ਾਂ ਨੂੰ ਸਪਿਨ ਮਿਲ ਸਕਦਾ ਹੈ। ਬੱਲੇਬਾਜ਼ਾਂ ਲਈ ਇੱਕ ਵਾਰ ਫਿਰ ਦੌੜਾਂ ਬਣਾਉਣੀਆਂ ਮੁਸ਼ਕਲ ਹੋ ਸਕਦੀਆਂ ਹਨ।

ਭਾਰਤੀ ਟੀਮ ‘ਚ ਇਕ ਬਦਲਾਅ

ਭਾਰਤੀ ਪਲੇਇੰਗ ਇਲੈਵਨ ‘ਚ ਹਾਰਦਿਕ ਪੰਡਯਾ ਦੀ ਜਗ੍ਹਾ ਰਿਸ਼ਭ ਪੰਤ ਨੂੰ ਮੌਕਾ ਮਿਲਿਆ ਹੈ। ਪਲੇਇੰਗ ਇਲੈਵਨ: ਰੋਹਿਤ ਸ਼ਰਮਾ (ਸੀ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਡਬਲਯੂ), ਰਵਿੰਦਰ ਜਡੇਜਾ, ਦਿਨੇਸ਼ ਕਾਰਤਿਕ, ਭੁਵਨੇਸ਼ਵਰ ਕੁਮਾਰ, ਅਵੇਸ਼ ਖਾਨ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ।

- Advertisement -

ਹਾਂਗਕਾਂਗ ਪਲੇਇੰਗ ਇਲੈਵਨ

ਨਿਜ਼ਾਕਤ ਖਾਨ (ਕਪਤਾਨ), ਯਾਸਿਮ ਮੁਰਤਜ਼ਾ, ਬਾਬਰ ਹਯਾਤ, ਕਿੰਚਿਤ ਸ਼ਾਹ, ਏਜਾਜ਼ ਖਾਨ, ਸਕਾਟ ਮੈਕਕੇਨੀ (ਡਬਲਯੂ.ਕੇ.), ਜ਼ੀਸ਼ਾਨ ਅਲੀ, ਹਾਰੂਨ ਅਰਸ਼ਦ, ਅਹਿਸਾਨ ਖਾਨ, ਆਯੂਸ਼ ਸ਼ੁਕਲਾ, ਮੁਹੰਮਦ ਗਜ਼ਨਫਰ।

ਦਸ ਦਈਏ ਕਿ ਜੇਕਰ ਟੀਮ ਇੰਡੀਆ ਇਹ ਮੈਚ ਵੀ ਜਿੱਤਣ ‘ਚ ਸਫਲ ਰਹਿੰਦੀ ਹੈ ਤਾਂ ਸੁਪਰ 4 ‘ਚ ਆਪਣੀ ਜਗ੍ਹਾ ਪੱਕੀ ਕਰ ਲਵੇਗੀ। ਹੁਣ ਤੱਕ ਸਿਰਫ ਅਫਗਾਨਿਸਤਾਨ ਦੀ ਟੀਮ ਹੀ ਸੁਪਰ 4 ‘ਚ ਪਹੁੰਚ  ਸਕੀ ਹੈ। ਅਫਗਾਨਿਸਤਾਨ ਨੇ ਗਰੁੱਪ ਗੇੜ ਦੇ ਆਪਣੇ ਦੋਵੇਂ ਮੈਚ ਜਿੱਤੇ ਹਨ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment