ਨਵੀਂ ਦਿੱਲੀ : ਦਿੱਲੀ MCD ਚੋਣ ਰੁਝਾਨਾਂ ‘ਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ ਹੈ। ਸਾਰੀਆਂ 250 ਸੀਟਾਂ ਦੇ ਰੁਝਾਨ ਅਤੇ ਨਤੀਜੇ ਆ ਚੁੱਕੇ ਹਨ। ‘ਆਪ’ 131 ਸੀਟਾਂ ‘ਤੇ ਅੱਗੇ ਹੈ ਜਦਕਿ ਭਾਜਪਾ 108 ਸੀਟਾਂ ‘ਤੇ ਅੱਗੇ ਹੈ। ਕਾਂਗਰਸ 8 ਅਤੇ ਹੋਰ 5 ਸੀਟਾਂ ‘ਤੇ ਅੱਗੇ ਹੈ।
ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ । ਦਿੱਲੀ ਨਗਰ ਨਿਗਮ ਦੀਆਂ 4 ਦਸੰਬਰ ਨੂੰ ਹੋਈਆਂ ਚੋਣਾਂ ਦੇ ਅੱਜ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਦਿੱਲੀ ਨਿਗਮ ਚੋਣਾਂ ਵਿੱਚ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਟੱਕਰ ਵਿਖਾਈ ਦੇ ਰਹੀ ਹੈ, ਭਾਜਪਾ 123 ਵਾਰਡਾਂ ਵਿੱਚ ਅੱਗੇ ਚੱਲ ਰਹੀ ਹੈ, ਜਦਕਿ ਆਮ ਆਦਮੀ ਪਾਰਟੀ 121 ਵਾਰਡਾਂ ਵਿੱਚ ਦੂਜੇ ਸਥਾਨ ਉਪਰ ਅਤੇ ਕਾਂਗਰਸ ਤੀਜੇ ਸਥਾਨ ‘ਤੇ ਹੈ। ਵੋਟਾਂ ਦੀ ਗਿਣਤੀ ਲਈ 42 ਕੇਂਦਰ ਬਣਾਏ ਗਏ ਹਨ।
ਹੁਣ ਤੱਕ ਦਿੱਲੀ ਨਗਰ ਨਿਗਮ ਚੋਣਾਂ ਦੇ 3 ਵਾਰਡਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਭਾਜਪਾ ਨੇ 2 ‘ਤੇ ਜਿੱਤ ਹਾਸਲ ਕੀਤੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਇੱਕ ਸੀਟ ਜਿੱਤੀ ਹੈ।ਗਿਣਤੀ ਕੇਂਦਰਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਦਿੱਲੀ ਨਗਰ ਨਿਗਮ ਦੇ ਏਕੀਕਰਣ ਤੋਂ ਬਾਅਦ ਇਹ ਪਹਿਲੀ ਚੋਣ ਹੈ, ਜਿਸ ਨੂੰ ਪਹਿਲਾਂ 3 ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਜਿਸ ਵਿੱਚ ਉੱਤਰੀ ਐਮਸੀਡੀ ਅਤੇ ਦੱਖਣੀ ਐਮਸੀਡੀ ਵਿੱਚ 104-104 ਵਾਰਡ ਸਨ, ਜਦੋਂ ਕਿ ਪੂਰਬੀ ਐਮਸੀਡੀ ਵਿੱਚ ਕੁੱਲ 64 ਵਾਰਡ ਸਨ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਨਗਰ ਨਿਗਮਾਂ ਵਿੱਚ ਕੁੱਲ 272 ਸੀਟਾਂ ਸਨ। ਹੱਦਬੰਦੀ ਤੋਂ ਬਾਅਦ, ਤਿੰਨੋਂ ਨਗਰ ਨਿਗਮਾਂ ਨੂੰ ਮਿਲਾ ਕੇ MCD ਦਾ ਗਠਨ ਕੀਤਾ ਗਿਆ ਸੀ ਅਤੇ ਵਾਰਡਾਂ ਦੀ ਕੁੱਲ ਗਿਣਤੀ 272 ਤੋਂ ਘਟ ਕੇ 250 ਰਹਿ ਗਈ ਸੀ।