ਲੌਕਡਾਊਨ : ਸ਼ਰਾਬ ਦੇ ਠੇਕੇ ਖੁਲ੍ਹਣ ਤੋਂ ਬਾਅਦ ਕਾਮੇਡੀਅਨ ਸੁਨੀਲ ਗਰੋਵਰ ਨੇ ਮਜ਼ੇਦਾਰ ਵੀਡੀਓ ਕੀਤੀ ਸ਼ੇਅਰ

TeamGlobalPunjab
2 Min Read

ਨਿਊਜ਼ ਡੈਸਕ : ਕੋਰੋਨਾ ਮਹਾਮਾਰੀ ਕਾਰਨ ਲੌਕਡਾਊਨ ਦੌਰਾਨ ਪੂਰੇ ਦੇਸ਼ ‘ਚ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਸੀ। ਜਿਸ ਕਾਰਨ ਦੇਸ਼ ਦੀ ਜ਼ਿਆਦਾਤਰ ਜਨਤਾ ਸਰਕਾਰ ਦੇ ਇਸ ਫੈਸਲੇ ਤੋਂ ਨਾਰਾਜ਼ ਸੀ। ਅੱਜ ਤੋਂ ਦੇਸ਼ ਦੇ ਗ੍ਰੀਨ ਜ਼ੋਨ ਵਾਲੇ ਰਾਜਾਂ ‘ਚ ਸ਼ਰਾਬ ਦੀ ਵਿਕਰੀ ਸ਼ੁਰੂ ਹੋ ਗਈ ਹੈ। ਸ਼ਰਾਬ ਦੇ ਠੇਕੇ ਖੁਲ੍ਹਣ ਤੋਂ ਬਾਅਦ ਦੁਕਾਨਾਂ ‘ਤੇ ਲੋਕਾਂ ਦੀ ਭੀੜ ਉਮੜ ਪਈ ਹੈ।

 ਦੱਸ ਦਈਏ ਕਿ ਸ਼ਰਾਬ ਦੇ ਮਾਮਲੇ ਵਿਚ ਲੋਕਾਂ ਦਾ ਬੁਰਾ ਹਾਲ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਵਿਦੇਸ਼ ਵਿਚ ਵੀ ਲੋਕਾਂ ਦੀ ਹਾਲਤ ਬਹੁਤ ਮਾੜੀ ਹੈ। ਥਾਈਲੈਂਡ ਵਿਚ ਵੀ ਸ਼ਰਾਬ ‘ਤੇ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਭਾਰਤ ਦੇ ਮਸ਼ਹੂਰ ਕਾਮੇਡੀਅਨ ਸਟਾਰ ਸੁਨੀਲ ਗਰੋਵਰ ਨੇ ਆਪਣੇ ਸੋਸ਼ਲ ਅਕਾਊਂਟ ਤੋਂ ਥਾਈਲੈਂਡ ਦੀ ਇੱਕ ਸ਼ਰਾਬ ਦੀ ਦੁਕਾਨ ਦੀ ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਚ ਸ਼ਰਾਬ ਨੂੰ ਲੈ ਕੇ ਲੋਕਾਂ ਦਾ ਹਾਲ ਦਿਖਾਇਆ ਗਿਆ ਹੈ।

ਇਸ ਵੀਡੀਓ ‘ਚ ਤੁਸੀਂ ਇਕ ਸ਼ਰਾਬ ਦੀ ਦੁਕਾਨ ਦੇਖ ਸਕਦੇ ਹੋ। ਇਸ ਦੁਕਾਨ ਦਾ ਇੱਕ ਕਰਮਚਾਰੀ ਬਹੁਤ ਸਾਰੀਆਂ ਸ਼ਰਾਬ ਦੀਆਂ ਕਈ ਪੇਟੀਆਂ ਲਿਆਉਂਦਾ ਹੈ ਅਤੇ ਉਨ੍ਹਾਂ ਨੂੰ ਲੋਕਾਂ ਵਿਚਕਾਰ ਰੱਖ ਦਿੰਦਾ ਹੈ। ਜਿਸ ਤੋਂ ਬਾਅਦ ਲੋਕ ਉਸ ਸ਼ਰਾਬ ਦੀਆਂ ਪੇਟੀਆਂ ‘ਤੇ ਟੁੱਟ ਪੈਂਦੇ ਹਨ। ਵੀਡੀਓ ‘ਚ ਦਿਖਾਈ ਦੇ ਰਿਹਾ ਹੈ ਕਿ ਹਰ ਵਿਅਕਤੀ ਵੱਧ ਤੋਂ ਵੱਧ ਪੇਟੀਆਂ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਿਸੇ ਨੂੰ ਵੀ ਸਮਾਜਿਕ ਦੂਰੀਆਂ ਦੇ ਨਿਯਮ ਦਾ ਧਿਆਨ ਨਹੀਂ। ਸਭ ਦਾ ਧਿਆਨ ਸਿਰਫ ਸ਼ਰਾਬ ਦੀਆਂ ਪੇਟੀਆਂ ਵੱਲ ਹੈ। ਇਸ ਵੀਡੀਓ ਦੇ ਕੈਪਸ਼ਨ ਵਿਚ ਸੁਨੀਲ ਨੇ ਲਿਖਿਆ, ‘ਥਾਈਲੈਂਡ ਵਿਚ ਸ਼ਰਾਬ ਦੀ ‘ਤੇ ਪਾਬੰਦੀ ਹਟਣ ਤੋਂ ਬਾਅਦ ਦਾ ਹਾਲ।’

https://www.instagram.com/p/B_ug9SrnDpd/?utm_source=ig_web_copy_link

- Advertisement -

ਸ਼ਰਾਬ ਦੀ ਵਿਕਰੀ ਨੂੰ ਲੈ ਕੇ ਜਨਤਾ ਨੇ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। ਕਈ ਬਾਲੀਵੁੱਡ ਅਦਾਕਾਰਾਂ ਤੇ ਕਲਾਕਾਰਾਂ ਨੇ ਵੀ ਸ਼ਰਾਬ ਦੀ ਵਿਕਰੀ ‘ਤੇ ਲੱਗੀ ਰੋਕ ਨੂੰ ਹਟਾਉਣ ਦਾ ਵਿਰੋਧ ਕੀਤਾ ਸੀ। ਦੱਸ ਦਈਏ ਕਿ ਦੇਸ਼ ‘ਚ ਕੋਰੋਨਾ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਹੁਣ ਤੱਕ ਦੇਸ਼ ‘ਚ ਕੋਰੋਨਾ ਦੇ 42 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕ ਹਨ।

Share this Article
Leave a comment