ਖ਼ਤਰਾ ਟਲਿਆ : ਹਿੰਦ ਮਹਾਂਸਾਗਰ ਵਿੱਚ ਡਿੱਗਾ ਚੀਨ ਦੇ ਬੇਕਾਬੂ ਹੋਏ ਰਾਕੇਟ ਦਾ ਮਲਬਾ

TeamGlobalPunjab
2 Min Read

ਨਿਊਜ਼ ਡੈੈੈੈਸਕ : ਆਖ਼ਰਕਾਰ ਚੀਨ ਦੇ ਬੇਕਾਬੂ ਹੋਏ ਰਾਕੇਟ ਦਾ ਮਲਬਾ ਐਤਵਾਰ ਨੂੰ ਹਿੰਦ ਮਹਾਂਸਾਗਰ ਵਿੱਚ ਜਾ ਡਿੱਗਿਆ, ਜਿਸ ਤੋਂ ਬਾਅਦ ਦੁਨੀਆ ਦੇ ਅਨੇਕਾਂ ਦੇਸ਼ਾਂ ਨੇ ਸੁੱਖ ਦਾ ਸਾਹ ਲਿਆ ਹੈ।

ਚੀਨ ਦੇ ਸਰਕਾਰੀ ਮੀਡੀਆ ਦੇ ਅਨੁਸਾਰ, ਚੀਨ ਦੇ ਸਭ ਤੋਂ ਵੱਡੇ ਰਾਕੇਟ ਦੇ ਬਚੇ ਹਿੱਸਿਆਂ ਨੂੰ ਐਤਵਾਰ ਨੂੰ ਹਿੰਦ ਮਹਾਂਸਾਗਰ ਵਿੱਚ ਉਤਾਰਿਆ ਗਿਆ, ਚੀਨੀ ਰਾਜ ਮੀਡੀਆ ਦੇ ਅਨੁਸਾਰ, ਮਲਬੇ ਕਿੱਥੇ ਮਾਰ ਕਰੇਗਾ ਇਸ ਬਾਰੇ ਅਟਕਲਾਂ ਦੇ ਦਿਨ ਹੁਣ ਖ਼ਤਮ ਹੋਏ।

ਚੀਨ ਦੇ ‘ਮੈਨਡ ਸਪੇਸ ਇੰਜੀਨੀਅਰਿੰਗ’ ਦਫ਼ਤਰ ਨੇ ਕਿਹਾ ਕਿ ਚੀਨ ਦੇ ਲੌਂਗ ਮਾਰਚ 5-ਬੀ ਰਾਕੇਟ ਦਾ ਮਲਬਾ ਬੀਜਿੰਗ ਸਮੇਂ ਅਨੁਸਾਰ ਸਵੇਰੇ 10:24 (ਭਾਰਤੀ ਸਮੇਂ ਅਨੁਸਾਰ ਸਵੇਰੇ 7:54 ਵਜੇ) ‘ਤੇ ਧਰਤੀ ਦੇ ਵਾਯੂਮੰਡਲ ਵਿੱਚ ਮੁੜ ਦਾਖਲ ਹੋਇਆ ਸੀ। ਫਿਰ ਉਹ 72.47 ਡਿਗਰੀ ਪੂਰਬ ਲੰਬਾਈ ਅਤੇ 2.65 ਡਿਗਰੀ ਉੱਤਰੀ ਪਾਸੇ ਖੁੱਲੇ ਸਮੁੰਦਰੀ ਖੇਤਰ ਵਿਚ ਡੁੱਬ ਗਿਆ । ਦੱਸਿਆ ਜਾ ਰਿਹਾ ਹੈ ਕਿ ਇਹ ਮਲਬਾ ਮਾਲਦੀਵ ਦੇ ਨਜ਼ਦੀਕ ਹਿੰਦ ਮਹਾਂਸਾਗਰ ਵਿੱਚ ਡਿੱਗਾ ਹੈ ।

 

- Advertisement -

 

ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਕੁਝ ਦਿਨ ਪਹਿਲਾਂ ਚਿਤਾਵਨੀ ਦਿੱਤੀ ਸੀ ਕਿ ਚੀਨ ਦੇ ਇਸ ਲੌਂਗ ਮਾਰਚ 5 ਬੀ ਰਾਕੇਟ ਦੇ ਧਰਤੀ ਉੱਤੇ ਡਿੱਗਣ ਦਾ ਖਦਸ਼ਾ ਹੈ। ਯੂ.ਐਸ. ਪੁਲਾੜ ਫੋਰਸ ਦੇ ਅੰਕੜਿਆਂ ਅਨੁਸਾਰ ਇਹ ਰਾਕੇਟ 18 ਹਜ਼ਾਰ ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਧਰਤੀ ਵੱਲ ਵੱਧ ਰਿਹਾ ਸੀ ।

- Advertisement -

ਮਿਲ ਰਹੀ ਜਾਣਕਾਰੀ ਮੁਤਾਬਕ ਬੇਕਾਬੂ ਰਾਕੇਟ ਦੇ ਮਲਬੇ ਦੇ ਡਿੱਗਣ ਕਾਰਨ ਕਿਸੇ ਨੁਕਸਾਨ ਦੇ ਬਾਰੇ ਕੋਈ ਖ਼ਬਰ ਨਹੀਂ ਹੈ। 2021-035 ਬੀ ਨਾਮ ਦਾ ਇਹ ਰਾਕੇਟ 100 ਫੁੱਟ ਲੰਬਾ ਅਤੇ 16 ਫੁੱਟ ਚੌੜਾ ਸੀ। ਵਾਤਾਵਰਨ ਵਿਚ ਦਾਖਲ ਹੋਣ ਤੋਂ ਬਾਅਦ ਇਸਦਾ ਇਕ ਵੱਡਾ ਹਿੱਸਾ ਸੜ ਗਿਆ ਅਤੇ ਬਾਕੀ ਪਾਣੀ ਵਿਚ ਡਿੱਗ ਗਿਆ ।

 

 

ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਇਹ ਦੱਖਣ ਪੂਰਬੀ ਅਮਰੀਕਾ, ਮੈਕਸੀਕੋ, ਮੱਧ ਅਮਰੀਕਾ, ਕੈਰੇਬੀਅਨ, ਪੇਰੂ, ਇਕੂਏਟਰ ਕੋਲੰਬੀਆ, ਵੈਨਜ਼ੂਏਲਾ, ਦੱਖਣੀ ਯੂਰਪ, ਉੱਤਰੀ ਜਾਂ ਮੱਧ ਅਫਰੀਕਾ, ਮੱਧ ਪੂਰਬ, ਦੱਖਣੀ ਭਾਰਤ ਜਾਂ ਆਸਟਰੇਲੀਆ ਵਿੱਚ ਪੈ ਸਕਦਾ ਹੈ। ਹਾਲਾਂਕਿ ਪਹਿਲਾਂ ਇਹ ਬੀਜਿੰਗ, ਮੈਡਰਿਡ ਜਾਂ ਨਿਉ ਯਾਰਕ ਵਿਚ ਡਿੱਗਣ ਦਾ ਡਰ ਸੀ, ਪਰ ਇਸ ਦੀ ਤੇਜ਼ ਰਫਤਾਰ ਕਾਰਨ, ਬਾਅਦ ਵਿਚ ਡਿੱਗਣ ਦੀ ਜਗ੍ਹਾ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੋ ਗਿਆ ਸੀ।

Share this Article
Leave a comment