ਜਾਣੋ ਕਿਉਂ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਜਿਗਰ ਨੂੰ ਰਖੀਏ ਸਿਹਤਮੰਦ

TeamGlobalPunjab
2 Min Read

ਨਿਊਜ਼ ਡੈਸਕ – ਜਿਗਰ ਸਰੀਰ ਦਾ ਮਹੱਤਵਪੂਰਨ ਅੰਗ ਹੈ। ਜੇਕਰ ਜਿਗਰ ਸਿਹਤਮੰਦ ਹੈ, ਤਾਂ ਤੁਸੀਂ ਪੇਟ ਦੀਆਂ ਕਈ ਸਮੱਸਿਆਵਾਂ ਤੋਂ ਬਚ ਸਕਦੇ ਹੋ। ਜਿਗਰ ਸਰੀਰ ਚੋਂ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਦਾ ਹੈ ਤੇ ਪਾਚਕ ਤੰਤਰ ਨੂੰ ਤੇਜ਼ ਕਰਨ ‘ਚ ਮਦਦ ਕਰਦਾ ਹੈ। ਤਲੇ ਤੇ ਭੁੰਨੇ ਹੋਏ ਖਾਣੇ, ਕਸਰਤ ਨਾ ਕਰਨਾ, ਬਹੁਤ ਜ਼ਿਆਦਾ ਤੰਬਾਕੂਨੋਸ਼ੀ ਵਰਗੇ ਨਸ਼ੇ ਦੀ ਵਰਤੋਂ ਕਰਨ ਨਾਲ ਜਿਗਰ ਸਹੀ ਤਰ੍ਹਾਂ ਕੰਮ ਨਹੀਂ ਕਰਦਾ,  ਜਿਸ ਕਰਕੇ ਸਰੀਰ ਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਸਿਹਤਮੰਦ ਰਹਿਣ ਲਈ ਜਿਗਰ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਆਓ ਕੁਝ ਅਜਿਹੇ ਖਾਣਿਆਂ ਵਾਰੇ ਗੱਲ ਕਰਦੇ ਹਾਂ ਜੋ ਜਿਗਰ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰ ਸਕਦੇ ਹਨ।

ਹਰੀ ਚਾਹ ਦੀ ਵਰਤੋਂ

ਗ੍ਰੀਨ ਟੀ ਜਿਗਰ ਲਈ ਬਹੁਤ ਚੰਗੀ ਮੰਨੀ ਜਾਂਦੀ ਹੈ। ਗ੍ਰੀਨ ਟੀ ‘ਚ ਐਂਟੀ ਆਕਸੀਡੈਂਟਸ ਕਾਫ਼ੀ ਮਾਤਰਾ ‘ਚ ਹੁੰਦੇ ਹਨ ਜੋ ਜਿਗਰ ਨੂੰ ਡੀਟੌਕਸ ਕਰਨ ‘ਚ ਮਦਦ ਕਰਦੇ ਹਨ। ਦਿਨ ‘ਚ 2-3 ਕੱਪ ਗ੍ਰੀਨ ਟੀ ਪੀਣਾ ਸਿਹਤ ਲਈ ਲਾਭਕਾਰੀ ਹੈ।

ਲਸਣ ਦੇ ਲਾਭ

- Advertisement -

ਲਸਣ ‘ਚ ਐਂਟੀਆਕਸੀਡੈਂਟ, ਐਂਟੀਮਾਈਕ੍ਰੋਬਾਇਲ ਦੇ ਨਾਲ ਨਾਲ ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਸਰੀਰ ਚੋਂ ਹਾਨੀਕਾਰਕ ਜ਼ਹਿਰਾਂ ਨੂੰ ਬਾਹਰ ਕੱਢਕੇ ਜਿਗਰ ਨੂੰ ਤੰਦਰੁਸਤ ਰੱਖਣ ‘ਚ ਸਹਾਇਤਾ ਕਰਦਾ ਹੈ।

ਨਿੰਬੂ

ਨਿੰਬੂ ‘ਚ ਵਿਟਾਮਿਨ ਸੀ ਦੇ ਨਾਲ ਕਾਫ਼ੀ ਕੁਦਰਤੀ ਐਂਟੀ ਆਕਸੀਡੈਂਟਸ ਹੁੰਦੇ ਹਨ, ਜੋ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ‘ਚ ਸਹਾਇਤਾ ਕਰਦੇ ਹਨ। ਨਿੰਬੂ ਜਿਗਰ ਨੂੰ ਤੰਦਰੁਸਤ ਤੇ ਮਜ਼ਬੂਤ ​​ਬਣਾਉਂਦਾ ਹੈ।

ਪਿਆਜ ਹੈ ਗੁਣਕਾਰੀ

ਪਿਆਜ਼ ਕਿਸੇ ਵੀ ਭੋਜਨ ਦੇ ਸਵਾਦ ਨੂੰ ਵਧਾਉਣ ਦਾ ਕੰਮ ਕਰਦਾ ਹੈ। ਪਿਆਜ਼ ਤੋਂ ਬਿਨਾਂ ਕੁਝ ਪਕਵਾਨ ਤਿਆਰ ਨਹੀਂ ਕੀਤੇ ਜਾ ਸਕਦੇ। ਪਿਆਜ਼ ‘ਚ ਗੰਧਕ, ਐਂਟੀਬੈਕਟੀਰੀਅਲ, ਐਂਟੀਵਾਇਰਲ, ਐਂਟੀਨਫਲੇਮੈਟਰੀ ਗੁਣ ਹੁੰਦੇ ਹਨ ਜੋ ਜਿਗਰ ਨੂੰ ਡੀਟੌਕਸ ਕਰਨ ‘ਚ ਸਹਾਇਤਾ ਕਰਦੇ ਹਨ।

- Advertisement -

ਗਾਜਰ

ਗਾਜਰ ਗਲੂਥੈਥੀਓਨ, ਬੀਟਾ ਕੈਰੋਟੀਨ, ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਡੀ, ਵਿਟਾਮਿਨ ਈ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਹ ਪੋਸ਼ਕ ਤੱਤ ਸਿਹਤ ਤੇ ਜਿਗਰ ਨੂੰ ਸਿਹਤਮੰਦ ਰੱਖਣ ‘ਚ ਸਹਾਇਤਾ ਕਰਦੇ ਹਨ

Share this Article
Leave a comment