ਵਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕੋਰੋਨਾ ਵਾਇਰਸ ਦਾ ਟੀਕਾ ਲਗਵਾ ਲਿਆ ਹੈ, ਜਿਸਦਾ ਲਾਈਵ ਪ੍ਰਸਾਰਰਣ ਕੀਤਾ ਗਿਆ। ਬਾਇਡਨ ਨੇ ਹਾਲੇ ਟੀਕੇ ਦੀ ਇੱਕ ਖੁਰਾਕ ਲਈ ਹੈ ਅਤੇ ਦੂਜੀ ਖੁਰਾਕ ਕੁਝ ਦਿਨਾਂ ਬਾਅਦ ਦਿੱਤੀ ਜਾਵੇਗੀ ਤਾਂ ਜੋ ਉਹ ਪੂਰੇ ਤਰੀਕੇ ਨਾਲ ਸੁਰੱਖਿਅਤ ਹੋ ਜਾਣ।
ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਇਸ ਸਬੰਧੀ ਗਰੁੱਪ ਬਣਾਏ ਗਏ ਹਨ ਕਿ ਪਹਿਲਾਂ ਦਵਾਈ ਕਿਸਨੂੰ ਦਿੱਤੀ ਜਾਵੇਗੀ। ਜੋਅ ਬਾਇਡਨ ਕੋਰੋਨਾ ਵਾਇਰਸ ਦੇ ਉੱਚ ਖ਼ਤਰੇ ਵਾਲੇ ਗਰੁੱਪ ਵਿੱਚ ਆਉਂਦੇ ਸਨ, ਜਿਸ ਕਰਕੇ ਉਹਨਾਂ ਨੂੰ ਪਹਿਲਾਂ ਕੋਰੋਨਾ ਟੀਕਾ ਦਿੱਤਾ ਗਿਆ।
ਦੱਸ ਦਈਏ ਜੋਅ ਬਾਇਡਨ ਵਲੋਂ ਲਗਵਾਏ ਗਏ ਟੀਕੇ ਦਾ ਲਾਈਵ ਪ੍ਰਸਾਰਰਣ ਕੀਤਾ ਗਿਆ, ਕਿਉਂਕਿ ਕੁਝ ਲੋਕ ਕੋਰੋਨਾ ਵਾਇਰਸ ਦੇ ਟੀਕੇ ਨੂੰ ਸੁਰੱਖਿਅਤ ਨਹੀਂ ਮੰਨਦੇ ਸਨ। ਉਹਨਾਂ ਦੇ ਵਹਿਮ ਨੂੰ ਦੂਰ ਕਰਨ ਲਈ ਇਸ ਟੀਕੇ ਦਾ ਲਾਈਵ ਪ੍ਰਸਾਰਣ ਕੀਤਾ ਗਿਆ। ਬਾਇਡਨ ਨੇ ਕਿਹਾ ਇਹ ਟੀਕਾ ਸੁਰੱਖਿਅਤ ਹੈ ਅਤੇ ਤੁਹਾਡੇ ਫਾਇਦੇ ਲਈ ਹੈ।
Today, I received the COVID-19 vaccine.
- Advertisement -
To the scientists and researchers who worked tirelessly to make this possible — thank you. We owe you an awful lot.
And to the American people — know there is nothing to worry about. When the vaccine is available, I urge you to take it. pic.twitter.com/QBtB620i2V
— Joe Biden (@JoeBiden) December 22, 2020
ਅਮਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ ਅਤੇ ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕੀ ਵਾਸੀਆਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਗਵਾਉਣ ਲਈ ਅਪੀਲ ਕੀਤੀ ਹੈ। ਇੱਕ ਜਾਣਕਾਰੀ ਅਨੁਸਾਰ ਜਨਵਰੀ ਤੱਕ ਅਮਰੀਕਾ ਦੀ ਆਮ ਜਨਤਾ ਦੇ ਵੀ ਟੀਕਾ ਲੱਗਣ ਦੀ ਸੰਭਾਵਨਾ ਹੈ।
- Advertisement -
ਇਸ ਤੋਂ ਇਲਾਵਾ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਹਨਾਂ ਦੀ ਪਤਨੀ ਨੇ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆ ਦਾ ਧੰਨਵਾਦ ਵੀ ਕੀਤਾ।