ਸਾਬਕਾ ਰਾਜਪਾਲ ਅਤੇ ਸਾਬਕਾ ਮੰਤਰੀਆਂ ਸਣੇ 25 ਲੋਕਾਂ ਨੂੰ 10 ਸਾਲ ਦੀ ਸਜ਼ਾ

Global Team
2 Min Read

ਨਿਊਜ਼ ਡੈਸਕ: ਪਾਕਿਸਤਾਨ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਜੇਲ੍ਹ ਵਿੱਚ ਬੰਦ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ 25 ਮੈਂਬਰਾਂ ਨੂੰ 9 ਮਈ 2023 ਨੂੰ ਹੋਏ ਦੰਗਿਆਂ ਨਾਲ ਜੁੜੇ ਦੋ ਮਾਮਲਿਆਂ ਵਿੱਚ 10-10 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ (ਏਟੀਸੀ) ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਉਪ ਪ੍ਰਧਾਨ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਦੋਵੇਂ ਮਾਮਲਿਆਂ ਵਿੱਚ ਬਰੀ ਕਰ ਦਿੱਤਾ ਹੈ।

ਇੱਕ ਅਧਿਕਾਰੀ ਨੇ ਦੱਸਿਆ ਕਿ ਏਟੀਸੀ ਲਾਹੌਰ ਦੇ ਜੱਜ ਮੰਜਰ ਅਲੀ ਗਿੱਲ ਨੇ ਪੰਜਾਬ ਦੇ ਸਾਬਕਾ ਮੰਤਰੀ ਯਾਸਮੀਨ ਰਾਸ਼ਿਦ ਅਤੇ ਮੀਆਂ ਮਹਿਮੂਦੁਰ ਰਾਸ਼ਿਦ, ਸੀਨੇਟਰ ਏਜਾਜ਼ ਚੌਧਰੀ, ਪੰਜਾਬ ਦੇ ਸਾਬਕਾ ਗਵਰਨਰ ਉਮਰ ਸਰਫਰਾਜ਼ ਚੀਮਾ ਅਤੇ 21 ਪੀਟੀਆਈ ਸਮਰਥਕਾਂ ਨੂੰ ਦੋ ਮਾਮਲਿਆਂ ਵਿੱਚ 10-10 ਸਾਲਾਂ ਦੀ ਸਜ਼ਾ ਸੁਣਾਈ ਹੈ। ਇਹ ਮਾਮਲੇ ਲਾਹੌਰ ਵਿੱਚ ਇੱਕ ਪੁਲਿਸ ਥਾਣੇ ’ਤੇ ਹਮਲੇ ਅਤੇ ਪੁਲਿਸ ਵਾਹਨਾਂ ਨੂੰ ਅੱਗ ਲਾਉਣ ਨਾਲ ਜੁੜੇ ਹਨ।

ਪਾਕਿਸਤਾਨੀ ਫੌਜੀ ਅਦਾਰਿਆਂ ਅਤੇ ਸਰਕਾਰੀ ਇਮਾਰਤਾਂ ਵਿੱਚ ਭੰਨ ਤੋੜ

ਉਨ੍ਹਾਂ ਨੇ ਦੱਸਿਆ ਕਿ ਜੱਜ ਨੇ ਲਾਹੌਰ ਦੀ ਅਦਾਲਤ ਲਖਪਤ  ਵਿੱਚ ਫੈਸਲਾ ਸੁਣਾਇਆ, ਜਿੱਥੇ ਸਾਰੇ ਮਾਮਲਿਆਂ ਦੀ ਕਾਰਵਾਈ ਹੋਈ ਸੀ। ਉਸ ਦਿਨ ਪੀਟੀਆਈ ਦੇ ਬਾਨੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਫੌਜੀ ਅਦਾਰਿਆਂ ਅਤੇ ਸਰਕਾਰੀ ਇਮਾਰਤਾਂ ਵਿੱਚ ਭੰਨ  ਤੋੜ ਕੀਤੀ ਗਈ ਸੀ।

ਦੰਗਿਆਂ ਤੋਂ ਬਾਅਦ ਪਾਰਟੀ ਦੇ ਉੱਚ ਨੇਤਾਵਾਂ ਸਮੇਤ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਮਰਾਨ ਖਾਨ ਅਗਸਤ 2023 ਤੋਂ ਕਈ ਮਾਮਲਿਆਂ ਵਿੱਚ ਜੇਲ੍ਹ ਵਿੱਚ ਹਨ। ਪਿਛਲੇ ਮਹੀਨੇ ਏਟੀਸੀ ਫੈਸਲਾਬਾਦ ਨੇ ਪੰਜਾਬ ਸੂਬੇ ਵਿੱਚ ਉਕਤ ਮਿਤੀ ਨੂੰ ਆਈਐਸਆਈ ਭਵਨ ਅਤੇ ਹੋਰ ਫੌਜੀ ਅਦਾਰਿਆਂ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਨੈਸ਼ਨਲ ਅਸੈਂਬਲੀ ਅਤੇ ਸੀਨੇਟ ਦੇ ਵਿਰੋਧੀ ਨੇਤਾਵਾਂ ਅਤੇ ਕਈ ਸੰਸਦ ਮੈਂਬਰਾਂ ਸਮੇਤ ਪੀਟੀਆਈ ਦੇ 166 ਮੈਂਬਰਾਂ ਨੂੰ 10-10 ਸਾਲਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਸੀ। ਪੀਟੀਆਈ ਨੇ ਲਾਹੌਰ ਹਾਈ ਕੋਰਟ ਵਿੱਚ ਇਸ ਫੈਸਲੇ ਨੂੰ ਚੁਣੌਤੀ ਦੇਣ ਦੀ ਗੱਲ ਕਹੀ ਹੈ।

Share This Article
Leave a Comment