ਦਿੱਲੀ ਦੇ ਹਸਪਤਾਲਾਂ ‘ਚ ਆਕਸੀਜਨ ਦੀ ਘਾਟ ਕਾਰਨ ਨਵੇਂ ਮਰੀਜ਼ਾਂ ਨੂੰ ਭਰਤੀ ਕਰਨ ਦੀ ਸਮੱਸਿਆ

TeamGlobalPunjab
2 Min Read

ਨਵੀਂ ਦਿੱਲੀ :- ਰਾਜਧਾਾਨੀ ਦਿੱਲੀ ‘ਚ ਆਕਸੀਜਨ ਦੇ ਸੰਕਟ ਦੇ ਵਿਚਾਲੇ ਬਹੁਤ ਸਾਰੇ ਹਸਪਤਾਲਾਂ ਨੇ ਕੋਰੋਨਾ ਦੇ ਨਵੇਂ ਮਰੀਜ਼ਾਂ ਨੂੰ ਭਰਤੀ ਕਰਨਾ ਬੰਦ ਕਰ  ਦਿੱਤਾ ਹੈ। ਹਸਪਤਾਲਾਂ ਦੇ ਇਸ ਫੈਸਲੇ ਨਾਲ ਮਰੀਜ਼ਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬੀਤੇ ਸ਼ਨੀਵਾਰ ਨੂੰ ਜੀਟੀਬੀ, ਬੱਤਰਾ, ਸਰੋਜ, ਜੈਪੁਰ ਗੋਲਡਨ, ਮੈਟਰੋ ਤੇ ਸਰ ਗੰਗਾਰਾਮ ਵਰਗੇ ਹਸਪਤਾਲਾਂ ਨੇ ਮਰੀਜ਼ਾਂ ਦੀ ਭਰਤੀ ਰੋਕ ਦਿੱਤੀ ਹੈ। ਬਹੁਤ ਸਾਰੇ ਛੋਟੇ ਨਰਸਿੰਗ ਹੋਮ ਵੀ ਨਵੇਂ ਮਰੀਜ਼ਾਂ ਦੀ ਭਰਤੀ ਨਹੀਂ ਕਰ ਰਹੇ ਤੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਘਰ ਜਾਣ ਦੀ ਅਪੀਲ ਵੀ ਕਰ ਰਹੇ ਹਨ।

ਜਾਣਕਾਰੀ ਦਿੰਦਿਆਂ ਪੈਂਟਮੇਡ ਹਸਪਤਾਲ ਦੇ ਮੈਨੇਜਰ ਦੀਪਮ ਸੇਠੀ ਨੇ ਦੇਰ ਰਾਤ ਕਿਹਾ ਕਿ ਅਸੀਂ ਰਿਫਿਲ ਕਰਵਾਉਣ ਲਈ 50 ਸਿਲੰਡਰ ਭੇਜੇ ਸਨ, ਪਰ ਅਜੇ ਤੱਕ ਇਕ ਵੀ ਨਹੀਂ ਮਿਲਿਆ। ਸਾਨੂੰ ਦੇਰ ਰਾਤ ਆਕਸੀਜਨ ਦੀ ਘਾਟ ਮਹਿਸੂਸ ਹੋਈ। ਘੱਟੋ ਘੱਟ 50 ਮਰੀਜ਼ ਆਕਸੀਜਨ ਸਹਾਇਤਾ ‘ਤੇ ਹਨ ਤੇ ਕੁਝ ਵੈਂਟੀਲੇਟਰਾਂ ‘ਤੇ ਵੀ ਹਨ।

ਦੱਸ ਦਈਏ ਏਮਜ਼ ਜੋ ਦਿੱਲੀ ਦਾ ਸਭ ਤੋਂ ਵੱਡਾ ਹਸਪਤਾਲ ਹੈ ਨੇ ਵੀ ਬੀਤੇ ਸ਼ਨੀਵਾਰ ਨੂੰ ਨਵੇਂ ਮਰੀਜ਼ਾਂ ਦਾ ਦਾਖਲਾ ਬੰਦ ਕਰ ਦਿੱਤਾ। ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਹਸਪਤਾਲ ਪ੍ਰਸ਼ਾਸਨ ਨੇ ਇਕ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਕਾਰਨ ਆਕਸੀਜਨ ਦਾ ਦਬਾਅ ਵਧਿਆ ਹੈ। ਆਕਸੀਜਨ ਪਾਈਪਾਂ ਤਬਦੀਲ ਕਰਨ ਲਈ ਨਵੇਂ ਮਰੀਜ਼ਾਂ ਦੀ ਭਰਤੀ ਸਿਰਫ ਇਕ ਘੰਟੇ ਲਈ ਰੋਕ ਦਿੱਤੀ ਗਈ ਸੀ।

- Advertisement -

ਇਸਤੋਂ ਇਲਾਵਾ ਦਿੱਲੀ ‘ਚ ਸਿਹਤ ਸੇਵਾਵਾਂ ਦੀ ਹਾਲਤ ਬਹੁਤ ਗੰਭੀਰ ਹੋ ਗਈ ਹੈ। ਸਰੋਜ ਸੁਪਰ ਸਪੈਸ਼ਲਿਟੀ ਹਸਪਤਾਲ ਨੇ ਨਵੇਂ ਮਰੀਜ਼ਾਂ ਦੀ ਭਰਤੀ ਰੋਕ ਦਿੱਤੀ ਹੈ। ਫੋਰਟਿਸ, ਗੰਗਾਰਾਮ ਤੇ ਬਤਰਾ ਹਸਪਤਾਲਾਂ ‘ਚ ਵੀ ਆਕਸੀਜਨ ਦੀ ਘਾਟ ਕਾਰਨ ਗੰਭੀਰ ਹਾਲਤਾਂ ਦਾ ਸਾਹਮਣਾ ਕਰਨ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਅਨੁਸਾਰ ਮੰਗ ਅਨੁਸਾਰ ਆਕਸੀਜਨ ਉਪਲਬਧ ਨਹੀਂ ਹੋ ਰਹੀ।

Share this Article
Leave a comment