ਵੈਨਕੂਵਰ: ਕੈਨੇਡਾ ਦੇ ਵੈਨਕੂਵਰ ਸ਼ਹਿਰ ‘ਚ ਸਥਿਤ ਕਾਮਾਗਾਟਾ ਮਾਰੂ ਕਾਂਡ ਦੀ ਯਾਦਗਾਰ ਨੂੰ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ। ਦੋ ਸਾਲ ਅੰਦਰ ਇਸ ਯਾਦਗਾਰ ‘ਤੇ ਇਹ ਤੀਜਾ ਹਮਲਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 5 ਅਕਤੂਬਰ ਨੂੰ ਇਸ ਯਾਦਗਾਰ ‘ਤੇ ਦੂਜੀ ਵਾਰ ਹਮਲਾ ਹੋਇਆ ਸੀ।
ਤਾਜ਼ਾ ਹਮਲੇ ਦੀ ਗੱਲ ਕੀਤੀ ਜਾਵੇ ਤਾਂ 2021 ਤੋਂ ਲੈ ਕੇ 2023 ਤੱਕ ਇਸ ਯਾਦਗਾਰ ‘ਤੇ ਇਹ ਤੀਜਾ ਹਮਲਾ ਹੈ। ਖਾਲਸਾ ਏਡ ਕੈਨੇਡਾ ਦੇ ਕੌਮੀ ਡਾਇਰੈਕਟਰ ਜਿੰਦੀ ਸਿੰਘ ਨੇ ਟਵੀਟ ਕਰਦਿਆਂ ਕਾਮਾਗਾਟਾ ਮਾਰੂ ਕਾਂਡ ਦੀ ਯਾਦਗਾਰ ‘ਤੇ ਤੀਜੀ ਵਾਰ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਇਸ ਘਟਨਾ ਦੀ ਜਾਣਕਾਰੀ ਲਿਖਤੀ ਤੌਰ ‘ਤੇ ਵੈਨਕੁਵਰ ਪੁਲਿਸ ਡਿਪਾਰਟਮੈਂਟ ਨੂੰ ਦੇ ਦਿੱਤੀ ਗਈ ਹੈ, ਜਿਸ ਵੱਲੋਂ ਜਾਂਚ ਦਾ ਭਰੋਸਾ ਦਿੱਤਾ ਗਿਆ ਹੈ। ਜਿੰਦੀ ਸਿੰਘ ਦੇ ਟਵੀਟ ਤੇ ਵੈਨਕੂਵਰ ਪੁਲਿਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਘਟਨਾ ਦੀ ਸਰਗਰਮੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
I’ve just been sent these images. The Komagata Maru Memorial has been defaced again and human excrement can be seen nearby too.
This is too much! @CityofVancouver @VancouverPD @PortVancouver #KomagataMaru pic.twitter.com/3FJwdI6Hy0
— Jindi Singh KA (@jindisinghka) January 29, 2023
ਇਸ ਇਤਿਹਾਸਕ ਯਾਦਗਦਾਰ ‘ਤੇ ਹਮਲੇ ਵਿਰੁੱਧ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਹੀ ਵੈਨਕੂਵਰ ‘ਚ ਐਂਟੀ ਹੇਟ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਹਰਿੰਦਰ ਮੱਲ੍ਹੀ ਦੀ ਅਗਵਾਈ ‘ਚ ਕੱਢੀ ਗਈ ਇਸ ਰੈਲੀ ਦੌਰਾਨ ਕਾਮਾਗਾਟਾ ਮਾਰੂ ਕਾਂਡ ਦੀ ਯਾਦਗਾਰ ‘ਤੇ 14 ਮਹੀਨੇ ‘ਚ ਦੂਜੀ ਵਾਰ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਸੀ।
ਵੈਸਟ ਕੋਸਟ ਕੋਲੀਸ਼ਨ ਅਗੇਂਸਟ ਰੇਸੀਜ਼ਮ ਵੱਲੋਂ ਕੱਢੀ ਗਈ ਇਸ ਐਂਟੀ ਹੋਣ ਰੈਲੀ ਦੀ ਅਗਵਾਈ ਹਰਿੰਦਰ ਮੱਲੀ ਨੇ ਕੀਤੀ ਸੀ। ਇਸ ਮੌਕੇ ਵੈਸਟ ਕੋਸਟ ਕੋਲੀਸ਼ਨ ਅਗੇਂਸਟ ਰੋਸੀਜ਼ਮ ਦੇ ਪ੍ਰਧਾਨ ਹਰਿੰਦਰ ਮੱਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਫ਼ਰਤ ਦੀ ਇਹ ਘਿਨੌਣੀ ਤੇ ਹੈਰਾਨੀ ਜਨਕ ਘਟਨਾ ਹੈ, ਜਿਸ ਨੇ ਭਾਰਤੀ ‘ ਭਾਈਚਾਰੇ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ। ਮੱਲ੍ਹੀ ਨੇ ਕਿਹਾ ਕਿ ਇਹੋ ਜਿਹੇ ਹਮਲੇ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਇਹ ਸੁਨੇਹਾ ਦੇ ਰਿਹਾ ਹੈ ਕਿ ਯਾਦਗਾਰ ਦੀਆਂ ਤਸਵੀਰਾਂ ਵਿੱਚ ਦਰਸਾਏ ਗਏ ਲੋਕਾਂ ਨੂੰ ਕੈਨੇਡਾ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਅਤੇ ਇਸ ਤਰ੍ਹਾਂ ਦੀ ਕੋਈ ਯਾਦਗਾਰ ਨਹੀਂ ਹੋਣੀ ਚਾਹੀਦੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.