ਯੂਕਰੇਨ ਤੋਂ ਬਾਅਦ ਰੂਸ ਦਾ ਅਗਲਾ ਨਿਸ਼ਾਨਾ ਕੀ ਹੋਵੇਗਾ?

TeamGlobalPunjab
2 Min Read

ਨਿਊਜ਼ ਡੈਸਕ: ਸ਼ੁੱਕਰਵਾਰ ਨੂੰ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ 16ਵਾਂ ਦਿਨ ਹੈ। ਇਸ ਜੰਗ ਨੇ ਦੁਨੀਆਂ ਦੇ ਸਾਰੇ ਮੁਲਕਾਂ ਨੂੰ ਦੋ ਧੜਿਆਂ ਵਿੱਚ ਵੰਡ ਦਿੱਤਾ ਹੈ। ਅਮਰੀਕਾ ਸਮੇਤ ਕਈ ਪੱਛਮੀ ਦੇਸ਼ ਖੁੱਲ੍ਹ ਕੇ ਯੂਕਰੇਨ ਦਾ ਸਮਰਥਨ ਕਰ ਰਹੇ ਹਨ। ਅਜਿਹੇ ‘ਚ ਰੂਸ ਨੇ ਵੀ ਕਈ ਦੇਸ਼ਾਂ ਨੂੰ ਆਪਣਾ ਦੁਸ਼ਮਣ ਮੰਨ ਲਿਆ ਹੈ। ਹੁਣ ਹੋਰ ਦੇਸ਼ਾਂ ਨੂੰ ਖ਼ਤਰਾ ਹੈ ਕਿ ਉਹ ਰੂਸ ਦਾ ਅਗਲਾ ਨਿਸ਼ਾਨਾ ਬਣ ਸਕਦੇ ਹਨ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਇਸ ਸਬੰਧੀ ਵੱਡਾ ਬਿਆਨ ਦਿੱਤਾ ਹੈ।

ਵਿਦੇਸ਼ ਮੰਤਰੀ ਲਾਵਰੋਵ ਨੂੰ ਇਹ ਪੁੱਛੇ ਜਾਣ ‘ਤੇ ਕਿ ਕੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕਿਸੇ ਹੋਰ ਦੇਸ਼ਾਂ ‘ਤੇ ਵੀ ਹਮਲੇ ਦੀ ਯੋਜਨਾ ਬਣਾ ਰਹੇ ਹਨ? ਇਸ ਦੇ ਜਵਾਬ ‘ਚ ਲਾਵਰੋਵ ਨੇ ਕਿਹਾ ਕਿ ਸਾਡੀ ਕਿਸੇ ਹੋਰ ਦੇਸ਼ ‘ਤੇ ਹਮਲਾ ਕਰਨ ਦੀ ਕੋਈ ਯੋਜਨਾ ਨਹੀਂ ਹੈ ਅਤੇ ਨਾ ਹੀ ਅਸੀਂ ਯੂਕਰੇਨ ‘ਤੇ ਹਮਲਾ ਕੀਤਾ ਹੈ। ਰੂਸ ਨੂੰ ਹੋਏ ਨੁਕਸਾਨ ‘ਤੇ ਮੰਤਰੀ ਨੇ ਕਿਹਾ ਕਿ ਅਸੀਂ ਯੂਕਰੇਨ ‘ਚ ਪੂਰੀ ਤਿਆਰੀ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ ਹੈ।

ਯੂਕਰੇਨ ਸੰਕਟ ਲਈ ਉਨ੍ਹਾਂ ਨੇ ਯੂਰਪੀ ਸੰਘ ਦੇ ਦੇਸ਼ਾਂ ਦੇ ਖਤਰਨਾਕ ਵਤੀਰੇ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਯੂਰਪੀ ਸੰਘ ਯੂਕਰੇਨ ਨੂੰ ਹਥਿਆਰ ਮੁਹੱਈਆ ਕਰਵਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰੂਸ ਦੇ ਇਸ ਦਾਅਵੇ ਨੂੰ ਦੁਹਰਾਇਆ ਕਿ ਯੂਕਰੇਨ ਦੀ ਫੌਜ ਇਸ ਜੰਗ ‘ਚ ਨਾਗਰਿਕਾਂ ਨੂੰ ਢਾਲ ਦੇ ਤੌਰ ‘ਤੇ ਵਰਤ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment