ਅਧਿਐਨ ‘ਚ ਵੱਡਾ ਖੁਲਾਸਾ: ਅਸਮਾਨ ‘ਚੋਂ ਅਲੋਪ ਹੋ ਰਹੇ ਨੇ ਤਾਰੇ ,ਕੌਣ ਕਰ ਰਿਹੈ ਚੋਰੀ ?

Prabhjot Kaur
2 Min Read

ਨਿਊਜ਼ ਡੈਸਕ: ਪੂਰੀ ਦੁਨੀਆਂ ਲਗਾਤਾਰ ਪ੍ਰਦੂਸ਼ਣ ਦੀ ਲਪੇਟ ਵਿੱਚ ਆ ਰਿਹਾ ਹੈ। ਇਸ ਵਿੱਚ ਹਵਾ, ਪਾਣੀ, ਜ਼ਮੀਨ, ਸ਼ੋਰ, ਪ੍ਰਕਾਸ਼ ਪ੍ਰਦੂਸ਼ਣ ਸ਼ਾਮਲ ਹਨ। ਆਮ ਤੌਰ ‘ਤੇ ਅਸੀਂ ਜਦੋਂ ਰਾਤ ਨੂੰ ਅਸਮਾਨ ਵੱਲ ਦੇਖਦੇ ਹਾਂ ਤਾਂ ਤਾਰੇ ਦੀ ਸੁੰਦਰਤਾ ਨੂੰ ਦੇਖ ਕੇ ਦਿਲ ਨੂੰ ਸਕੂਨ ਮਿਲਦਾ ਹੈ। ਪਰ ਹੁਣ ਇੱਕ ਅਧਿਐਨ ਕੀਤਾ ਗਿਆ ਹੈ ਜਿਸ ‘ਚ ਇੱਕ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ। ਅਧਿਐਨ ‘ਚ ਦੱਸਿਆ ਗਿਆ ਹੈ ਕਿ ਤਾਰਿਆਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਦਹਾਕੇ ਤਾਰਿਆਂ ਦੀ ਗਿਣਤੀ ‘ਚ ਵੱਡੀ ਕਮੀ ਆਈ ਹੈ। ਇਸ ਦੇ ਪਿੱਛੇ ਦਾ ਕਾਰਨ ਆਰਟੀਫਿਸ਼ੀਅਲ ਲਾਈਟ ਨਾਲ ਪੈਦਾ ਹੋਣ ਵਾਲੇ ‘ਸਕਾਈ ਗਲੋਅ’ ਨੂੰ ਮੰਨਿਆ ਜਾ ਰਿਹਾ ਹੈ। 2011 ਤੋਂ ਹਰ ਸਾਲ ਰਾਤ ਨੂੰ ਧਰਤੀ ‘ਤੇ ਰੋਸ਼ਨੀ ਵਧਦੀ ਹੀ ਜਾ ਰਹੀ ਹੈ। ਪੋਟਸਡੈਮ ਦੇ ਜਰਮਨ ਰਿਸਰਚ ਸੈਂਟਰ ਫਾਰ ਜਿਓਸਾਇੰਸ ਦੇ ਵਿਗਿਆਨੀ ਡਾਕਟਰ ਕ੍ਰਿਸਟੋਫਰ ਕਾਬਾ ਦਾ ਕਹਿਣਾ ਹੈ ਕਿ ਤਾਰੇ ਅਲੋਪ ਹੋ ਰਹੇ ਹਨ। ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਖੋਜ ਨੂੰ ਸਾਇੰਸ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਹੈ।

ਇੱਕ ਆਨਲਾਈਨ ਪ੍ਰੋਜੈਕਟ ‘ਗਲੋਬ ਐਟ ਨਾਈਟ’ ਦੀ ਸ਼ੁਰੂਆਤ ਕੀਤੀ ਗਈ, ਜਿਸ ‘ਚ ਲੋਕਾਂ ਵਲੋਂ ਤਾਰਿਆਂ ਨੂੰ ਲੈ ਕੇ ਰਿਪੋਰਟਾਂ ਵੀ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਵਿਗਿਆਨੀਆਂ ਵਲੋਂ 12 ਸਾਲ ਤੋਂ ਜਾਰੀ ਖੋਜ ‘ਚ ਇਹ ਨਤੀਜਾ ਨਿੱਕਲ ਕੇ ਸਾਹਮਣੇ ਆਇਆ ਕਿ ਹਰ ਸਾਲ ਅਸਮਾਨ ਦੀ ਚਮਕ ਲਗਭਗ 10 ਫੀਸਦੀ ਸਾਲਾਨਾ ਵੱਧ ਰਹੀ ਹੈ।

ਵਿਗਿਆਨੀਆਂ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਮੰਨ ਲਓ ਕੋਈ ਬੱਚਾ ਪੈਦਾ ਹੁੰਦਾ ਹੈ ਅਤੇ ਉਸ ਸਮੇਂ ਤਾਰਿਆਂ ਦੀ ਗਿਣਤੀ 250 ਹੁੰਦੀ ਹੈ ਤੇ 18 ਸਾਲ ਦੀ ਉਮਰ ‘ਚ ਇਹ 100 ਹੀ ਰਹਿ ਜਾਵੇਗੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment