ਫਿਲਮ ਦੇ ਇੱਕੋ ਮਿੱਕੇ ਨਾਮ ਪਿੱਛੇ ਦੀ ਕਹਾਣੀ, ਸਤਿੰਦਰ ਸਰਤਾਜ ਨੇ ਦੱਸੀ ਆਪਣੀ ਜ਼ੁਬਾਨੀ

TeamGlobalPunjab
2 Min Read

ਨਿਊਜ਼ ਡੈਸਕ : ਪੰਜਾਬੀ ਸੂਫੀ ਕਲਾਕਾਰ ਸਤਿੰਦਰ ਸਰਤਾਜ ਦੀ ਪੰਜਾਬੀ ਫਿਲਮ ਜਿਸ ਦਾ ਉਨ੍ਹਾਂ ਦੇ ਫੈਨਜ਼ ਬੜੀ ਹੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਕੱਲ੍ਹ ਰਿਲੀਜ਼ ਹੋਣ ਜਾ ਰਹੀ ਹੈ। ਪਰਿਵਾਰਕ ਰਿਸ਼ਤਿਆਂ ਨੂੰ ਦਰਸਾਉਂਦੀ ਇਹ ਫਿਲਮ ਨੂੰ ਯੂਕੇ ਦੇ ਲੋਕਾਂ ਵੱਲੋਂ ਫੁੱਲ ਪੈਕੇਜ਼ ਦੱਸਿਆ ਗਿਆ ਹੈ।ਦਰਅਸਲ ਕੋਈ ਵੀ ਫਿਲਮ ਦਾ ਜਦੋਂ ਨਾਮ ਰੱਖਿਆ ਜਾਂਦਾ ਹੈ ਤਾਂ ਉਸ ਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਇਸ ਦੇ ਚਲਦਿਆਂ ਇੱਕੋ ਮਿੱਕੇ ਪਿੱਛੇ ਕੀ ਕਾਰਨ ਹੈ ਆਓ ਜਾਣਦੇ ਹਾਂ।

ਇਸ ਸਬੰਧੀ ਸਾਡੇ ਚੈੱਨਲ ਨਾਲ ਖਾਸ ਗੱਲਬਾਤ ਕਰਦਿਆਂ ਖੁਦ ਸਤਿੰਦਰ ਸਰਤਾਜ ਨੇ  ਦੱਸਿਆ ਕਿ ਇੱਕੋ ਮਿੱਕੇ ਕਾਵਿ ਸ਼ਬਦ ਹੈ  ਅਤੇ ਇਹ ਪੰਜਾਬੀ ਸ਼ਬਦ ਨਹੀਂ ਹੈ। ਉਨ੍ਹਾਂ ਕਿਹਾ ਕਿ ਗੀਤ ਇੱਕ ਲਾਇਨ ਹੈ ‘ ਹੋ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ”। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਨ ਅੰਦਰ ਇਸ ਸ਼ਬਦ ਪਿੱਛੇ ਮਤਲਬ ਜਾਣਨ ਦੀ ਜਗਿਆਸਾ ਹੈ। ਉਨ੍ਹਾਂ ਦੱਸਿਆ ਕਿ ਦੋ ਸ਼ਬਦ ਹਨ ਇੱਕੋ ਜਿੱਕੇ ਅਤੇ ਇੱਕ ਮਿੱਕ ਇਨ੍ਹਾਂ ਨੂੰ ਜੇਕਰ ਮਿਲਾ ਦੇਈਏ ਤਾਂ ਇਹ ਸ਼ਬਦ ਬਣਦਾ ਹੈ ਇੱਕੋ ਮਿੱਕੇ।

ਸਰਤਾਜ ਨੇ ਦੱਸਿਆ ਕਿ ‘ਇੱਕੋ ਮਿੱਕੇ’ ਸ਼ਬਦ ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ ਹੈ ‘ਇੱਕੋ ਮਿੱਕ’ ਅਤੇ ਇੱਕੋ ਜਿੱਕੇ ਇੋਸ ਦਾ ਅਰਥ ਹੈ ਦ ਸੋਲਮੇਟ। ਇਸ ਪ੍ਰਕਾਰ ਉਨ੍ਹਾਂ ਦੀ ਫਿਲਮ ਦਾ ਨਾਮ ਇੱਕੋ ਮਿੱਕੇ ਹੈ। ਉਨ੍ਹਾਂ ਦੱਸਿਆ ਕਿ ਇਸ ਫਿਲਮ ਅੰਦਰ ਹਰ ਇੱਕ ਜੋੜੇ ਦੇ ਹਾਲਾਤਾਂ ਨੂੰ ਬਿਆਨ ਕੀਤਾ ਗਿਆ ਹੈ।

- Advertisement -

https://youtu.be/4VpGTUnuwd4?t=3

Share this Article
Leave a comment