ਕੌਮੀ ਮਿਰਗੀ ਦਿਵਸ – ਸਮੇਂ ਸਿਰ ਜਾਗਰੂਕ ਹੋਣ ਦੀ ਲੋੜ

TeamGlobalPunjab
5 Min Read

-ਅਵਤਾਰ ਸਿੰਘ

ਹਰ ਸਾਲ 17 ਨਵੰਬਰ ਨੂੰ ਕੌਮੀ ਮਿਰਗੀ ਦਿਵਸ ਮਨਾਇਆ ਜਾਂਦਾ ਹੈ। ਦੇਸ਼ ਵਿੱਚ ਅੱਜ ਦੇ ਦਿਨ ਲੋਕਾਂ ਨੂੰ ਮਿਰਗੀ ਦੀ ਬਿਮਾਰੀ ਸਬੰਧੀ ਜਾਗਰੂਕ ਕਰਕੇ ਆਮ ਜ਼ਿੰਦਗੀ ਬਤੀਤ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ।

ਅਕਸਰ ਹੀ ਸਾਡਾ ਵਾਹ ਵਾਸਤਾ ਕਿਸੇ ਅਜਿਹੇ ਵਿਅਕਤੀ ਨਾਲ ਪੈਂਦਾ ਹੈ ਜੋ ਚੰਗਾ ਭਲਾ ਆਪਣਾ ਕੰਮਕਾਜ ਕਰਦਿਆਂ ਇਕਦਮ ਬੇਹੋਸ਼ ਹੋ ਕੇ ਡਿੱਗ ਪੈਂਦਾ ਹੈ। ਉਸ ਦਾ ਸਰੀਰ ਆਕੜਦਾ ਹੈ ਤੇ ਝਟਕੇਦਾਰ ਦੌਰੇ ਪੈਂਦੇ ਹਨ।

ਮੂੰਹ ਵਿੱਚੋਂ ਝੱਗ ਨਿਕਲਦੀ ਹੈ, ਦੰਦਲ ਪੈ ਜਾਂਦੀ ਹੈ ਅਤੇ ਜੀਭ ਕੱਟੀ ਜਾਂਦੀ ਹੈ। ਵਿਅਕਤੀ ਦਾ ਪਿਸ਼ਾਬ ਜਾਂ ਮੱਲ ਕੱਪੜਿਆਂ ਵਿੱਚ ਹੀ ਨਿਕਲ ਜਾਂਦਾ ਹੈ। ਡਿੱਗਣ ਨਾਲ ਕਿਸੇ ਕਿਸਮ ਦੀ ਸੱਟ ਲਗਵਾ ਬੈਠਦਾ ਹੈ ਤਾਂ ਅਜਿਹੀ ਹਾਲਤ ਵਾਲੇ ਵਿਅਕਤੀਆਂ ਨੂੰ ਮਿਰਗੀ ਦਾ ਦੌਰਾ ਪਿਆ ਹੋ ਸਕਦਾ ਹੈ।

- Advertisement -

(WHO) ਵਿਸ਼ਵ ਸਿਹਤ ਸੰਗਠਨ ਅਨੁਸਾਰ ਵਿਸ਼ਵ ਭਰ ਵਿੱਚ 50 ਮਿਲੀਅਨ ਦੇ ਕਰੀਬ ਲੋਕ ਮਿਰਗੀ ਤੋਂ ਪੀੜਤ ਹਨ ਅਤੇ ਭਾਰਤ ਵਿੱਚ ਵੀ ਮਿਰਗੀ ਪੀੜਤਾਂ ਦੀ ਗਿਣਤੀ 10 ਮਿਲੀਅਨ ਦਾ ਅੰਕੜਾ ਪਾਰ ਕਰ ਚੁੱਕੀ ਹੈ ਪਰ ਅੰਧਵਿਸ਼ਵਾਸਾਂ ਦੇ ਚਲਦਿਆਂ ਲੋਕ ਦਵਾਈਆਂ ਅਤੇ ਡਾਕਟਰੀ ਇਲਾਜ ਨੂੰ ਛੱਡ ਇਸ ਰੋਗ ਨੂੰ ਵਧਾ ਲੈਂਦੇ ਹਨ।

ਜਦਕਿ ਵਿਸ਼ਵ ਮਿਰਗੀ ਦਿਵਸ ਸੰਸਾਰ ਵਿੱਚ 2008 ਤੋਂ ਹਰ ਸਾਲ 26 ਮਾਰਚ ਨੂੰ ਇਸ ਬਿਮਾਰੀ ਤੋਂ ਜਾਗਰੂਕ ਕਰਨ ਲਈ ਵਿਸ਼ਵ ਮਿਰਗੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਕਈ ਦੇਸ਼ਾਂ ਦੇ ਲੋਕ ਜਾਗਰੂਕਤਾ ਪੈਦਾ ਕਰਨ ਲਈ ਬੈਂਗਨੀ (ਪਰਪਲ) ਰੰਗ ਦੇ ਕੱਪੜੇ ਪਾਉਂਦੇ ਹਨ। ਇਸ ਕਰਕੇ ਪਰਪਲ ਡੇਅ ਕਿਹਾ ਜਾਂਦਾ ਹੈ।

ਸੰਸਾਰ ਵਿੱਚ 9 ਕਰੋੜ ਲੋਕ ਇਸ ਬਿਮਾਰੀ ਦੇ ਮਰੀਜ਼ ਹਨ। 100 ਵਿੱਚੋਂ ਇਕ ਨੂੰ ਹੁੰਦੀ ਹੈ ਪਰ 90% ਨੂੰ ਇਸਦਾ ਪਤਾ ਹੀ ਨਹੀ ਲੱਗਦਾ। ਇੰਗਲੈਂਡ ਦੇ ਕ੍ਰਿਕਟ ਦਾ ਖਿਡਾਰੀ ਟੋਨੀ ਗਰੈਗ, ਦੱਖਣੀ ਅਫਰੀਕਾ ਦਾ ਸਾਹਿਤਕਰ ਜੋਂਟੀ ਰੋਡਸ, ਨੈਪੋਲੀਅਨ ਬੋਨਾਪੋਰਟ, ਮਹਾਨ ਸਿਕੰਦਰ ਤੇ ਜੂਲੀਅਸ ਸ਼ੀਜਰ ਵਰਗੀਆਂ ਨਾਮਵਰ ਸ਼ਖਸੀਅਤਾਂ ਮਿਰਗੀ ਦੀ ਬਿਮਾਰੀ ਦੇ ਮਰੀਜ਼ ਸਨ।

ਰਾਸ਼ਟਰੀ ਚੈਂਪੀਅਨ ਪਾਵਰ ਲਿਫਟਿੰਗ ਮੁਕੇਸ਼ ਸਿੰਘ ਜੋ 12 ਸਾਲ ਮਿਰਗੀ ਦੇ ਸ਼ਿਕਾਰ ਰਹੇ ਡਾਕਟਰਾਂ ਦੇ ਕਹਿਣ ਦੇ ਬਾਵਜੂਦ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਂਦੇ ਰਹੇ।

ਉਹ 780 ਕਿਲੋਗ੍ਰਾਮ ਭਾਰ ਦਾ ਵਜਨ ਉਠਾ ਚੁਕੇ ਹਨ। ਉਨ੍ਹਾਂ ਨੇ ਮਿਸਟਰ ਉਲੰਪੀਆ ਦਾ ਇਤਿਹਾਸ ਸਿਰਜਿਆ ਹੈ। ਸਿਹਤ ਸੇਵਾਵਾਂ ਵਿੱਚ ਸੁਧਾਰ ਆਉਣ ਨਾਲ ਇਸ ਦੇ ਬਿਮਾਰੀ ਦੇ ਮਰੀਜਾਂ ਦੀ ਗਿਣਤੀ ਘੱਟੀ ਹੈ।

- Advertisement -

ਇਸ ਦੇ ਕਈ ਰੋਗੀਆਂ ਨੂੰ ਦੌਰੇ ਕੁਝ ਘੰਟਿਆਂ ਲਈ ਪੈਂਦੇ ਹਨ ਤੇ ਮਰੀਜਾਂ ਨੂੰ ਹਸਪਤਾਲ ਖੜਨਾ ਪੈਂਦਾ ਹੈ। ਕਈਆਂ ਨੂੰ ਕਈ ਵਾਰ ਕੁਝ ਮਿੰਟਾਂ ਜਾਂ ਸੈਕਿੰਡਾਂ ਲਈ ਪੈਂਦੇ ਹਨ। ਦੌਰੇ ਤੋਂ ਪਹਿਲਾਂ ਵਿਅਕਤੀ ਸਿਰ ਵਿੱਚ ਹਲਕਾਪਣ ਮਹਿਸੂਸ ਕਰਦਾ ਹੈ। ਕਈ ਵਾਰ ਸਿਰ ਦਰਦ ਜਾ ਸੁੰਨ ਦੀ ਹਾਲਤ ਬਣ ਜਾਂਦੀ ਹੈ।

ਨਵੇਂ ਜਨਮੇ ਬੱਚਿਆਂ ਨੂੰ ਜਨਮ ਸਮੇਂ ਅਸੁਰੱਖਿਅਤ ਜਣੇਪੇ ਕਾਰਣ ਦਿਮਾਗ ਨੂੰ ਲੋੜੀਂਦੀ ਆਕਸੀਜਨ ਨਹੀ ਮਿਲਦੀ, ਬਲੱਡ ਸ਼ੂਗਰ,ਬਲੱਡ ਕੈਲਸ਼ੀਅਮ ਦੀ ਘਾਟ ਨਾਲ ਮਿਰਗੀ ਦੀ ਸੰਭਾਵਨਾ ਹੁੰਦੀ ਹੈ।

ਛੇ ਮਹੀਨੇ ਤੋਂ ਤਿੰਨ ਸਾਲ ਤਕ ਦੀ ਉਮਰ ਵਿੱਚ ਲਛਣ ਪ੍ਰਗਟ ਹੁੰਦੇ ਹਨ। ਇਸ ਉਮਰ ਵਿੱਚ ਦਿਮਾਗ ਵਿਕਾਸ ਦੀ ਸਥਿਤੀ ਵਿੱਚ ਹੁੰਦਾ ਹੈ। ਇਸ ਤੋਂ ਬਿਨਾਂ ਦਿਮਾਗ ਵਿੱਚ ਕਿਸੇ ਜਖ਼ਮ, ਰਸੌਲੀ, ਫੋੜੇ ਜਾਂ ਸੱਟ ਲੱਗਣ, ਬਿਜਲੀ ਦਾ ਝਟਕਾ, ਨਸ਼ੀਲੀਆਂ ਦਵਾਈਆਂ, ਤੇਜ ਬੁਖਾਰ ਨਾਲ ਦਿਮਾਗੀ ਤੰਤੂਆਂ-ਰਸਾਇਣਾਂ ਵਿੱਚ ਵਿਗਾੜ ਪੈਦਾ ਹੋਣਾ, ਸਰੀਰ ਵਿੱਚ ਜ਼ਹਿਰੀਲਾ ਮਾਦਾ ਵੱਧਣ ਨਾਲ ਵੀ ਦਿਮਾਗ ਦੀ ਨਾੜੀ ਤੰਤਰ ਤੇ ਦਬਾਅ ਵੱਧ ਜਾਂਦਾ ਹੈ ਜਿਸ ਨਾਲ ਮਿਰਗੀ ਹੋ ਸਕਦੀ ਹੈ।

ਦਿਮਾਗ ਵਿਚ ਮੌਜੂਦ ਨਾੜੀ ਤੰਤਰ ਦੀਆਂ ਕੋਸ਼ਿਕਾਵਾਂ ਦਾ ਆਪਸੀ ਤਾਲਮੇਲ ਨਾ ਹੋਣ ਕਾਰਨ ਵੀ ਇਹ ਬਿਮਾਰੀ ਹੋ ਸਕਦੀ ਹੈ। ਮਰੀਜ਼ਾਂ ਨੂੰ ਅੰਗੂਰ ਦਾ ਰਸ,ਪੇਠੇ ਦੀ ਸ਼ਬਜੀ ਜਾਂ ਰਸ, ਗਾਂ ਦੇ ਦੁਧ ਦਾ ਮੱਖਣ ਆਦਿ ਚੰਗੇ ਹਨ।

ਕੁਝ ਲੋਕ ਮੰਤਰ ਦੇ ਚੱਕਰਾਂ ‘ਚ ਝਾੜ ਫੂਕ, ਜਲ, ਇਲਾਚੀਆਂ ਵਰਤਦੇ ਹਨ ਜਿਨ੍ਹਾਂ ਦਾ ਕੋਈ ਲਾਭ ਨਹੀਂ। ਰੋਗੀ ਨੂੰ ਦੌਰਾ ਪੈਣ ਤੇ ਜੁੱਤੀ ਸੁੰਘਾਉਂਦੇ ਹਨ ਅਜਿਹੇ ਵਹਿਮਾਂ ਤੋਂ ਬਚਣਾ ਚਾਹੀਦਾ ਹੈ ਤੇ ਇਸ ਦਾ ਇਲਾਜ ਦਿਮਾਗੀ ਮਾਹਿਰ (ਨਿਉਰੋਲਜਿਸਟ) ਤੋਂ ਕਰਾੳਣਾ ਚਾਹੀਦਾ ਹੈ।

ਪ੍ਰਹੇਜ਼: ਮਰੀਜ ਨੂੰ ਪੂਰੀ ਨੀਂਦ ਲੈਣੀ ਚਾਹੀਦੀ ਹੈ, ਉਹ ਦੇਰ ਤੱਕ ਭੁੱਖਾ ਨਾ ਰਹੇ, ਸ਼ਰਾਬ ਨਾ ਪੀਵੇ, ਬੁਖਾਰ ਤੋਂ ਬੱਚੇ, ਗਰਭਵਤੀ ਔਰਤਾਂ ਗਰਭ ਨਿਰੋਧਕ ਗੋਲੀਆਂ ਨਾ ਵਰਤੇ।

ਸਾਵਧਾਨੀਆਂ: ਰੋਗੀ ਨੂੰ ਡਰਾਈਵਿੰਗ ਨਹੀ ਕਰਨੀ ਚਾਹਿਦੀ। ਰੁੱਖ ਜਾਂ ਪਹਾੜ ਤੇ ਨਾ ਚੜੇ, ਪਾਣੀ ਵਿੱਚ ਤਰਨਾ ਨਹੀ ਚਾਹੀਦਾ, ਅੱਗ ਤੋਂ ਦੂਰ ਰਹੇ, ਭਰੀ ਮਸ਼ੀਨਾਂ ਜਾਂ ਤਿਖੀਆਂ ਚੀਜਾਂ ਵਾਲਾ ਕੰਮ ਨਹੀ ਕਰਨਾ ਚਾਹੀਦਾ। ਜਦੋਂ ਦੌਰਾ ਪਵੇ ਉਸਦੇ ਕੱਪੜੇ ਢਿਲੇ ਕਰ ਦੇਣੇ ਚਾਹੀਦੇ ਹਨ।

Share this Article
Leave a comment