ਕਿਰਨ ਬੇਦੀ ਨੇ ਕੀਤਾ ਟਵੀਟ ਤਾਂ ਯੂਜ਼ਰਸ ਨੇ ਕੀਤਾ ਟ੍ਰੋਲ

TeamGlobalPunjab
1 Min Read

ਨਵੀਂ ਦਿੱਲੀ: ਪੁਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੂੰ ਉਨ੍ਹਾਂ ਵੱਲੋਂ ਟਵਿੱਟਰ ‘ਤੇ ਸ਼ੇਅਰ ਕੀਤੀ ਗਈ ਇਕ ਵੀਡੀਓ ਕਾਰਨ ਟ੍ਰੋਲ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਰਿਕਾਰਡਿੰਗ ਦਰਸਾਉਂਦੀ ਹੈ ਕਿ “ਸੂਰਜ ਓਮ ਦੀ ਅਵਾਜ਼ ਕਰਦਾ ਹੈ।

- Advertisement -

ਕਿਰਨ ਬੇਦੀ ਨੇ ਇਹ ਵੀਡੀਓ ਜਿਉਂ ਹੀ ਆਪਣੇ ਟਵੀਟਰ ਹੈਂਡਲ ’ਤੇ ਟਵੀਟ ਕੀਤੀ ਤਾਂ ਲੋਕਾਂ ਵੱਲੋਂ ਉਨ੍ਹਾਂ ਨੂੰ ਟ੍ਰੋਲ ਕੀਤਾ ਜਾਣ ਲੱਗਾ।

ਉਨ੍ਹਾਂ ਦੀ ਇਸ ਵੀਡੀਓ ‘ਤੇ 7,000 ਤੋਂ ਵੱਧ ਰੀਟਵੀਟ ਅਤੇ ਸੈਂਕੜੇ ਪ੍ਰਤੀਕਰਮ ਦਿੱਤੇ ਗਏ ਹਨ।

- Advertisement -

https://twitter.com/Nehr_who/status/1213337914022625280

https://twitter.com/karanku100/status/1213369958295429121

ਇੱਕ ਵਿਅਕਤੀ ਨੇ ਉਨ੍ਹਾਂ ਨੂੰ ਟ੍ਰੋਲ ਕਰਦਿਆਂ ਲਿਖਿਆ ਕਿ “ਸਾਲ 2014 ਤੋਂ ਬਾਅਦ ਸੂਰਜ ਨੇ ਵਾਹ ਮੋਦੀ ਜੀ ਵਾਹ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਸਾਲ 2018 ਵਿੱਚ ਨਾਸਾ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਸੀ ਕਿ ਸੂਰਜ ਚੁੱਪ ਨਹੀਂ ਹੈ।

 

Share this Article
Leave a comment